ਜ਼ੁਬੈਰ ਅਹਿਮਦਜ਼ੁਬੈਰ ਅਹਿਮਦ (ਜਨਮ 1958) ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਲਹਿੰਦੇ ਪੰਜਾਬ ਦੇ ਪੰਜਾਬੀ ਦੇ ਲੇਖਕ, ਕਹਾਣੀਕਾਰ, ਆਲੋਚਕ, ਅਨੁਵਾਦਕ ਅਤੇ ਕਵੀ ਹਨ। ਉਹ ਲਾਹੌਰ ਦੇ ਇਸਲਾਮੀਆ ਕਾਲਜ ਵਿਚ ਅੰਗਰੇਜ਼ੀ ਪੜ੍ਹਾਉਂਦੇ ਹਨ। ਉਨ੍ਹਾਂ ਦੇ ਦੋ ਕਾਵਿ ਸੰਗ੍ਰਹਿ ਅਤੇ ਦੋ ਕਹਾਣੀ ਸੰਗ੍ਰਹਿ ਛਪ ਚੁੱਕੇ ਹਨ।[1] ਜ਼ੁਬੈਰ ਅਹਿਮਦ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਅੰਗਰੇਜ਼ੀ ਦੀ ਐਮ.ਏ. ਅਤੇ ਇੰਗਲਿਸ਼ ਲੈਂਗੁਏਜ ਟੀਚਿੰਗ ਵਿਚ ਪੋਸਟ ਗ੍ਰੈਜੂਏਟ ਡਿਪਲੋਮਾ ਕੀਤਾ ਉਹ ਓਲਡ ਇਸਲਾਮੀਆ ਕਾਲਜ ਦਾ ਅੰਗਰੇਜ਼ੀ ਸਾਹਿਤ ਦਾ ਸਾਬਕਾ ਐਸੋਸੀਏਟ ਪ੍ਰੋਫ਼ੈਸਰ ਹੈ। 2014 ਵਿਚ ਉਸਦੇ ਕਹਾਣੀ ਸੰਗ੍ਰਹਿ ਕਬੂਤਰ ਬਨੇਰੇ ਤੇ ਗਲੀਆਂ ਨੂੰ ਖੱਦਰਪੋਸ਼ ਟ੍ਰਸਟ ਵੱਲੋਂ ਬੇਹਤਰੀਨ ਗਲਪ ਦਾ ਇਨਾਮ ਅਤੇ ਸ਼ਾਹਮੁਖੀ ਪੰਜਾਬੀ ਵਿੱਚ ਪਹਿਲਾ ਢਾਹਾਂ ਇਨਾਮ ਮਿਲ਼ਿਆ। ਇਸ ਕਿਤਾਬ ਦਾ ਅੰਗਰੇਜ਼ੀ ਅਨੁਵਾਦ ਗਰੀਵਿੰਗ ਫ਼ਾਰ ਪਿਜਨਜ਼ ਨਾਂ ਹੇਠ ਪ੍ਰੋ: ਐਨ ਮਰਫੀ ਨੇ ਕੀਤਾ ਹੈ। ਉਹ ਅਮਰਜੀਤ ਚੰਦਨ ਨਾਲ਼ ਮਿਲ਼ ਕੇ ਸਲਾਨਾ ਰਸਾਲਾ ‘ਬਾਰਾਂ ਮਾਹ’ ਦਾ ਪ੍ਰਕਾਸ਼ਨ ਅਤੇ ਸੰਪਾਦਨ ਕਰਦਾ ਹੈ। ਉਹ ਆਪਣੇ ਸਾਹਿਤਕ ਸਫਰ ਬਾਰੇ ਦੱਸਦਾ ਹੈ, "ਆਪਣੀ ਮਾਂ ਦੀਆਂ ਵੰਡ ਤੋਂ ਪਹਿਲਾਂ ਦੀਆਂ ਕਹਾਣੀਆਂ ਨਿੱਤ ਸੁਣਦਿਆਂ, ਮੇਰੇ ਵਿਚ ਅਚੇਤ ਹੀ ਲਿਖਾਰੀ ਪੈਦਾ ਹੋ ਚੁੱਕਿਆ ਸੀ।[2] ਲਿਖਤਾਂਕਾਵਿ ਸੰਗ੍ਰਹਿ
ਕਹਾਣੀ ਸੰਗ੍ਰਹਿ
ਹਵਾਲੇ
|
Portal di Ensiklopedia Dunia