ਜਵਾਲਾ ਗੁੱਟਾ
ਜਵਾਲਾ ਗੁੱਟਾ ਖੱਬੇ ਹੱਥ ਦੀ ਭਾਰਤ ਦੀ ਅੰਤਰਰਾਸ਼ਟਰੀ ਬੈਡਮਿੰਟਨ ਖਿਡਾਰਨ ਹੈ। ਉਹ ਭਾਰਤ ਦੀ ਚੁਨਿੰਦਾ ਖਿਡਰਨਾਂ ਵਿੱਚੋਂ ਇੱਕ ਹੈ। ਜਵਾਲਾ ਨੇ 2013 ਤੱਕ ਚੌਦਾਂ ਵਾਰ ਕੌਮੀ ਬੈਡਮਿੰਟਨ ਮੁਕਾਬਲਾ ਜਿੱਤਿਆ ਹੈ। ਜਵਾਲਾ ਗੁੱਟਾ ਨੇ ਡਬਲ ਮੁਕਬਲੇ ਵਿੱਚ ਅਸ਼ਵਿਨੀ ਪੋਨੱਪਾ ਨਾਲ ਰਲ ਕੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਤਮਗਾ ਜਿੱਤਿਆ। ਇਹਨਾਂ ਦੀ ਜੋੜੀ ਅੰਤਰਰਾਸ਼ਟਰੀ ਪੱਧਰ ਤੇ ਟੋਪ 20 ਤੇ ਰਹੀ ਹੈ। ਉਸ ਦੀ ਜੋੜੀ ਸ਼ਰੂਤੀ ਕੁਰੀਆਨ ਨਾਲ ਭੀ ਰਹੀ ਹੈ। ਜਵਾਲ ਗੁੱਟਾ ਜੋ ਕਿ ਮੂਲ ਰੂਪ ਵਿੱਚ ਹੈਦਰਾਬਾਦ ਤੋਂ ਹੈ ਜਿਸ ਨੇ ਡਬਲ ਵਿੱਚ ਜਿਆਦਾ ਪ੍ਰਾਪਤੀ ਕੀਤੀ ਹੈ। ਮੁੱਢਲਾ ਜੀਵਨਜਵਾਲਾ ਗੁੱਟਾ ਦਾ ਜਨਮ 7 ਸਤੰਬਰ, 1983 ਨੂੰ ਮਹਾਰਾਸ਼ਟਰ ਦੇ ਵਰਧਾ ਵਿੱਚ ਹੋਇਆ ਅਤੇ ਬਾਅਦ ਵਿੱਚ ਹੈਦਰਾਬਾਦ ਆ ਗਏ। ਜਵਾਲਾ ਗੁੱਟਾ ਅਜ਼ਾਦੀ ਘੁਲਾਟੀਏ ਦੇ ਪਰਿਵਾਰ ਵਿੱਚ ਜਨਮ ਲੈਣ ਵਾਲੀ ਭਾਰਤੀ ਪਿਤਾ ਕ੍ਰਾਂਤੀ ਗੁੱਟਾ ਅਤੇ ਚੀਨੀ ਮਾਤਾ ਦੀ ਬੇਟੀ ਹੈ। ਜਵਾਲਾ ਛੇ ਸਾਲ ਦੀ ਉਮਰ ਵਿੱਚ ਬੈਡਮਿੰਟਨ ਖੇਡਣ ਲੱਗ ਗਈ ਸੀ। ਜਵਾਲਾ ਨੇ ਤੇਰਾਂ ਸਾਲ ਦੀ ਉਮਰ ਵਿੱਚ ਮਿਨੀ ਕੌਮੀ ਬੈਡਮਿੰਟਨ ਮੁਕਾਬਲਾ, ਸਤਾਰਾਂ ਸਾਲ ਦੀ ਉਮਰ ਵਿੱਚ ਜੂਨੀਅਰ ਵਿੱਚ ਸਿੰਗਲ ਅਤੇ ਡਬਲ ਮੁਕਾਬਲੇ ਜਿੱਤੇ। ਉਸ ਨੇ ਡਬਲ ਮਹਿਲਾ ਮੁਕਾਬਲੇ ਸੱਤ ਵਾਰੀ ਸਰੂਤੀ ਕੂਰੀਆਨ ਨਾਲ ਜਿੱਤੇ। ਪ੍ਰਦਰਸ਼ਨਜਵਾਲਾ ਨੇ 2011 ਵਿੱਚ ਸੰਸਾਰ ਬੈਡਮਿੰਟਨ ਫੈਡਰੇਸਨ ਵਿੱਚ ਤਾਂਬੇ ਦਾ ਤਗਮਾ ਜਿੱਤਿਆ। ਰਾਸ਼ਟਰਮੰਡਲ ਖੇਡਾਂ 2010 ਅਤੇ ਰਾਸ਼ਟਰਮੰਡਲ ਖੇਡਾਂ 2014 ਵਿੱਚ ਔਰਤਾਂ ਦੇ ਮੁਕਾਬਲੇ ਵਿੱਚ ਸੋਨੇ ਅਤੇ ਚਾਂਦੀ ਦਾ ਤਗਮਾ ਜਿੱਤਿਆ। 2014 ਵਿੱਚ ਥੋਮਸ ਅਤੇ ਉਬਰ ਕੱਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਬਹੁਤ ਸਾਰੇ ਮੁਕਾਲਿਆ ਵਿੱਚ ਫਾਈਨਲ ਅਤੇ ਸੈਮੀ ਫਾਈਨਲ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ। 