ਜਸਵੰਤ ਸਿੰਘ ਨੇਕੀ
ਡਾ. ਜਸਵੰਤ ਸਿੰਘ ਨੇਕੀ (27 ਅਗਸਤ 1925 - 11 ਸਤੰਬਰ 2015) ਪੰਜਾਬੀ ਚਿੰਤਕ, ਨਵ-ਅਧਿਆਤਮਵਾਦੀ ਕਵੀ ਅਤੇ ਉਹ ੧੯੭੮ ਤੋਂ ੧੯੮੧ ਤੱਕ ਪੀ ਜੀ ਆਈ ਦੇ ਡਾਇਰੈਕਟਰ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ, ਦਿੱਲੀ ਦੇ ਮਨੋਚਕਿਤਸਾ ਵਿਭਾਗ ਦੇ ਮੁੱਖੀ ਵੀ ਰਹੇ। ਵਿਦਿਆਰਥੀ ਜੀਵਨ ਦੋਰਾਨ ਉਹ ਪੰਥਕ ਆਗੂ ਮਾਸਟਰ ਤਾਰਾ ਸਿੰਘ ਦੇ ਕਾਫੀ ਨਜਦੀਕ ਸਨ ਤੇ ਉਹ 20 ਨਵੰਬਰ 1948 ਤੋਂ 28 ਜਨਵਰੀ 1950 ਤੱਕ ਆਲ ਇੰਡੀਆ ਸਿੱਖ ਸਟੂਡੈਂਟ ਫ਼ੇਡਰੇਸ਼ਨ ਦੇ ਪਰਧਾਨ ਵੀ ਰਹੇ।[1] [2]ਡਾਕਟਰ ਨੇਕੀ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਉਪ-ਪਰਧਾਨ ਸਨ। ਉਹਨਾਂ ਸਿੱਖ ਧਰਮ ਸ਼ਾਸਤਰ ਤੇ ਵੀ ਕੰਮ ਕੀਤਾ। ਉਹ ਦੁਨੀਆ ਦੇ ਮਸ਼ਹੂਰ ਮਨੋਰੋਗ ਮਾਹਿਰ ਸਨ।[3] ਉਨ੍ਹਾਂ ਨੂੰ 1979 ਵਿੱਚ ਆਪਣੀ ਰਚਨਾ, ਕਰੁਣਾ ਦੀ ਛੂਹ ਤੋਂ ਮਗਰੋਂ ਲਈ ਸਾਹਿਤ ਅਕਾਦਮੀ ਪੁਰਸਕਾਰ ਹਾਸਲ ਕੀਤਾ।[4][5] ਆਧੁਨਿਕ ਪੰਜਾਬੀ ਕਾਵਿ ਦੀ ਨਵੀਂ ਤੇ ਵੱਖਰੀ ਨੁਹਾਰ ਘੜਨ ਵਾਲੇ ਤੇ ਇਸ ਨੂੰ ਨਵਾਂ ਦਿਸ਼ਾ ਬੋਧ ਦੇਣ ਵਾਲੇ ਕੁਝ ਚੋਣਵੇਂ ਕਵੀਆਂ ਵਿੱਚੋਂ ਡਾ. ਜਸਵੰਤ ਸਿੰਘ ਨੇਕੀ ਦਾ ਨਾਮ ਉੱਘੀ ਥਾਂ ਰੱਖਦਾ ਹੈ। ਉਸਦੇ ਕਾਵਿ-ਬੋਲ ਵੱਖਰੇ ਹੀ ਪਛਾਣੇ ਜਾਂਦੇ ਹਨ। ਜਸਵੰਤ ਸਿੰਘ ਨੇਕੀ ਸਮਕਾਲੀ ਪੰਜਾਬੀ ਕਾਵਿ ਜਗਤ ਵਿੱਚ ਇੱਕ ਬਿਲਕੁਲ ਨਵੇਕਲੀ ਤੇ ਅਦਭੁੱਤ ਪ੍ਰਤਿਭਾ ਵਾਲਾ ਕਵੀ ਹੈ। ਨੇਕੀ ਦੀ ਕਵਿਤਾ, ਉਸਦੀ ਕਵਿਤਾ ਦੇ ਇੱਕ ਅਜਿਹੇ ਸਮੁੱਚ ਨੂੰ ਪ੍ਰਮਾਣਿਤ ਕਰਦੀ ਹੈ ਜਿਸਦੇ ਅੰਤਰਗਤ ਅਨੇਕਾਂ ਦਵੰਦ ਅਤੇ ਪਰਸਪਰ ਵਿਰੋਧ ਨਿਰੰਤਰ ਗਤੀਮਾਨ ਹਨ। ਡਾ. ਨੇਕੀ ਇੱਕ ਮਨੋ-ਚਿਕਤਸਿਕਅਧਿਐਨ ਅਤੇ ਵਿਵਸਾਇ ਵਜੋਂ ਇੱਕ ਮਨੋ-ਚਿਕਿਤਸਕ, [6]ਦ੍ਰਿਸ਼ਟੀ ਵੱਲੋਂ ਦਾਰਸ਼ਨਿਕ, ਅਨੁਭਵ ਵੱਲੋਂ ਰਹੱਸਵਾਦੀ ਅਤੇ ਕਲਾਕਾਰ ਦੇ ਤੌਰ ਤੇ ਨੇਕੀ ਇੱਕ ਸੁਹਜਵਾਦੀ ਕਵੀ ਹੈ।*[7]
