ਜ਼ਿਆਉਦੀਨ ਸਰਦਾਰ
ਜ਼ਿਆਉਦੀਨ ਸਰਦਾਰ (31 ਅਕਤੂਬਰ 1951, ਪਾਕਿਸਤਾਨ) ਮੁਸਲਿਮ ਵਿਚਾਰ ਵਿੱਚ ਇਸਲਾਮ, ਭਵਿੱਖਮੁਖੀ ਪੜ੍ਹਾਈ, ਸਾਇੰਸ ਅਤੇ ਸੱਭਿਆਚਾਰਕ ਆਲੋਚਕ ਦੇ ਤੌਰ 'ਤੇ ਮੁਹਾਰਤ ਰੱਖਣ ਵਾਲੇ ਵਿਦਵਾਨ ਹਨ,ਜਿਨਾ ਨੇ ਲੰਡਨ ਤੋ ਆਪਣੀ ਸਿੱਖਿਆ ਪ੍ਰਾਪਤ ਕੀਤੀ | ਉਹਨਾਂ ਨੇ ਫਿਜਿਕਸ ਅਤੇ ਸਾਇੰਸ ਦੀ ਪੜ੍ਹਾਈ ਸਿਟੀ ਯੂਨੀਵਰਸਿਟੀ ਲੰਡਨ ਤੋਂ ਪ੍ਰਾਪਤ ਕੀਤੀ |ਵਿਸ਼ੇਸ਼ ਤੌਰ 'ਤੇ ਸਰਦਾਰ ਲੇਖਕ,ਸੱਭਿਆਚਾਰ ਆਲੋਚਕ,ਅਤੇ ਲੋਕਮੁਖੀ ਬੁਧੀਜੀਵੀ ਹਨ, ਜੋ ਕਿ ਮੁਸਲਿਮ ਵਿਚਾਰ,ਇਸਲਾਮ ਦੇ ਭਵਿਖ ਦਾ ਅਧਿਐਨ, ਸਾਇੰਸ ਅਤੇ ਸੱਭਿਆਚਾਰਕ ਸਬੰਧ ਆਦਿ ਵਿੱਚ ਵੀ ਮੁਹਾਰਤ ਰਖਦਾ ਹੈ| ਪ੍ਰੋਸਪੇਕਟ ਮੈਗਜ਼ੀਨ ਵਿੱਚ ਜ਼ਿਆਉਦੀਨ ਨੂੰ ਬ੍ਰਿਟੇਨ ਦੇ 100 ਉੱਚ ਨਾਮੀ ਬੁੱਧੀਜੀਵੀਆਂ ਵਿਚੋਂ ਇੱਕ ਦੱਸਿਆ ਗਿਆ ਅਤੇ "ਦ ਇੰਡਿਪੇਨਡੇੰਟ ਅਖਬਾਰ" ਨੇ ਇਸਨੂੰ ਬ੍ਰਿਟੇਨ ਦਾ ਆਪਣਾ ਬਹੁ-ਖੇਤਰੀ ਬੁੱਧੀਜੀਵੀ ਕਿਹਾ।[1] ਜੀਵਨਜ਼ਿਆਉਦੀਨ ਸਰਦਾਰ ਦਾ ਜਨਮ 31 ਅਕਤੂਬਰ 1951 ਨੂੰ ਦਿਪਾਲਪੁਰ, ਪਾਕਿਸਤਾਨ ਵਿੱਚ ਹੋਇਆ ਪਰ ਉਹਨਾਂ ਦਾ ਪਾਲਨ ਪੋਸ਼ਣ ਤੇ ਸਿੱਖਿਆ ਬਰਿਟਨ ਹੋਈ।[2] ਸਰਦਾਰ ਨੇ ਆਪਣੀ ਪੂਰੀ ਜਿੰਦਗੀ ਇੱਕ ਖੋਜਾਰਥੀ ਦੇ ਤੌਰ 'ਤੇ ਜੀਵੀ। 1974 ਤੋ 1979 ਤਕ ਸਰਦਾਰ ਜੇਦ੍ਦਾਹ, ਸਉਦੀ ਅਰਬੀਆ ਚ ਰਹੇ ਜਿਥੇ ਉਹਨਾਂ ਨੇ ਕਿੰਗ ਅਜ਼ੀਜ਼ ਯੂਨੀਵਰਸਿਟੀ ਵਿੱਚ ਹੱਜ ਖੋਜ ਕੇਂਦਰ ਵਿੱਚ ਕੰਮ ਕੀਤਾ। 1980 ਚ ਉਹਨਾਂ ਨੇ "ਇਨਕੁਆਰੀ" ਮੁਸਲਿਮ ਮੈਗਜ਼ੀਨ ਤੇ ਵੀ ਕਮ ਕੀਤਾ। 