ਜ਼ਬਰ ਜ਼ਨਾਹ
ਜਬਰ-ਜਨਾਹ ਜਾਂ ਬਲਾਤਕਾਰ ਇੱਕ ਉਹ ਕਾਮੁਕ ਸਰੀਰਕ ਹਮਲਾ ਹੁੰਦਾ ਹੈ ਜਿਸ ਵਿੱਚ ਕਿਸੇ ਇਨਸਾਨ ਦੀ ਰਜ਼ਾਮੰਦੀ ਤੋਂ ਬਗ਼ੈਰ ਉਹਦੇ ਨਾਲ਼ ਸੰਭੋਗ ਕੀਤਾ ਜਾਂਦਾ ਹੈ। ਮੁੱਖ ਤੌਰ ’ਤੇ ਔਰਤਾਂ ਹੀ ਬਲਾਤਕਾਰ ਦਾ ਸ਼ਿਕਾਰ ਬਣਦੀਆਂ ਹਨ। ਇਹ ਕੰਮ ਸਰੀਰਕ ਜ਼ੋਰ, ਵਧੀਕੀ ਜਾਂ ਇਖ਼ਤਿਆਰ ਦੇ ਆਸਰੇ ਕੀਤਾ ਜਾ ਸਕਦਾ ਹੈ ਜਾਂ ਅਜਿਹੇ ਇਨਸਾਨ ਨਾਲ਼ ਕੀਤਾ ਜਾ ਸਕਦਾ ਹੈ ਜੋ ਸਹਿਮਤੀ ਜਤਾਉਣ ਦੇ ਕਾਬਲ ਹੀ ਨਾ ਹੋਵੇ ਜਿਵੇਂ ਕਿ ਬੇਹੋਸ਼, ਨਕਾਰਾ ਜਾਂ ਰਜ਼ਾਮੰਦੀ ਦੀ ਕਨੂੰਨੀ ਉਮਰ ਤੋਂ ਘੱਟ ਦੇ ਇਨਸਾਨ ਨਾਲ਼।[1][2][3][4] ਰੋਕਥਾਮਬਲਾਤਕਾਰੀਆਂ ਦਾ ਮੁਕਾਬਲਾ ਕਰਨਾ ਸਰੀਰਕ ਅਤੇ ਮਾਨਸਿਕ ਤਸੀਹਿਆਂ ਵਰਗੀ ਕਿਸੇ ਸਜ਼ਾ ਤੋਂ ਘੱਟ ਨਹੀਂ ਹੁੰਦਾ,ਪਰ ਜੇ ਕਿਤੇ ਬਲਾਤਕਾਰੀ ਰੂਹਾਨੀਅਤ ਦੇ ਅਖੌਤੀ ਲਿਬਾਸ ਓਢ ਕੇ ਬੈਠੇ ਹੋਣ, ਉਹਨਾਂ ਦਾ ਆਪਣੇ ਰੁਤਬੇ ਕਰਕੇ ਬਚਾਅ ਹੁੰਦਾ ਹੋਵੇ,ਜਿਹਨਾਂ ਦੁਆਲੇ ਸ਼ਰਧਾਲੂਆਂ ਦਾ ਸਦਾ ਝੁਰਮਟ ਪਿਆ ਰਹਿੰਦਾ ਹੋਵੇ ਅਤੇ ਮੌਕੇ ਦੀਆਂ ਸਰਕਾਰਾਂ ਆਪਣੇ ਸੌੜੇ ਸਿਆਸੀ ਮੰਤਵਾਂ ਲਈ ਉਹਨਾਂ ਦੀ ਪੁਸ਼ਤ-ਪਨਾਹੀ ਕਰਦੀਆਂ ਹੋਣ, ਅਜਿਹੇ ਲੋਕਾਂ ਨੂੰ ਤਾਂ ਵੰਗਾਰਨਾ ਵੀ ਅਸੰਭਵ ਹੋ ਜਾਂਦਾ ਹੈ।[5][6] ਹਵਾਲੇ
ਬਾਹਰਲੇ ਜੋੜ![]() ਵਿਕੀਮੀਡੀਆ ਕਾਮਨਜ਼ ਉੱਤੇ ਜਬਰ-ਜਨਾਹ ਨਾਲ ਸਬੰਧਤ ਮੀਡੀਆ ਹੈ।
|
Portal di Ensiklopedia Dunia