ਜਨਾਜ਼ਾ ਨਮਾਜ਼ਜਨਾਜ਼ਾ ਨਮਾਜ਼ (Arabic: صلاة الجنازة ,ਸਲਾਤ ਅਲ-ਜਨਾਜ਼ਾ) ਇਸਲਾਮੀ ਮੌਤ ਦੀਆਂ ਰਸਮਾਂ ਦਾ ਹਿੱਸਾ ਇੱਕ ਪ੍ਰਾਰਥਨਾ ਹੈ; ਸਾਰੇ ਰਲ ਕੇ ਮ੍ਰਿਤਕ ਅਤੇ ਸਾਰੇ ਮੋਏ ਮੁਸਲਮਾਨਾਂ ਨੂੰ ਖਿਮਾ ਕਰਨ ਲਈ ਕੀਤੀ ਜਾਂਦੀ ਹੈ। [1] ਜਨਾਜ਼ਾ ਨਮਾਜ਼ ਮੁਸਲਮਾਨਾਂ (ਫਰਦ ਅਲ-ਕਿਫਾਯਾ) ਦੀ ਸਮੂਹਿਕ ਜ਼ਿੰਮੇਵਾਰੀ ਹੈ, ਯਾਨੀ ਅਗਰ ਕੁਝ ਮੁਸਲਮਾਨ ਇਸ ਨੂੰ ਕਰਨ ਦੀ ਜ਼ੁੰਮੇਵਾਰੀ ਲੈਂਦੇ ਹਨ, ਤਾਂ ਜ਼ਿੰਮੇਵਾਰੀ ਪੂਰੀ ਹੁੰਦੀ ਹੈ, ਪਰ ਜੇ ਕੋਈ ਵੀ ਇਸ ਨੂੰ ਪੂਰਾ ਨਹੀਂ ਕਰਦਾ, ਤਾਂ ਸਾਰੇ ਮੁਸਲਮਾਨ ਜਵਾਬਦੇਹ ਹੋਣਗੇ। [2] ਇਸਲਾਮੀ ਤਰੀਕਾ ਇਹ ਹੈ ਕਿ ਮਈਯਤ ਨੂੰ ਕਿਬਲਾ-ਰੂ ਲਿਟਾ ਦਿੱਤਾ ਜਾਵੇ। ਅੱਖਾਂ ਬੰਦ ਕਰ ਦਿੱਤੀਆਂ ਜਾਣ। ਨੀਮ ਗਰਮ ਪਾਣੀ ਨਾਲ ਗ਼ੁਸਲ ਕਰਵਾ ਕੇ ਕਫ਼ਨ ਪੁਆਇਆ ਜਾਂਦਾ ਹੈ। ਸ਼ਹੀਦਾਂ ਨੂੰ ਗ਼ੁਸਲ ਨਹੀਂ ਦਿੱਤਾ ਜਾਂਦਾ ਅਤੇ ਨਾ ਕਫ਼ਨ ਪੁਆਇਆ ਜਾਂਦਾ ਹੈ। ਉਨ੍ਹਾਂ ਨੂੰ ਖੂਨ-ਆਲੂਦਾ ਕੱਪੜਿਆਂ ਵਿੱਚ ਦਫਨ ਕਰ ਦਿੱਤਾ ਜਾਂਦਾ ਹੈ। ਲਾਸ਼ ਨੂੰ ਚਾਰਪਾਈ ਉੱਤੇ ਲਿਟਾ ਦਿੱਤਾ ਜਾਂਦਾ ਹੈ ਅਤੇ ਮਈਯਤ ਨੂੰ ਕੰਧਿਆਂ ਉੱਤੇ ਰੱਖਕੇ ਆਹਿਸਤਾ ਆਹਿਸਤਾ ਜਨਾਜ਼ੇ ਨੂੰ ਲੈ ਜਾਂਦੇ ਹਨ। ਕਿਸੇ ਪਾਕੀਜ਼ਾ ਮੁਕਾਮ ਉੱਤੇ ਜਨਾਜ਼ਾ ਨੁਮਾਜ਼ ਪੜ੍ਹੀ ਜਾਂਦੀ ਹੈ। ਇਸ ਨਮਾਜ਼ ਵਿੱਚ ਸੱਜ਼ਦਾ ਨਹੀਂ ਹੁੰਦਾ। ਸਿਰਫ ਚਾਰ ਤਕਬੀਰਾਂ ਕਹੀਆਂ ਜਾਂਦੀਆਂ ਹਨ। ਪਹਿਲੀ ਤਕਬੀਰ ਦੇ ਬਾਅਦ ਸਨਾ, ਦੂਜੀ ਦੇ ਬਾਅਦ ਦੁਰੂਦ ਸ਼ਰੀਫ, ਤੀਜੀ ਦੇ ਬਾਅਦ ਦੁਆ ਪੜ੍ਹਦੇ ਹਨ ਅਤੇ ਚੌਥੀ ਤਕਬੀਰ ਦੇ ਬਾਅਦ ਸਲਾਮ ਫੇਰ ਦਿੰਦੇ ਹਨ। ਨਮਾਜ਼ ਦੇ ਬਾਅਦ ਮਈਯਤ ਨੂੰ ਕਿਬਲਾ-ਰੂ ਕਰਕੇ ਕਬਰ ਵਿੱਚ ਦਫਨ ਕਰ ਦਿੱਤਾ ਜਾਂਦਾ ਹੈ। ਜਨਾਜ਼ੇ ਵਿੱਚ ਸ਼ਿਰਕਤ ਫ਼ਰਜ਼ ਕਿਫ਼ਾਇਆ ਹੈ ਅਤੇ ਜਨਾਜ਼ਾ ਨਮਾਜ਼ ਵੀ ਫ਼ਰਜ਼ ਕਿਫ਼ਾਇਆ ਹੈ। ਹਵਾਲੇ
|
Portal di Ensiklopedia Dunia