ਚੰਦ੍ਰਯਾਨ-1ਚੰਦ੍ਰਯਾਨ-1 ਪ੍ਰਿਥਵੀ ਦੀ ਪਰਿਧੀ ਤੌਂ ਬਾਹਰ ਭਾਰਤ ਦਾ ਪਹਿਲਾ ਪੁਲਾੜ ਮਿਸ਼ਨ ਹੈ। ਇਸ ਮਿਸ਼ਨ ਦਾ ਮੁੱਖ ਮੰਤਵ ਇੱਕ ਮਾਨਵ ਰਹਿਤ ਵਿਮਾਨ ਨੂੰ ਚੰਦ੍ਰਮਾ ਉਦਾਲੇ ਰੱਖਣ ਦਾ ਹੈ।ਜਿਸ ਦੁਆਰਾ ਚੰਦ੍ਰਮਾ ਦੀ ਖਣਿਜੀ ਅਤੇ ਰਸਾਇਣਕ ਨੱਕ਼ਾਸ਼ੀ ਕੀਤੀ ਜਾ ਸਕੇਗੀ ਅਤੇ ਭਾਰਤ ਦੇ ਤਕ਼ਨਾਲੋਜੀ ਅਧਾਰ ਦਾ ਘੇਰਾ ਵਧਾਇਆ ਜਾ ਸਕੇਗਾ। ਇਸਰੋ ਨੇ 22 ਅਕਤੂਬਰ ਦੀ ਇੱਕ ਸਵੇਰ ਨੂੰ ਪੀਐੱਸਐੱਲਵੀ-ਸੀ 11 ਲਾਂਚ ਰਾਕਟ ਦੁਆਰਾ 1380 ਕਿਲੋਗ੍ਰਾਮ ਵਜ਼ਨ ਵਾਲ਼ੇ ਚੰਦ੍ਰਯਾਨ ਉਪਗ੍ਰਹਿ ਦਾ ਸਫਲ ਪ੍ਰਖੇਪਣ ਕੀਤਾ। ਇਹ ਸ਼ੁਭਾਅਰੰਭ 0622 ਵਜੇ ਸਵੇਰ ਨੂੰ ਪਹਿਲੀ ਕੋਰ ਸਟੇਜ ਦੇ ਦਾਗੇ ਜਾਣ ਤੇ ਹੋਇਆ।[1] ਉੱਪਰੋਕਤ ਮੰਤਵ ਦੀ ਪ੍ਰਾਪਤੀ ਲਈ ਚੰਦ੍ਰਯਾਨ ਨੂੰ ਹੇਠ ਲਿਖੇ ਪੰਜ ਭਾਰਤ ਵਿੱਚ ਨਿਰਮਾਣ ਕੀਤੇ ਯੰਤਰਾਂ ਨਾਲ਼ ਸੁਸੱਜਿਤ ਕੀਤਾ ਗਿਆ ਹੈ:- • ਟੈਰੇਨ ਮੈਪਿੰਗ ਕੈਮਰਾ(TMC) • ਹਾਇਪਰ ਸਪੈਕਟਰਲ ਇਮੇਜਰ • ਲਿਊਨਰ ਲੇਜ਼ਰ ਰੇਂਜਿੰਗ ਇੰਸਟਰੂਮੈਂਟ • ਹਾਈਐਨਰਜੀ ਐਕਸ-ਰੇ ਸਪੈਕਟਰੋਮੀਟਰ • ਮੂਨ ਇੰਪੈਕਟ ਪਰੋਬ (MIP) ਇਨ੍ਹਾਂ ਤੌਂ ਇਲਾਵਾ 6 ਅੰਤਰ ਰਾਸ਼ਟਰੀ ਸਹਿਯੋਗ ਨਾਲ ਵਿਕਸਿਤ ਕੀਤੇ ਯੰਤਰ ਵੀ ਹਨ:-