ਰਚਨਾਵਾਂ
ਯੋਗਦਾਨਜਸਵੰਤ ਸਿੰਘ ਨੇਕੀ ਮਿਥਿਹਾਸ ਨੂੰ ਮਨੋਵਿਗਿਆਨਿਕ ਪ੍ਰਤੀਕਾਂ ਦੇ ਰੂਪ ਵਿੱਚ ਦੇਖਦਾ ਹੈ ਅਤੇ ਆਪਣੇ ਪੂਰਵ-ਵਰਤੀਆਂ ਦੇ ਰਹੱਸਵਾਦੀ ਅਨੁਭਵਾਂ ਦੀ ਵਿਆਖਿਆ ਲਈ ਆਧੁਨਿਕ ਗਿਆਨ ਅਤੇ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ। ਇਸ ਮਨੋਵਿਗਿਆਨ ਦੇ ਰੂਪ ਵਿੱਚ ਉਹੀ ਮਨੁੱਖੀ ਮਨ ਦੀ ਤਹਿ ਵਿੱਚ ਲਹਿ ਜਾਂਦਾ ਹੈ ਅਤੇ ਚੇਤਨਾ ਤੋਂ ਅਰਧ ਚੇਤਨਾ, ਧੁੰਦਲੀਆਂ ਯਾਦਾਂ ਤੀਕ ਜਾ ਅਪੜਦਾ ਹੈ। ਉਹ ਆਪਣੇ ਸਰੀਰ ਦੇ ਭੌਤਿਕ ਮਾਧਿਅਮ ਰਾਹੀਂ ਰਹੱਸਵਾਦੀ ਫੂਹੜਤਾ ਦਾ ਅਨੁਭਵ ਕਰਦਾ ਹੈ। ਡਾ. ਜਸਵੰਤ ਸਿੰਘ ਨੇਕੀ ਅਸਲ ਕਵਿਤਾ ਬੁੱਧੀ ਨੂੰ ਅਨੁਭਵ ਵਿੱਚ ਪਕਾ ਕੇ ਰਚੀ ਕਵਿਤਾ ਨੂੰ ਹੀ ਮੰਨਦੇ ਹਨ। ਉਨ੍ਰਾਂ ਦਾ ਵਿਸ਼ਵਾਸ ਹੈ ਕਿ ਹੁਣ ਡਾਈਡੇਕਟਿਕ ਅਤੇ ਮਾਰਕਸਵਾਦੀ- ਪ੍ਰਗਤੀਵਾਦੀ ਕਵਿਤਾ ਦਾ ਯੁੱਗ ਸਮਾਪਤ ਹੋ ਗਿਆ ਹੈ ਕਿਉਂਕਿ ਇਸ ਕਵਿਤਾ ਲਈ ਲੋੜੀਂਦਾ ਵਾਤਾਵਰਣ ਜਾਂ ਮਾਹੌਲ ਹੁਣ ਨਹੀਂ ਮਿਲ ਸਕਦਾ। ਉਨ੍ਹਾਂ ਦਾ ਇਹ ਵੀ ਵਿਸ਼ਵਾਸ ਹੈ ਕਿ ਆਧੁਨਿਕ ਕਵਿਤਾ ਪੱਛਮ ਦੀ ਨਕਲ ਮਾਤਰ ਨਹੀਂ ਭਾਵੇਂ ਇਸਨੇ ਪੱਛਮ ਤੋਂ ਬਹੁਤ ਕੁਝ ਲਿਆ ਹੈ। ਇੰਝ ਜਸਵੰਤ ਸਿੰਘ ਨੇਕੀ ਇੱਕ ਪ੍ਰਤਿਭਾਸ਼ਾਲੀ ਕਵੀ ਤਾਂ ਹੈ ਹੀ, ਉਹ ਇੱਕ ਮਨੋਵਿਗਿਆਨੀ, ਦਾਰਸ਼ਨਿਕ ਵਿਗਿਆਨੀ, ਮਨੋਰੋਗ ਚਿਕਿਤਸਕ, ਪੱਤਰਕਾਰ, ਧਰਮ ਅਵਲੰਬੀ ਤੇ ਬਹੁਤ ਵਧੀਆ ਵਕਤਾ ਵੀ ਹੈ ਅਤੇ ਇਹ ਇਕਾਈ ਨਾ ਰਹਿ ਕੇ ਉਸਦਾ ਸਮੁੱਚਾ ਵਿਅਕਤਿਵ ਬਣ ਗਏ ਹਨ।[11] [2] ਸਨਮਾਨਡਾ. ਨੇਕੀ ਨੂੰ "ਸਾਹਿਤ ਅਕੈਡਮੀ ਐਵਾਰਡ" , "ਸਾਹਿਤ ਸ਼੍ਰੋਮਣੀ ਐਵਾਰਡ" , "ਸ਼੍ਰੋਮਣੀ ਸਾਹਿਤਕਾਰ ਐਵਾਰਡ" ਅਤੇ "ਆਰਡਰ ਆਫ਼ ਦੀ ਖਾਲਸਾ" ਨਾਲ ਸਨਮਾਨਿਆ ਗਿਆ ਹੈ। ਹਵਾਲੇ
|
Portal di Ensiklopedia Dunia