ਜਵਾਹਰ ਲਾਲ ਨਹਿਰੂ ਯੂਨੀਵਰਸਿਟੀ
![]() ![]() ![]() ਜਵਾਹਰਲਾਲ ਨਹਿਰੂ ਯੂਨੀਵਰਸਿਟੀ, (ਅੰਗਰੇਜ਼ੀ: Jawaharlal Nehru University, ਹਿੰਦੀ: जवाहरलाल नेहरू विश्वविद्यालय) ਸੰਖੇਪ ਵਿੱਚ ਜੇ.ਐਨ.ਯੂ, ਨਵੀਂ ਦਿੱਲੀ ਦੇ ਦੱਖਣੀ ਹਿੱਸੇ ਵਿੱਚ ਸਥਿਤ ਇੱਕ ਕੇਂਦਰੀ ਯੂਨੀਵਰਸਿਟੀ ਹੈ। ਇਹ ਮਨੁੱਖੀ ਵਿਗਿਆਨ, ਸਮਾਜ ਵਿਗਿਆਨ, ਵਿਗਿਆਨ, ਕੌਮਾਂਤਰੀ ਅਧਿਐਨ ਆਦਿ ਮਜ਼ਮੂਨਾਂ ਵਿੱਚ ਉੱਚ ਪੱਧਰ ਦੀ ਸਿੱਖਿਆ ਅਤੇ ਜਾਂਚ ਕਾਰਜ ਵਿੱਚ ਜੁਟੇ ਭਾਰਤ ਦੇ ਆਗੂ ਸੰਸਥਾਨਾਂ ਵਿੱਚੋਂ ਇੱਕ ਹੈ। ਜੇ.ਐਨ.ਯੂ ਨੂੰ ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਐਨ.ਏ.ਸੀ.ਸੀ) ਨੇ ਜੁਲਾਈ 2012 ਵਿੱਚ ਕੀਤੇ ਗਏ ਸਰਵੇਖਣ ਵਿੱਚ ਭਾਰਤ ਦੀ ਸਭ ਤੋਂ ਵਧੀਆ ਯੂਨੀਵਰਸਿਟੀ ਮੰਨਿਆ ਹੈ। ਐਨ.ਏ.ਸੀ.ਸੀ ਨੇ ਯੂਨੀਵਰਸਿਟੀ ਨੂੰ 4 ਵਿੱਚੋਂ 3.9 ਗਰੇਡ ਦਿੱਤਾ ਹੈ, ਜੋ ਕਿ ਦੇਸ਼ ਵਿੱਚ ਕਿਸੇ ਵੀ ਵਿਦਿਅਕ ਸੰਸਥਾ ਨੂੰ ਮਿਲਿਆ ਉੱਚਤਮ ਗਰੇਡ ਹੈ।[1][2] ਇਤਿਹਾਸਜੇ.ਐਨ.ਯੂ ਦੀ ਸਥਾਪਨਾ 1969 ਵਿੱਚ ਸੰਸਦ ਦੇ ਇੱਕ ਐਕਟ ਦੇ ਅਧੀਨ ਹੋਈ। ਇਸ ਦਾ ਨਾਮ ਜਵਾਹਰਲਾਲ ਨਹਿਰੂ, ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ-ਮੰਤਰੀ, ਦੇ ਨਾਂ ਤੇ ਰਖਿਆ ਗਿਆ। ਇਸ ਦੇ ਪਹਿਲੇ ਵਾਇਸ ਚਾਂਸਲਰ ਜੀ. ਪਾਰਥਸਾਰਥੀ ਸਨ। ਇਸ ਦੀ ਸਥਾਪਨਾ ਦਾ ਮੁੱਖ ਉਦੇਸ਼ ਭਾਰਤ ਵਿੱਚ ਉੱਚ ਸਿੱਖਿਆ ਲਈ ਇੱਕ ਉੱਚਤਮ ਸੰਸਥਾ ਬਣਾਉਣਾ ਸੀ। ਬਾਹਰੀ ਕਡ਼ੀਆਂ
ਹਵਾਲੇ |
Portal di Ensiklopedia Dunia