ਜਗਦੀਸ਼ ਚੰਦਰ (ਲੇਖਕ)
ਜਗਦੀਸ਼ ਚੰਦਰ (24 ਨਵੰਬਰ 1930 – 10 ਅਪ੍ਰੈਲ 1996) ਹਿੰਦੀ, ਉਰਦੂ ਅਤੇ ਪੰਜਾਬੀ ਲੇਖਕ ਸਨ। ਮੁੱਖ ਤੌਰ ਤੇ ਉਸਦੀ ਪਛਾਣ ਪੰਜਾਬੀ ਪੇਂਡੂ ਮਾਹੌਲ ਵਿੱਚ ਦਲਿਤ ਜੀਵਨ ਤੇ ਨੇੜਲੀ ਝਾਤ ਪੁਆਉਂਦੇ ਨਾਵਲ ਹਨ। ਜੀਵਨੀਜਗਦੀਸ਼ ਚੰਦਰ ਵੈਦ ਦਾ ਜਨਮ 24 ਨਵੰਬਰ 1930 ਨੂੰ ਬਰਤਾਨਵੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ‘ਘੋੜੇ ਵਾਹਾ’ ਵਿੱਚ ਹੋਇਆ। ਉਸਨੇ ਮੁਢਲੀ ਪੜ੍ਹਾਈ ਦਸੂਹੇ ਤੋਂ ਕੀਤੀ ਅਤੇ ਅੱਗੇ ਜਲੰਧਰ ਤੋਂ। ਉਥੋਂ ਹੀ ਅਰਥ-ਸ਼ਾਸਤਰ ਦੀ ਐਮ ਏ ਕੀਤੀ। ਰਚਨਾਵਾਂਹਿੰਦੀ ਨਾਵਲ
ਨਾਵਲ-ਲੜੀਧਰਤੀ ਧਨ ਨਾ ਅਪਨਾ, ਨਕਰਕੁੰਡ ਮੇਂ ਵਾਸ ਅਤੇ ਜ਼ਮੀਨ ਅਪਨੀ ਤੋ ਥੀ ਇੱਕੋ ਨਾਵਲ-ਲੜੀ ਹੈ। ਇਸ ਵਿੱਚ ਆਜ਼ਾਦੀ ਉਪਰੰਤ ਪਹਿਲੀ ਚੁਥਾਈ ਸਦੀ ਦੀ ਪਿੱਠਭੂਮੀ ਵਿੱਚ ਦਲਿਤ ਜੀਵਨ ਦੀਆਂ ਦੁਸ਼ਵਾਰੀਆਂ ਦਾ ਅਤੇ ਉਨ੍ਹਾਂ ਦੀ ਹੋਣੀ ਦੇ ਨਾਲ ਜੁੜੀਆਂ ਉਲਝੀਆਂ ਤਾਣੀਆਂ ਦਾ ਬਾਹਰਮੁਖੀ ਚਿੱਤਰ ਪੇਸ਼ ਕੀਤਾ ਹੈ। ਧਰਤੀ ਧਨ ਨਾ ਅਪਨਾ ਨੂੰ ਨਾਵਲ ਨੂੰ ਰਮੇਸ਼ ਕੁੰਤਲ ਮੇਘ ਨੇ ‘ਧਰਤੀ ਦੇ ਦੁਖਿਆਰਿਆਂ’ ਦੀ ਜੀਵਨ ਕਥਾ ਕਿਹਾ ਸੀ। ਇਹ ਗੱਲ ਇਸ ਨਾਵਲ ਲੜੀ ਤੇ ਵੀ ਐਨ ਢੁਕਦੀ ਹੈ। ਇਸ ਨਾਵਲ ਵਿੱਚ ਹਰਿਜਨਾਂ ਦੀ ਨਰਕੀ ਸਥਿਤੀ ਅਤੇ ਉੱਚ ਵਰਗੀ ਸਮਾਜ ਦੁਆਰਾ ਉਨ੍ਹਾਂ ਦੇ ਸ਼ੋਸ਼ਣ ਅਤੇ ਦਮਨ ਦਾ ਚਿਤਰਣ ਕੀਤਾ ਗਿਆ ਹੈ।[1] ਅਨੁਵਾਦ:ਜਗਦੀਸ਼ ਚੰਦਰ ਦਾ ਨਾਵਲ ਧਰਤੀ ਧਨ ਨਾ ਆਪਣਾ ਰੂਸੀ, ਜਰਮਨੀ ਅਤੇ ਪੰਜਾਬੀ ਵਿੱਚ ਅਨੁਵਾਦ ਹੋਇਆ ਹੈ। ਅਤੇ ਆਧਾ ਪੁਲ ਦਾ ਅਨੁਵਾਦ ਅੰਗਰੇਜ਼ੀ ਵਿੱਚ ਹੋਇਆ ਹੈ।[2] ਇਨਾਮ:ਸੰਨ 1981 ਵਿੱਚ ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਸਾਹਿਤਕਾਰ (ਹਿੰਦੀ) ਨਾਲ ਸਨਮਾਨਿਤ।[2] ਹਵਾਲੇ
|
Portal di Ensiklopedia Dunia