ਚੰਪਾਰਨਚੰਪਾਰਨ ਇੱਕ ਇਤਿਹਾਸਕ ਖੇਤਰ ਹੈ, ਜਿਹੜਾ ਹੁਣ ਬਿਹਾਰ, ਭਾਰਤ ਪੂਰਬੀ ਚੰਪਾਰਨ ਜ਼ਿਲ੍ਹਾ, ਅਤੇ ਪੱਛਮੀ ਚੰਪਾਰਨ ਜ਼ਿਲ੍ਹਾ ਹੈ। ਇਹ ਰਾਜਾ ਜਨਕ ਦੇ ਅਧੀਨ ਸਾਬਕਾ ਮਿਥਿਲਾ ਦਾ ਹਿੱਸਾ ਸੀ।[ਹਵਾਲਾ ਲੋੜੀਂਦਾ] ਹੱਦਾਂਚੰਪਾਰਨ ਜ਼ਿਲ੍ਹਾ 1866 ਵਿੱਚ ਬਣਾਇਆ ਗਿਆ ਸੀ। 1 ਦਸੰਬਰ 1971 ਇਸ ਨੂੰ ਦੋ ਜ਼ਿਲ੍ਹਿਆਂ ਵਿੱਚ ਵੰਡ ਦਿੱਤਾ ਗਿਆ: ਪੂਰਬੀ ਚੰਪਾਰਨ ਅਤੇ ਪੱਛਮ ਚੰਪਾਰਨ। ਪੱਛਮੀ ਚੰਪਾਰਨ ਜ਼ਿਲ੍ਹੇ ਦਾ ਹੈੱਡਕੁਆਰਟਰ ਬੇੱਤੀਆ ਹੈ। ਪੂਰਬੀ ਚੰਪਾਰਨ ਜ਼ਿਲ੍ਹੇ ਦਾ ਹੈੱਡਕੁਆਰਟਰ ਮੋਤੀਹਾਰੀ।ਪੂਰਬੀ ਚੰਪਾਰਨ ਜ਼ਿਲ੍ਹੇ ਵਿੱਚ ਛੇ ਸਬਡਿਵੀਜ਼ਨਾਂ ਅਤੇ ਸਤਾਈ ਬਲਾਕ ਸ਼ਾਮਲ ਹਨ।[ਹਵਾਲਾ ਲੋੜੀਂਦਾ] ਨਾਮਇਤਿਹਾਸਪ੍ਰਾਚੀਨ ਇਤਿਹਾਸਮੱਧਕਾਲੀ ਦੌਰਗਾਂਧੀ ਅਤੇ ਚੰਪਾਰਨ ਸੱਤਿਆਗ੍ਰਹਿ![]() ਗਾਂਧੀ ਦੀ ਇਤਿਹਾਸਕ ਚੰਪਾਰਨ ਯਾਤਰਾ ਦਾ ਬ੍ਰਿਟਿਸ਼ ਹਾਕਮਾਂ ਨੇ ਵਿਰੋਧ ਕੀਤਾ ਸੀ। ਉਹ ਹਾਲੇ ਮੋਤੀਹਾਰੀ ਹੀ ਪਹੁੰਚਿਆ ਸੀ ਕਿ ਉਸ ਨੂੰ ਚੰਪਾਰਨ ਛੱਡ ਜਾਣ ਹੁਕਮ ਦੇ ਦਿੱਤਾ ਗਿਆ ਸੀ।ਗਾਂਧੀ ਨੇ ਇਸ ਹੁਕਮ ਨੂੰ ਠੁਕਰਾ ਦਿੱਤਾ ਸੀ। ਉਸ ਦੇ ਸਮਰਥਕਾਂ ਵਿੱਚ ਡਾ ਰਾਜਿੰਦਰ ਪ੍ਰਸਾਦ, ਬ੍ਰਿਜਕਿਸ਼ੋਰ ਪ੍ਰਸਾਦ, ਆਚਾਰੀਆ ਕ੍ਰਿਪਲਾਨੀ, ਡਾ ਅਨੁਗ੍ਰਹਿ ਨਾਰਾਇਣ ਸਿਨਹਾ, ਮਹਾਦਿਓ ਦੇਸਾਈ, ਸੀ ਐਫ਼ ਐਂਡਰੀਊਜ਼, ਐਚ. ਐਸ. ਪੋਲਕ, ਰਾਜ ਕਿਸ਼ੋਰ ਪ੍ਰਸਾਦ, ਰਾਮ ਨਾਵਾਮੀ ਪ੍ਰਸਾਦ, ਸ਼ੰਭੂ ਸਰਨ ਅਤੇ ਧਰਨੀਧਰ ਪ੍ਰਸਾਦ ਸ਼ਾਮਿਲ ਸਨ। ਕਾਫ਼ੀ ਸੰਘਰਸ਼ ਦੇ ਬਾਅਦ ਸਰਕਾਰ ਗਾਂਧੀ ਦੇ ਇੱਥੇ ਰਹਿਣ ਤੇ ਲਾਈ ਪਾਬੰਦੀ ਚੁੱਕਣ ਲਈ ਮਜਬੂਰ ਹੋ ਗਈ। ਭਾਰਤੀ ਦੀ ਧਰਤੀ ਤੇ ਪਹਿਲੀ ਵਾਰ ਸੱਤਿਆਗ੍ਰਹਿ (ਗੈਰ-ਹਿੰਸਕ ਸਿਵਲ ਨਾਫਰਮਾਨੀ) ਨੂੰ ਸਫਲਤਾਪੂਰਕ ਟੈਸਟ ਕੀਤਾ ਗਿਆ। ਅਖੀਰ ਸਰਕਾਰ ਨੇ ਫਰੈਂਕ ਸਲਾਈ ਦੀ ਪ੍ਰਧਾਨਗੀ ਹੇਠ ਇੱਕ ਪੜਤਾਲ ਕਮੇਟੀ ਦੀ ਨਿਯੁਕਤੀ ਕੀਤੀ। ਗਾਂਧੀ ਨੂੰ ਵੀ ਕਮੇਟੀ ਦਾ ਮੈਂਬਰ ਰੱਖਿਆ ਗਿਆ। ਕਮੇਟੀ ਦੀਆਂ ਸਫ਼ਾਰਸਾਂ ਦੇ ਆਧਾਰ ਤੇ ਚੰਪਾਰਨ ਜਰੈਤੀ ਕਾਨੂੰਨ (ਮਾਰਚ 1918 ਦਾ ਬਿਹਾਰ ਅਤੇ ਉੜੀਸਾ ਦਾ ਐਕਟ ਪਹਿਲਾ) ਪਾਸ ਕੀਤਾ ਗਿਆ ਸੀ।[ਹਵਾਲਾ ਲੋੜੀਂਦਾ] ਉਘੇ ਲੋਕ
ਹਵਾਲੇਹੋਰ ਪੜ੍ਹਨ ਲਈ
|
Portal di Ensiklopedia Dunia