ਜਸਵਿੰਦਰ (ਗ਼ਜ਼ਲਗੋ)![]()
ਜਸਵਿੰਦਰ, ਪੰਜਾਬੀ ਦਾ ਗ਼ਜ਼ਲਗੋ ਹੈ। ਉਸ ਦੇ ਗ਼ਜ਼ਲ ਸੰਗ੍ਰਿਹ ਅਗਰਬੱਤੀ ਨੂੰ "ਭਾਰਤੀ ਸਾਹਿਤ ਅਕਾਦਮੀ" ਦਾ ਅਵਾਰਡ ਦਿੱਤਾ ਗਿਆ।[1] ਉਹ ਕਿੱਤੇ ਵਜੋਂ ਇੰਜੀਨੀਅਰ ਸੀ। ਰੋਪੜ ਥਰਮਲ ਪਲਾਂਟ ਵਿਖੇ ਲੱਗਪਗ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਇਆ। ਉਸਨੂੰ ਭਾਸ਼ਾ ਵਿਭਾਗ ਪੰਜਾਬ ਦੇ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਵੀ ਸਨਮਾਨਿਆ ਜਾ ਚੁੱਕਿਆ।[2] ਉਸ ਦੇ ਆਪਣੇ ਕਥਨ ਅਨੁਸਾਰ: "ਗ਼ਜ਼ਲ-ਰਚਨਾ ਮੇਰੇ ਲਈ ਸਿਰਫ਼ ਸ਼ੌਕ ਨਹੀਂ ਹੈ ਸਗੋਂ ਮੇਰੀ ਸਮਾਜਿਕ ਯਥਾਰਥਕ ਪ੍ਰਤੀਬੱਧਤਾ ਦਾ ਓਨਾ ਹੀ ਪੀਡਾ ਉਚਾਰ ਹੈ ਜਿੰਨਾ ਕਿ ਹੋਰ ਕਿਸੇ ਕਾਵਿ ਵਿਧਾ ਜਾਂ ਨਜ਼ਮ ਵਿੱਚ ਹੁੰਦਾ ਹੈ।"[3] ਜ਼ਿੰਦਗੀਜਸਵਿੰਦਰ ਦਾ ਜਨਮ 15 ਦਸੰਬਰ 1956 ਨੂੰ ਕਲਾਲਵਾਲਾ, ਜਿਲ੍ਹਾ ਬਠਿੰਡਾ ਵਿਖੇ ਪਿਤਾ ਸਰਦਾਰ ਭਗਵੰਤ ਸਿੰਘ ਅਤੇ ਮਾਤਾ ਸ੍ਰੀਮਤੀ ਗੁਰਦੇਵ ਕੌਰ ਦੇ ਪਰਿਵਾਰ ਵਿੱਚ ਹੋਇਆ। ਗ਼ਜ਼ਲ ਸੰਗ੍ਰਹਿ
ਕਾਵਿ ਨਮੂਨਾਮਨ ਦੀਆਂ ਰੁੱਤਾਂ ਦੇ ਇਸ ਕੋਲਾਜ ਨੂੰ ਕੀ ਨਾਂ ਦਿਆਂ ਗ਼ਜ਼ਲਅਸੀਂ ਦਿਲ ਛੱਡ ਗਏ ਹੋਈਏ ਅਜੇਹਾ ਵੀ ਨਹੀਂ ਲਗਦਾ। ਸਨਮਾਨ
ਹਵਾਲੇ
|
Portal di Ensiklopedia Dunia