ਛਾਇਆਵਾਦਛਾਇਆਵਾਦ ਦੀ ਪ੍ਰਵਿਰਤੀ ਅੰਗਰੇਜੀ ਦੀ ਰੋਮਾੰਟਿਕ ਧਾਰਾ ਨਾਲ ਸੰਬਧਿਤ ਹੈ,ਅਤੇ ਕਿਸੇ ਹੱਦ ਤੱਕ ਮਹਾਂ-ਕਵੀ ਟੈਗੋਰ ਦੀ ਰਚਨਾ ਤੋਂ ਪ੍ਰਭਾਵਿਤ ਹੋਈ।1918 ਤੋਂ ਲੈ ਕੇ 1936-37 ਇਹ ਹਿੰਦੀ ਕਵਿਤਾ ਵਿੱਚ ਬੜੀ ਹਰਮਨ ਪਿਆਰੀ ਰਹੀ।ਛਾਇਆਵਾਦੀ ਪ੍ਰਵਿਰਤੀ ਅਨੁਸਾਰ ਕਵੀ ਵਿਅਕਤੀਗਤ ਸ਼ੈਲੀ ਤੇ ਸੋਹਜ ਨੂੰ ਵੱਧ ਮਹੱਤਤਾ ਦਿੰਦਾ ਹੈ ਅਤੇ ਆਪਣੀ 'ਸਸੀਮ ਆਤਮਾ' ਨੂੰ ਅਸੀਮ ਰੂਪ ਵਿੱਚ ਫੈਲੀ ਹੋਈ ਦੇਖਦਾ ਹੈ। ਛਾਇਆਵਾਦੀ ਕਵੀ ਸਸੀਮ ਆਤਮਾ ਨੂੰ ਅਸੀਮ ਤੱਕ ਤੱਕਦਾ ਹੈ।ਜਿਵੇਂ ਰਹੱਸਵਾਦ ਪ੍ਰਵਿਰਤੀ ਵਿੱਚ ਰਹੱਸਵਾਦੀ ਕਾਦਰ ਨੂੰ ਦੇਖਦਾ ਹੈ,ਇਸ ਦੇ ਉਲਟ ਛਾਇਆਵਾਦੀ ਸਸੀਮ ਆਤਮਾ ਨੂੰ ਅਸੀਮ ਤੱਕ ਲਈ ਜਾਂਦਾ ਹੈ।[1] ਛਾਇਆਵਾਦ ਦਾ ਮੋਢੀ ਸ਼੍ਰੀ ਜਯਸ਼ੰਕਰ ਪ੍ਰਸ਼ਾਦ ਮੰਨਿਆ ਜਾਂਦਾ ਹੈ। ਉਹਨਾਂ ਨੇ ਵੇਦਨਾ,ਸਵੈ-ਅਨੁਭੂਤੀ,ਵਿਵਿਧ ਭਾਵ ਤੇ ਨਵੀਨ ਅਭਿਵਿਅਕਤੀ ਨੂੰ ਛਾਇਆਵਾਦ ਆਖਿਆ ਹੈ।[2] ਪੰਜਾਬੀ ਕਵਿਤਾਵਿੱਚ ਛਾਇਆਵਾਦ ਦਾ ਝੁਕਾਅ ਪ੍ਰੋ ਪੂਰਨ ਸਿੰਘ ਤੇ ਡਾ ਦੀਵਾਨ ਸਿੰਘ ਕਾਲੇਪਾਣੀ ਵਿੱਚ ਦੇਖਣ ਨੂੰ ਮਿਲਦਾ ਹੈ,ਭਾਵੇਂ ਇਹ ਰੁਚੀ ਬਹੁਤੀ ਪ੍ਰਫੁਲਿਤ ਨਹੀਂ ਰਹੀ ਪ੍ਰੰਤੂ ਵਰਤਮਾਨ ਵਿੱਚ ਵੀ ਇਸ ਦਾ ਬਿੰਬ ਦਿਖਾਈ ਦਿੰਦਾ ਹੈ- 'ਬਾਵਾ ਬਲਵੰਤ' ਅਤੇ 'ਪ੍ਰੀਤਮ ਸਿੰਘ ਸਫ਼ੀਰ' ਦੀਆਂ ਕਵਿਤਾਵਾਂ ਵਿੱਚ ਛਾਇਆਵਾਦੀ ਪ੍ਰਵਿਰਤੀ ਦਿਖਾਈ ਦਿੰਦੀ ਹੈ।[1] ਪਰਿਭਾਸ਼ਾਛਾਇਆਵਾਦ ਦੀਆਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਦਿਤੀਆਂ ਗਈਆਂ ਹਨ।ਆਚਾਰਯ ਰਾਮਚੰਦਰ ਸ਼ੁਕਲ ਨੇ ਇਸ ਦੇ ਅਰਥ ਵਖਰੇ ਕੀਤੇ ਹਨ। ਉਹ ਇਹੋ ਜਿਹੀਆਂ ਕਵਿਤਾਵਾਂ ਨੂੰ ਛਾਇਆ ਦਾ ਨਾਮ ਦਿੰਦੇ ਹਨ,ਜਿਹਨਾਂ ਦਾ ਅਰਥ ਸਪਸੱਟ ਨਾ ਹੋਵੇ ਅਤੇ ਜਿਸ ਵਿੱਚ ਢੂੰਘਾ ਰਹੱਸ ਤੇ ਅਸਪਸੱਟਤਾ ਹੋਵੇ।[3]
ਵਿਸ਼ੇਸ਼ਤਾਵਾਂਛਾਇਆਵਾਦੀ ਕਾਵਿ ਦੀ ਵਿਸ਼ੇਸ਼ਤਾ- ਪ੍ਰੇਮ ਦਾ ਸੁਤੰਤਰ,ਖੁਲ੍ਹਾ ਪਰ ਸੁਸੰਸਕ੍ਰਿਤ ਸਾਊ ਵਰਣਨ ਹੈ ਨਾਰੀ ਪਿਆਰ ਵਿੱਚ ਆਈਆਂ ਸੰਯੋਗ ਤੇ ਵਿਯੋਗ ਅਵਸਥਾਵਾਂ ਤੋ ਛੁੱਟ ਇਸ ਦੇ ਹੋਰ ਰੂਪਾਂ ਪਹਿਲੀ ਵਾਰੀ ਕਵੀਆਂ ਨੇ ਖੁਲ੍ਹ ਕੇ ਵਰਣਨ ਕੀਤਾ ਜਿਵੇਂ-
ਮਿਸਾਲਾਂਅਕਹਿ ਮਸਤੀ 'ਚ ਦੇਵੀ ਝੂੰਮਦੀ ਹੱਸਦੀ ਹੋਈ ਆਈ। -(ਬਾਵਾ ਬਲਵੰਤ )[5] ਤੀਵੀਂ ਤੇ ਮਰਦ ਤੋਂ ਕੁਝ ਹੋਰ ਹੋ ਜਾਣਾ -(ਪ੍ਰੀਤਮ ਸਿੰਘ ਸਫ਼ੀਰ )[6] ਹਵਾਲੇ
|
Portal di Ensiklopedia Dunia