ਜਯੋਤੀ ਰਾਉਤ
ਜਯੋਤੀ ਰਾਉਤ (ਜਨਮ 15 ਜੁਲਾਈ, 1965) ਇੱਕ ਉੱਘੀ ਭਾਰਤੀ ਕਲਾਸੀਕਲ ਡਾਂਸਰ, ਅਧਿਆਪਕ ਅਤੇ ਓਡੀਸੀ ਨਾਚ ਸ਼ੈਲੀ ਦੀ ਕੋਰੀਓਗ੍ਰਾਫਰ ਹੈ।[1][2][3] ਸ਼ੁਰੂਆਤੀ ਜੀਵਨ ਅਤੇ ਪਿਛੋਕੜਜਯੋਤੀ ਰਾਉਤ ਦੀ ਪਰਵਰਿਸ਼ ਭਾਰਤੀ ਰਾਜ ਓਡੀਸ਼ਾ ਦੇ ਦੂਰ ਦੁਰਾਡੇ ਕਸਬੇ ਜੋਡਾ ਵਿੱਚ ਹੋਈ ਸੀ। ਡਾਂਸ ਵਿੱਚ ਉਸਦੀ ਰੁਚੀ ਬਚਪਨ ਤੋਂ ਹੀ ਸੀ, ਜਿਥੇ ਉਹ ਵੱਖ ਵੱਖ ਤਿਉਹਾਰਾਂ ਦੌਰਾਨ ਸਥਾਨਕ ਕਬੀਲੇ ਦੇ ਨਾਚ ਪ੍ਰੋਗਰਾਮ ਵੇਖਦੀ ਸੀ। ਬਾਅਦ ਵਿੱਚ ਉਸਨੇ ਓਡਿਸ਼ਾ ਦੇ ਭੁਵਨੇਸ਼ਵਰ ਵਿੱਚ ਸੰਗੀਤ ਅਤੇ ਡਾਂਸ ਕਾਲਜ ਉਤਕਲ ਸੰਗੀਤ ਮਹਾਂਵਿਦਿਆਲ ਵਿੱਚ ਓਡੀਸੀ ਡਾਂਸ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਉਹ ਓਡੀਸ਼ਾ ਦੀ ਮਾਰਸ਼ਲ ਆਰਟ ਡਾਂਸ ਰੂਪ, ਚਾਉ ਡਾਂਸ ਦਾ ਅਧਿਐਨ ਕਰਨ ਅਤੇ ਪ੍ਰਦਰਸ਼ਨ ਕਰਨ ਵਾਲੀ ਪਹਿਲੀ ਔਰਤ ਬਣੀ। ਕਰੀਅਰਬ੍ਰਿਟਿਸ਼ ਸ਼ਾਸਨ ਦੇ ਅਧੀਨ ਦੇਵਾ ਦਾਸੀ (ਮੰਦਰ ਨ੍ਰਿਤਕ) ਦੀ ਪਰੰਪਰਾ ਖ਼ਤਮ ਹੋਣ ਤੋਂ ਬਾਅਦ 1993 ਵਿੱਚ, ਜਯੋਤੀ ਰਾਉਤ ਓਡੀਸ਼ਾ ਦੇ ਪੁਰੀ ਵਿੱਚ ਭਗਵਾਨ ਜਗਨਨਾਥ ਲਈ ਪੇਸ਼ ਕਰਨ ਵਾਲੀ ਪਹਿਲੀ ਨ੍ਰਿਤਕ ਬਣ ਗਈ। 1997 ਵਿਚ, ਉਸਨੇ ਕੈਲੀਫੋਰਨੀਆ ਅਧਾਰਿਤ ਓਡੀਸੀ ਡਾਂਸ ਸਕੂਲ ਜੋਤੀ ਕਲਾ ਮੰਦਰ, ਇੰਡੀਅਨ ਕਲਾਸੀਕਲ ਆਰਟਸ ਦੇ ਕਾਲਜ ਦੀ ਸਥਾਪਨਾ ਕੀਤੀ, ਜੋ ਇਸ ਸਮੇਂ ਅਮਰੀਕਾ ਦੇ ਕੈਲੀਫੋਰਨੀਆ, ਫ੍ਰੇਮੋਂਟ 'ਤੇ ਅਧਾਰਿਤ ਹੈ।[4] 2012 ਵਿੱਚ ਉਸਨੇ ਭਾਰਤ ਦੇ ਓਡੀਸ਼ਾ, ਲਿੰਗਪੁਰ ਭੁਵਨੇਸ਼ਵਰ ਵਿੱਚ ਇੱਕ ਸ਼ਾਖਾ ਸਥਾਪਤ ਕੀਤੀ।[5][6] ਸਨਮਾਨ
ਹਵਾਲੇ
|
Portal di Ensiklopedia Dunia