ਭਾਰਤ ਦੀ ਪਹਿਲੀ ਚੰਦ੍ਰਮਾ ਮੁਹਿਮ ਚੰਦ੍ਰਯਾਨ-1, ਆਪਣੇ ਨਾਲ਼ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਦੋ ਉਪਕਰਣ ਲੈ ਕੇ ਚੰਦ ਉੱਤੇ ਲੈ ਗਈ ਹੈ। ਇਹ ਉਪਕਰਣ ਚੰਦਰਮਾ ਦੀ ਸਤ੍ਹਾ,ਖਣਿਜ ਸਾਧਨਾਂ ਅਤੇ ਬਰਫ਼ ਦਾ ਪਤਾ ਲਗਾਉਣਗੇ ਅਤੇ ਧਰੁੱਵੀ ਖੇਤਰਾਂ ਦਾ ਅਧਿਐਨ ਕਰਨਗੇ। ਅਮਰੀਕੀ ਏਜੰਸੀ ਨੇ ਦੱਸਿਆ ਹੈ ਕਿ ਦੋਨੋਂ ਉਪਕਰਣਾਂ, ਮਿਨੇਰਾਲਾਜੀ ਮੈਪਰ ਅਤੇ ਮਿਨੀਏਚਰ ਸਿੰਥੈਟਿਕ ਐਪਰਚਰ ਰਡਾਰ ਮਿੰਨੀ (ਐਸਏਆਰ) ਤੋਂ ਚੰਦ੍ਰਮਾ ਦੇ ਵਾਤਾਵਰਨ ਦੇ ਅਧਿਐਨ 'ਚ ਯੋਗਦਾਨ ਮਿਲੇਗਾ। ਦੋਨੋਂ ਹੀ ਉਪਕਰਣ ਨਾਸਾ ਦੀ ਪੁਲਾੜ ਖੋਜ ਨੀਤੀ ਤਹਿਤ ਭੇਜੇ ਜਾ ਰਹੇ ਹਨ, ਜਿਸ ਵਿੱਚ ਚੰਦਰਮਾ ਉੱਤੇ ਮਾਨਵ ਅਤੇ ਰੋਬੋਟ ਭੇਜੇ ਜਾਣ ਦੀ ਗੱਲ ਕੀਤੀ ਗਈ ਹੈ।ਨਾਸਾ ਦੇ ਪ੍ਰਸ਼ਾਸਕ ਮਾਈਕਲ ਗ੍ਰਿਫ਼ਨ ਨੇ ਦੱਸਿਆ ਕਿ ਨਾਸਾ ਦੇ ਉਪਕਰਨਾਂ ਨੂੰ ਚੰਦਰਯਾਨ ਤੋਂ ਚੰਦਰਮਾ ਉੱਤੇ ਭੇਜੇ ਜਾਣ ਬਾਅਦ ਨਿਸ਼ਚਿਤ ਰੂਪ ਨਾਲ ਨਵੀਂਆਂ ਅਤੇ ਮਹੱਤ੍ਵਪੂਰਨ ਵਿੱਗਿਆਨਕ ਖੋਜਾਂ ਸਾਹਮਣੇ ਆਉਣਗੀਆਂ। ਮੈਪਰ ਦੀ ਮਦਦ ਨਾਲ਼ ਪੁਲਾੜ ਯਾਤਰੀ ਚੰਦਰਮਾ ਉੱਤੇ ਪਾਣੀ ਸਮੇਤ ਵਿਭਿੰਨ ਸਾਧਨਾਂ ਦਾ ਪਤਾ ਲਗਾਉਣ ਦਾ ਯਤਨ ਕਰ ਸਕਦੇ ਹਨ। ਭਾਰਤ ਦਾ ਚੰਦ੍ਰਯਾਨ ਆਪਣੇ ਨਾਲ਼ ਮੂਨ ਇੰਸਪੈਕਟਰ ਪ੍ਰੋਬ ਲੈ ਕੇ ਗਿਆ ਹੈ,ਜੋ ਸਾਬਕਾ ਰਾਸ਼ਟ੍ਰਪਤੀ ਅਤੇ ਪ੍ਰਸਿੱਧ ਵਿੱਗਿਆਨਕ ਏ. ਪੀ. ਜੇ. ਅਬਦੁਲ ਕਲਾਮ ਦੇ ਦਿਮਾਗ਼ ਦੇ ਉੱਪਜ ਹੈ। ਇਹ ਚੰਦਰਮਾ ਉੱਤੇ ਪਹੁੰਚਣ ਬਾਅਦ ਯਾਨ ਤੋਂ ਅਲੱਗ ਹੋ ਜਾਵੇਗਾ ਅਤੇ ਸਤ੍ਹਾ ਉੱਤੇ ਉੱਤਰ ਜਾਵੇਗਾ। ਹਵਾਲੇ
|
Portal di Ensiklopedia Dunia