ਛੱਮਾਸਛੱਮਾਸ ਉਹ ਫੁਲਕਾਰੀ ਹੁੰਦੀ ਹੈ ਜਿਸ ਦੀਆਂ ਬੂਟੀਆਂ ਵਿਚ ਛੋਟੇ-ਛੋਟੇ ਗੋਲ ਸ਼ੀਸ਼ੇ ਲੱਗੇ ਹੁੰਦੇ ਹਨ। ਜੁੜੇ ਇਹ ਸ਼ੀਸ਼ੇ ਲੱਗਦੇ ਵੀ ਬਹੁਤ ਸੋਹਣੇ ਹਨ। ਇਨ੍ਹਾਂ ਫੁਲਕਾਰੀਆਂ ਨੂੰ ਸ਼ੀਸ਼ੇ ਵਾਲੀਆਂ ਫੁਲਕਾਰੀਆਂ ਵੀ ਕਹਿੰਦੇ ਹਨ। ਛੱਮਾਸ ਫੁਲਕਾਰੀ ਦੇ ਪੱਲੋ ਵੀ ਕੱਢੇ ਹੁੰਦੇ ਹਨ। ਇਨ੍ਹਾਂ ਫੁਲਕਾਰੀਆਂ ਵਿਚ ਪਸ਼ੂ ਪੰਛੀਆਂ ਦੀਆਂ ਮੂਰਤਾਂ ' ਜਿਆਦਾ ਬਣਾਈਆਂ ਜਾਂਦੀਆਂ ਹਨ। ਫੁਲਕਾਰੀਆਂ ਦਾ ਖੱਦਰ ਦੇਸੀ ਢੰਗ ਨਾਲ ਰੰਗਿਆ ਜਾਂਦਾ ਸੀ। ਇਹ ਰੰਗ ਕਿੱਕਰ ਦੀਆਂ ਬਿਲਕਾਂ, ਰੁੱਖਾਂ ਦੀਆਂ ਜੜ੍ਹਾਂ, ਮਜੀਠ ਦੀਆਂ ਜੜ੍ਹਾਂ, ਪਲਾਸ ਦੇ ਫੁੱਲਾਂ ਆਦਿ ਤੋਂ ਘਰੇ ਹੀ ਤਿਆਰ ਕੀਤੇ ਜਾਂਦੇ ਸਨ। ਇਹ ਰੰਗ ਬਹੁਤ ਹੀ ਪੱਕੇ ਹੁੰਦੇ ਸਨ। ਹੁਣ ਇਹ ਫੁਲਕਾਰੀ ਕਿਸੇ ਅਜਾਇਬ ਘਰ ਵਿਚ ਹੀ ਮਿਲ ਸਕਦੀ ਹੈ।[1] ਸ਼ੀਸ਼ਦਾਰ ਫੁਲਕਾਰੀ. .ਛੱਮਾਸ ਪੁਰਾਣੇ ਪੰਜਾਬ ਦੇ ਦੱਖਣ-ਪੂਰਬੀ ਭਾਗ, ਖ਼ਾਸ ਕਰ ਕੇ ਰੋਹਤਕ, ਗੁੜਗਾਵਾਂ, ਹਿਸਾਰ ਅਤੇ ਦਿੱਲੀ ਦੇ ਪ੍ਰਦੇਸ਼ ਵਿਚ ਸ਼ੀਸ਼ੇ ਦੇ ਕੰਮ ਵਾਲੀ ਫੁਲਕਾਰੀ ਦਾ ਰਿਵਾਜ ਆਮ ਰਿਹਾ ਹੈ। ਸ਼ੀਸ਼ੇ ਦੇ ਗੋਲ ਟੁਕੜੇ ਪੀਲੇ ਜਾਂ ਸਲੇਟੀ ਨੀਲੇ ਧਾਗੇ ਨਾਲ ਲਾਲ ਜਾਂ ਸਲੇਟੀ ਕੱਪੜੇ ਉੱਤੇ ਜੜ੍ ਦਿੱਤੇ ਜਾਂਦੇ ਸੀ। ਭਾਰੀ ਅਤੇ ਸ਼ੋਭਾ ਭਰਪੂਰ ਇਹ ਫੁਲਕਾਰੀ ਆਪਣੀ ਕਿਸਮ ਦੀ ਅਨੋਖੀ ਚੀਜ਼ ਹੈ। ਸ਼ੀਸ਼ੇ ਦੇ ਇਹ ਗੋਲ ਚਮਕਦਾਰ ਟੁਕੜੇ ਕਸੀਦੇ ਦੇ ਕੰਮ ਦੀ ਸ਼ੋਭਾ ਪੂਰੀ ਤਰ੍ਹਾਂ ਪ੍ਰਗਟਾਉਂਦੇ ਹਨ। ਇਸ ਫੁਲਕਾਰੀ ਵਿੱਚ ਸ਼ੀਸ਼ੇ ਦੇ ਟੁਕੜੇ ਜੜੇ ਹੁੰਦੇ ਸਨ। ਇਸ ਵੰਨਗੀ ਦੀ ਫੁਲਕਾਰੀ ਨੂੰ ਸ਼ੀਸ਼ੇਦਾਰ ਫੁਲਕਾਰੀ ਵੀ ਕਿਹਾ ਜਾਂਦਾ ਹੈ। ਫੁਲਕਾਰੀ ਦੀ ਇਹ ਵੰਨਗੀ ਬੜੀ ਖ਼ੂਬਸੂਰਤ ਦਿੱਖ ਵਾਲੀ ਹੁੰਦੀ ਸੀ, ਇਸ ਦੇ ਭਾਰ ਦੀ ਅਸਾਧਾਰਨਤਾ ਵੀ ਇਸ ਦੀ ਖਿੱਚ ਭਰਪੂਰ ਦਿੱਖ ਦਾ ਕਾਰਨ ਬਣਦੀ ਸੀ। ਸ਼ੀਸ਼ੇ ਦੇ ਗੋਲ ਟੁਕੜਿਆਂ ਦੀ ਲਿਸ਼ਕੋਰ ਤੇ ਗੂੜ੍ਹੇ ਰੰਗਾਂ ਵਾਲੇ ਧਾਗਿਆਂ ਦੀ ਕਢਾਈ ਨਾਲ ਸ਼ਿੰਗਾਰੀ ਇਹ ਫੁਲਕਾਰੀ ਕਲਾ ਦੀ ਸਿਖਰ ਹੋ ਨਿੱਬੜਦੀ।[2] ਇਹ ਵੀ ਵੇਖੋ/ਦੇਖੋਹਵਾਲੇ
|
Portal di Ensiklopedia Dunia