1990 ਚ ਉਹ ਕੁਆਲਾ ਲੁਮਪੁਰ ਚ ਰਹਿਦੇ ਸੀ, ਜਿਥੇ ਉਹ ਅਨਵਰ ਇਬ੍ਰਾਹਿਮ ਦੇ ਸਹਾਇਕ ਸਨ, ਜੋ ਉਪ ਮੁਖ ਮੰਤਰੀ ਸਨ ਅਤੇ ਹੁਣ ਵਿਰੋਧੀ ਨੇਤਾ ਹਨ। ਸਰਦਾਰ ਜ਼ਿਆਉਦੀਨ ਨੇ ਆਪਨੇ ਆਪ ਨੂੰ ਬਹੁ-ਖੇਤਰੀ ਬੁਧੀਜੀਵੀ ਆਲੋਚਕ ਕਿਹਾ ਹੈ।[3] ਉਸਦੇ ਵਿਚਾਰਾਂ ਦਾ ਪਤਾ ਵਿਭਿੰਨਤਾ, ਬਹੁਲਵਾਦ ਅਤੇ ਅਸਹਿਮਤੀ ਨਜ਼ਰੀਏ 'ਦੇ ਮਜ਼ਬੂਤ ਲਹਿਜੇ ਤੋ ਲਗਦਾ ਹੈ। ਸਰਦਾਰ ਦਾ ਯੋਗਦਾਨ ਖੋਜ ਖੇਤਰ ਵਿੱਚ ਬਹੁਤ ਵਿਸ਼ਾਲ ਤੇ ਵਿਆਪਕ ਹੈ,ਪਰ ਪੰਜ ਖੇਤਰਾਂ ਵਿੱਚ ਖਾਸ ਤੌਰ 'ਤੇ ਬਹੁਤ ਮਹਤਵਪੂਰਣ ਕੰਮ ਕੀਤੇ ਹਨ: ਇਸਲਾਮ, ਇਸਲਾਮੀ ਸਾਇੰਸ, ਫਿਊਚਰਜ਼, ਪੋਸਟਮਾਡਰਨਿਜਮ ਹੈ ਅਤੇ ਪਛਾਣ ਅਤੇ ਬਹੁਸੱਭਿਆਚਾਰਵਾਦ ਤੇ ਵੀ ਕੰਮ ਕੀਤਾ ਹੈ। ਪਛਾਣਪਛਾਣ ਤੇ ਸਰਦਾਰ ਨੇ ਬਹੁਤ ਵਿਆਪਕ ਰੂਪ ਵਿੱਚ ਲਿਖਿਆ ਹੈ। ਭਾਰਤ ਮਨੋਵਿਗਿਆਨੀ ਅਤੇ ਫ਼ਿਲਾਸਫ਼ਰ, ਆਸ਼ੀਸ਼ ਨੰਦੀ ਅਨੁਸਾਰ ਇਨਸਾਨ ਦੀ ਇੱਕ ਮਲਟੀਪਲ ਪਛਾਣ ਹੈ, ਪਰ ਸਰਦਾਰ ਇਸ ਵਿਚਾਰ ਨਾਲ ਸਹਿਮਤ ਨਹੀ, ਉਹ ਮਨੁਖੀ ਪਛਾਣ ਨੂੰ ਅਖੰਡ ਅਤੇ ਸਥਿਰ ਨਹੀਂ ਦਸਦੇ, ਪਰ ਮਲਟੀਪਲ ਅਤੇ ਕਦੇ ਕਦੇ ਤਬਦੀਲ ਹੋਣ ਯੋਗ ਮੰਨਦੇ ਹਨ। ਬਹੁਸੱਭਿਆਚਾਰਵਾਦਸਰਦਾਰ ਬਹੁਸੱਭਿਆਚਾਰਵਾਦ ਦੇ ਪੱਖ ਵਿੱਚ ਸਨ। ਸਰਦਾਰ ਅਨੁਸਾਰ ਬਹੁਸੱਭਿਆਚਾਰਵਾਦ ਗੈਰ-ਪੱਛਮੀ ਸੱਭਿਆਚਾਰ ਸ਼ਕਤੀ ਦਾ ਬਦਲ ਹੈ ਅਤੇ ਇਹ ਆਪਣੇ ਬਾਰੇ ਗਲ ਕਰਨ ਲਈ ਚਿੰਤਤ ਹੈ। ਉੱਤਰ-ਆਧੁਨਿਕਤਾਵਾਦਜ਼ਿਆਉਦੀਨ ਇਹਨਾਂ ਦੇ ਨਾਲ ਨਾਲ ਉੱਤਰ-ਆਧੁਨਿਕ ਸੋਚ ਦਾ ਵੀ ਧਾਰਨੀ ਹੈ ਅਤੇ ਇੱਕ ਉੱਤਰ-ਆਧੁਨਿਕਤਾਵਾਦੀ ਮਹਾਨ ਆਲੋਚਕ ਹੈ। ਇਸਨੇ ਆਪਣੀ ਪੁਸਤਕ ਪੋਸਟਮੋਡਰਨਿਜ਼ਮ ਐਂਡ ਦ ਅਦਰ ਵਿੱਚ ਉੱਤਰਆਧੁਨਿਕਤਾ ਨੂੰ "ਪੱਛਮੀ ਸੱਭਿਆਚਾਰ ਦਾ ਨਵ-ਸਾਮਰਾਜਵਾਦ ਦਾ ਨਾਂ ਦਿੱਤਾ ਹੈ। ਕਾਰਜ
ਹਵਾਲੇ
|
Portal di Ensiklopedia Dunia