ਜਸਵੰਤ ਸਿੰਘ ਵਿਰਦੀ
ਜਸਵੰਤ ਸਿੰਘ ਵਿਰਦੀ (7 ਮਈ 1934–31 ਮਈ 1992) ਇੱਕ ਪੰਜਾਬੀ ਕਹਾਣੀਕਾਰ, ਨਾਵਲਕਾਰ, ਨਾਟਕਕਾਰ ਅਤੇ ਵਾਰਤਕ ਲੇਖਕ ਸੀ।[1] ਉਸ ਨੇ ਪੰਜਾਹ ਤੋਂ ਉੱਪਰ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਹਨ।[2] ਉਹ ਹਿੰਦੀ ਵਿੱਚ ਵੀ ਲਿਖਦੇ ਸਨ ਅਤੇ ਕਈ ਹਿੰਦੀ ਪੁਸਤਕਾਂ ਦੀ ਵੀ ਉਨ੍ਹਾਂ ਨੇ ਰਚਨਾ ਕੀਤੀ ਹੈ।[3] ਜੀਵਨਮੁੱਢਲਾ ਜੀਵਨਵਿਰਦੀ ਦਾ ਜਨਮ 7 ਮਈ 1934 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਜੋਹਲ ਵਿੱਚ ਹੋਇਆ। ਜੀਵਨ ਦੇ ਆਰੰਭ ਵਿੱਚ ਕੁਲੀ ਵੀ ਭਰਤੀ ਹੋਏ। ਉਹਨਾਂ ਦੇ ਪਿਤਾ ਦਾ ਨਾਂ ਮਿਸਤਰੀ ਮੀਹਾਂ ਸਿੰਘ ਮਾਤਾ ਦਾ ਨਾਂ ਭਾਗਵੰਤੀ ਹੈ। ਕਿੱਤੇ ਵਜੋਂ ਉਹਨਾ ਦੇ ਪਿਤਾ ਮਿਸਤਰੀ ਸਨ। ਇਸ ਲਈ ਘਰ ਦੀ ਉਹਨਾਂ ਤੰਗੀ ਕਾਰਨ ਅੱਠਵੀਂ ਵਿੱਚੋਂ ਸਕੂਲੀ ਛੱਡ ਕੇ ਸਭ ਤੋਂ ਪਹਿਲਾਂ 1951 ਵਿੱਚ ਫਿਲੌਰ ਨੇੜੇ ਸਤਲੁਜ ਦਰਿਆ ਦੇ ਰੇਲ ਪੁਲ ਤੇ ਬਤੌਰ ਖ਼ਨਾਸੀ ਕੰਮ ਸ਼ੁਰੂ ਕੀਤਾ। ਅਪ੍ਰੈਲ 1952 ਤੋਂ ਮਈ 1953 ਤਕ ਬ੍ਰਿੱਜ ਵਰਕਸ਼ਾਪ, ਜਲੰਧਰ ਕੈਂਟ ਵਿੱਚ ਬਤੌਰ ਖ਼ਲਾਸੀ ਕੰਮ ਕੀਤਾ। ਸਿੱਖਿਆ ਅਤੇ ਕੰਮਬ੍ਰਿੱਜ ਵਰਕਸ਼ਾਪ ਵਿੱਚ ਰਹਿ ਕੇ 1952 ਵਿੱਚ ਗਿਆਨੀ ਕੀਤੀ। 23 ਮਈ 1953 ਤੋਂ 22 ਅਪ੍ਰੈਲ 1954 ਤੱਕ ਜਨਤਾ ਹਾਈ ਸਕੂਲ, ਕੋਟਲੀ ਖਾਨ ਸਿੰਘ ਵਿਖੇ ਬਤੌਰ ਹਿੰਦੀ ਟੀਚਰ ਪੜਾਇਆ। ਜੁਲਾਈ 1956 ਤੋਂ ਮਈ 1957 ਤੱਕ ਬੀ.ਟੀ. ਦੀ ਪੜ੍ਹਾਈ ਕੀਤੀ ਗਵਰਨਮੈਂਟ ਟਰੇਨਿੰਗ ਕਾਲਜ ਜਲੰਧਰ। ਤੰਬਰ 1957 ਤੋਂ ਸਤੰਬਰ 1960 ਤੱਕ ਦੁਆਬਾ ਖ਼ਾਲਸਾ ਹਾਇਰ ਸੈਕੰਡਰੀ ਸਕੂਲ ਜਲੰਧਰ ਵਿੱਚ ਬਤੌਰ ਹਿੰਦੀ ਟੀਚਰ ਪੜਾਇਆ। 