2009 ਵਿੱਚ ਵਿਸ਼ਵ ਬੈਡਮਿੰਟਨ ਫੈਡਰੇਸ਼ਨ ਵਿੱਚ ਸੁਪਰ ਸੀਰੀਅਜ਼ ਵਿੱਚ ਫਾਈਨਲ ਵਿੱਚ ਪਹੁੰਚੀ। ਜਵਾਲਾ ਗੁੱਟਾ, ਭਾਰਤੀ ਬੈਡਮਿੰਟਨ ਲੀਗ ਦੀ ਕ੍ਰਿਸ਼ ਦਿੱਲੀ ਸਮੈਸ਼ਰ ਦੀ ਖਿਡਾਰਨ ਰਹੀ ਹੈ। ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਦਾ ਭਾਰਤ ਲਈ 2016 ਦੇ ਅਗਲੇ ਓਲੰਪਿਕਸ ਤਕ ਖੇਡਣ ਦਾ ਟੀਚਾ ਹੈ। ਮਿਕਸਡ ਡਬਲਜ਼ 'ਚ ਦੀਜੂ ਅਤੇ ਜਵਾਲਾ ਗੁੱਟਾ ਦੀ ਜੋੜੀ ਦੀ ਚੰਗੀ ਕਾਰਗੁਜਾਰੀ ਰਹੀ ਹੈ। ਮਹਿਲਾ ਸਿੰਗਲ ਬੈਡਮਿੰਟਨ ਖਿਡਾਰੀ ਜਵਾਲਾ ਗੁੱਟਾ ਨੇ ਖੱਬੇ ਗੋਡੇ ਵਿੱਚ ਖਿਚਾਅ ਕਾਰਨ ਇੰਚੀਓਨ ਏਸ਼ੀਆਈ ਖੇਡਾਂ 'ਚ ਭਾਗ ਨਹੀਂ ਲੈ ਸਕੀ। ਸਨਮਾਨਭਾਰਤ ਸਰਕਾਰ ਨੇ ਆਪ ਨੂੰ ਅਰਜਨ ਸਨਮਾਨ ਨਾਲ ਸਨਮਾਨਿਤ ਕੀਤਾ। ਪਾਬੰਦੀਬੈਡਮਿੰਟਨ ਖਿਡਾਰੀ ਜਵਾਲਾ ਗੱਟਾ ਨੇ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ (ਬੀ ਏ ਆਈ) ਦੁਆਰਾ ਉਸ ‘ਤੇ ਉਮਰ ਭਰ ਦੀ ਪਾਬੰਦੀ ਦੀ ਸਿਫਾਰਿਸ਼ ਨੂੰ ਹਾਈ ਕੋਰਟ ‘ਚ ਚੁਨੌਤੀ ਦਿੱਤੀ ਹੈ। ਜਸਟਿਸ ਵੀ ਕੇ ਜੈਨ ਦੇ ਸਾਹਮਣੇ ਦਾਇਰ ਪਟੀਸ਼ਨ ‘ਚ ਗੱਟਾ ਨੇ ਦੋਸ਼ ਲਾਇਆ ਕਿ ਬੀ ਏ ਆਈ ਦਾ ਫੈਸਲਾ ਕੁਦਰਤੀ ਨਿਆ ਅਤੇ ਨਿਰਪੱਖਤਾ ਦੇ ਖਿਲਾਫ ਹੈ। ਅਦਾਲਤ ਨੇ ਖੇਡ ਮੰਤਰਾਲੇ ਨੂੰ ਨਿਰਪੱਖ ਅਤੇ ਸੁਤੰਤਰ ਕਮੇਟੀ ਦਾ ਗਠਨ ਕਰ ਕੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦਾ ਹੁਕਮ ਦਿੱਤਾ ਜਾਵੇ। ਭਾਰਤੀ ਬੈਂਡਮਿੰਟਨ ਸੰਘ ਨੇ ਜਵਾਲਾ ਤੇ ਕਥਿਤ ਰੂਪ ਵਿੱਚ ਇੰਡੀਅਨ ਬੈਂਡਮਿੰਟਨ ਲੀਗ ਦੇ ਦੌਰਾਨ ਆਹਾਰ ਸਹਿੰਤਾ ਦਾ ਉਲੰਘਣ ਕਰਨ ਦਾ ਦੋਸ਼ੀ ਪਾਉਂਦੇ ਹੋਏ ਉਸ ਉੱਤੇ ਜੀਵਨ ਭਰ ਲਈ (ਪ੍ਰਤੀਬੰਧ) ਰੋਕ ਲਗਾਉਣ ਦੀ ਸਿਫਾਰਸ਼ ਕੀਤੀ ਸੀ। ਹਵਾਲੇ
|
Portal di Ensiklopedia Dunia