ਜਗਜੀਤ ਸਿੰਘ ਲਾਇਲਪੁਰੀ
ਜਗਜੀਤ ਸਿੰਘ ਲਾਇਲਪੁਰੀ (10 ਅਪਰੈਲ 1917 - 27 ਮਈ 2013) ਭਾਰਤ ਦੇ ਸੁਤੰਤਰਤਾ ਸੰਗਰਾਮੀ, ਕਮਿਊਨਿਸਟ ਆਗੂ ਸਨ। ਉਹ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) ਦੀ ਬਾਨੀ ਕੇਂਦਰੀ ਕਮੇਟੀ ਦਾ ਸਭ ਤੋਂ ਪੁਰਾਣਾ ਜ਼ਿੰਦਾ ਮੈਂਬਰ ਸੀ।].[2][3] ਅੰਤਲੇ ਸਾਲਾਂ ਵਿੱਚ ਉਹ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਿਡ) ਦੇ ਕੌਮੀ ਜਨਰਲ ਸਕੱਤਰ ਸਨ। ਜੀਵਨੀਉਹਨਾਂ ਦਾ ਜਨਮ 10 ਅਪਰੈਲ 1917 ਨੂੰ ਬਰਤਾਨਵੀ ਪੰਜਾਬ ਵਿੱਚ ਲਾਇਲਪੁਰ ਜ਼ਿਲ੍ਹੇ ਦੀ ਤਹਿਸੀਲ ਸਮੁੰਦਰੀ (ਹੁਣ ਪਾਕਿਸਤਾਨ) ਵਿੱਚ ਸ.ਸ਼ੇਰ ਸਿੰਘ ਦੇ ਘਰ ਹੋਇਆ। ਉਹਨਾਂ ਨੇ ਮੁੱਢਲੀ ਵਿੱਦਿਆ ਲਾਇਲਪੁਰ ਤੋਂ ਅਤੇ ਗੌਰਮਿੰਟ ਲਾਅ ਕਾਲਜ ਲਾਹੌਰ ਤੋਂ ਐਲ. ਐਲ. ਬੀ. ਕਰਨ ਉੱਪਰੰਤ 1940 ਵਿੱਚ ਉਹ ਕਾਂਗਰਸ ਵਿੱਚ ਸਰਗਰਮ ਹੋ ਗਏ। ਉਹਨਾਂ ਨੇ ਕਿਸਾਨ ਮੋਰਚਿਆਂ ਦੌਰਾਨ ਜੇਲ੍ਹ ਵੀ ਕੱਟੀ। ਜਦੋਂ 2005 ਵਿੱਚ ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਿਡ) ਦੀ ਸਥਾਪਨਾ ਹੋਈ ਸੀ, ਲਾਇਲਪੁਰੀ ਇਸਦੇ ਜਨਰਲ ਸਕੱਤਰ ਬਣੇ ਸਨ।[2] ਸਵੈਜੀਵਨੀਸਾਲ 2010 ਵਿੱਚ ਲਾਇਲਪੁਰੀ ਨੇ ਆਪਣੀ ਸਵੈ-ਜੀਵਨੀ, ਮਾਈ ਲਾਈਫ ਮਾਈ ਟਾਈਮਜ਼ ਰਿਲੀਜ਼ ਕੀਤੀ ਸੀ।[2] ਹਵਾਲੇ
|
Portal di Ensiklopedia Dunia