13 ਅਗਸਤ 1983 ਤੋਂ ਪੰਜਾਬੀ ਵਿਭਾਗ, ਸਰਕਾਰੀ ਕਾਲਜ, ਹੁਸ਼ਿਆਰਪੁਰ ਵਿਖੇ ਲੈਕਚਰਾਰ ਵਜੋਂ ਸੇਵਾ ਨਿਭਾਈ ਅਤੇ ਮਈ 1992 ਰਿਟਾਇਰਮੈਂਟ ਹੋਈ। ਰਚਨਾਵਾਂਪੰਜਾਬੀ ਕਹਾਣੀ ਸੰਗ੍ਰਹਿਪੀੜ ਪਰਾਈ (1960), ਆਪਣੀ ਆਪਣੀ ਸੀਮਾ (1968), ਗ਼ਮ ਦਾ ਸਾਕ (1971), ਪਾਵਰ ਹਾਊਸ (1974), ਨੁੱਕਰ ਵਾਲੀ ਗਲੀ (1995), ਜ਼ਿੰਦਗੀ (1976), ਨਦੀ ਦਾ ਪਾਣੀ (1977), ਸੀਸ ਭੇਟ (1977), ਸੜਕਾਂ ਦਾ ਦਰਦ (1981), ਖ਼ੂਨ ਦੇ ਹਸਤਾਖਰ (1982), ਬਦਤਮੀਜ਼ ਲੋਕ (1986), ਖੁੱਲੇ ਆਕਾਸ਼ ਵਿੱਚ (1986), ਮੇਰੀਆਂ ਪ੍ਰਤਿਨਿਧ ਕਹਾਣੀਆਂ (1987), ਰੱਥ ਦੇ ਪਹੀਏ (1988), ਅੱਧੀ ਸਦੀ ਦਾ ਫਰਕ (1990), ਮੇਰੀਆਂ ਸ਼੍ਰੇਸਟ ਕਹਾਣੀਆਂ (1990), ਹਸਵਤਨੀ (1995), ਤਪਦੀ ਮਿੱਟੀ (1995)। ਪੰਜਾਬੀ ਨਾਵਲਵਿਖਰੇ ਵਿਖਰੇ (1968), ਅੰਦਰਲੇ ਦਰਵਾਜ਼ੇ (1972), ਆਪਣੇ ਆਪਣੇ ਸੁੱਖ (1975), ਕੰਡਿਆ ਤੇ ਤੁਰਨਾ (1982), ਲਹੂ ਤਿੱਜੇ ਵਰਕੇ (1986), ਅੱਧੀ ਰਾਤ (1987), ਤਰਕਾਲਾਂ (1988), ਕਮੇਲੀਆ ਦਾ ਫੁੱਲ (1988), ਚਾਨਣ-ਲੀਕਾਂ (1991), ਨਿਹਚਲੁ ਲਾਹੀ ਚੀਤੂ (1993)। ਵਾਰਤਕਮਾਤਾ ਤੂੰ ਮਹਾਨ (1986), ਪੱਤ੍ਰਿਕਾਵਾਂ ਵਿੱਚ ਪ੍ਰਕਾਸ਼ਿਤ: ਨਦੀਆਂ ਦੇ ਰੇਖਾ ਚਿੱਤਰ, ਲੇਖਕਾਂ ਦੇ ਰੇਖਾ ਚਿੱਤ, ਰੌਸ਼ਨੀ ਦੇ ਮੀਨਾਰ ਅਤੇ ਹੋਰ ਬਹੁਤ ਸਾਰੇ ਲੇਖ। ਬਾਲ ਸਾਹਿਤ1) ਗੁਲਬਚਨ (ਨਾਵਲ: ਪ੍ਰਾਇਮਰੀ ਸਿੱਖਿਆ ਵਿੱਚ ਪ੍ਰਕਾਸ਼ਿਤ) 2) ਪ੍ਰੇਰਣਾ ਦਾ ਸੋਮਾ (ਕਹਾਣੀਆਂ) 3) ਬੱਚਿਆਂ ਦੀ ਖੇਡ (ਕਹਾਣੀਆਂ) 4) ਇੰਦਰ ਧਨੁਸ਼ (ਕਹਾਣੀਆਂ) 5) ਗੰਗਾ ਦੀਆਂ ਧੀਆਂ ਭੈਣਾਂ (ਨਦੀਆਂ) 6) ਵਗਦੇ ਪਾਣੀ (ਨਦੀਆਂ ਬਾਰੇ ਬੱਚਿਆਂ ਲਈ ਰੇਡੀਓ ਫੀਚਰ) 7) ਪੰਜਾਬ ਵਿੱਚ ਰੇਲਵੇ ਦਾ ਆਰੰਭ ਤੇ ਵਿਕਾਸ 8) ਬੱਚੇ ਅਤੇ ਪੁਸਤਕਾਂ (ਲੇਖ) ਹਿੰਦੀ ਕਹਾਣੀ ਸੰਗ੍ਰਹਿ
ਹਿੰਦੀ ਨਾਵਲ
ਹਵਾਲੇ
|
Portal di Ensiklopedia Dunia