ਜਾਨ ਸੀਨਾ
ਜਾਨ ਫੇਲਿਕਸ ਐਂਥੋਨੀ ਸੀਨਾ[7] (ਜਨਮ 23 ਅਪਰੈਲ, 1977) ਇੱਕ ਅਮਰੀਕੀ ਅਭਿਨੇਤਾ, ਬਾਡੀ ਬਿਲਡਰ, ਸੰਗੀਤਕਾਰ, ਪੇਸ਼ੇਵਰ ਪਹਿਲਵਾਨ ਅਤੇ ਆਪਣੇ ਦੇਸ਼ ਦੇ ਇੱਕ ਗਿਆਨਵਾਨ ਅਤੇ ਜਿੰਮੇਵਾਰ ਨਾਗਰਿਕ ਵੀ ਹਨ, ਜੋ ਵਰਲਡ ਰੇਸਲਿੰਗ ਇੰਟਰਟੇਨਮੇਂਟ ਦੁਆਰਾ ਉਸ ਦੇ ਰਾਅ ਬ੍ਰਾਂਡ ’ਤੇ ਨਿਯੋਜਿਤ ਹਨ। ਜਨਮ ਅਤੇ ਬਚਪਨਜਾਨ ਸੀਨਾ ਦਾ ਜਨਮ 23 ਅਪ੍ਰੈਲ 1977 ਨੂੰ ਅਮਰੀਕਾ ਦੇ ਸ਼ਹਿਰ ਮੈਸਾਕਿਊਸੈਟਸ ਵਿੱਚ ਹੋਇਆ ਸੀ, ਉਹ ਡੈਨ, ਮੈਟ, ਸਟੀਵ ਅਤੇ ਸ਼ਾਨ ਪੰਜ ਭਰਾਵਾਂ ਵਿੱਚੋਂ ਦੂਜੇ ਸਥਾਨ 'ਤੇ ਸੀ।[8] ਜਾਨ ਸੀਨਾ ਨੇ ਆਪਣੀ ਪਡ਼੍ਹਾਈ ਸਿਪ੍ਰੰਗਫੀਲਡ, ਮੈਸਾਚਿਊਸੈਟਸ ਦੇ ਸਿਪ੍ਰੰਗਫੀਲਡ ਕਾਲਜ ਤੋਂ ਪੂਰੀ ਕੀਤੀ ਅਤੇ ਕਾਲਜ ਵਿੱਚ ਉਹ ਫੁੱਟਬਾਲ ਟੀਮ ਦਾ ਵੀ ਹਿੱਸਾ ਸੀ।[9] ਸੀਨਾ ਫੁੱਟਬਾਲ ਸਮੇਂ 54 ਨੰਬਰ ਵਾਲੀ ਜਰਸੀ ਪਹਿਨਦਾ ਸੀ, ਅਤੇ ਇਹ ਨੰਬਰ ਹੁਣ ਵੀ ਉਸਦੇ ਕੁਝ ਰੈਸਲਿੰਗ ਸਮਾਨ ਉੱਪਰ ਲਿਖਿਆ ਹੁੰਦਾ ਹੈ।[10][11][12] ਜਾਨ ਸੀਨਾ ਨੇ ਲਿਮੋਸਿਨ ਕੰਪਨੀ ਲਈ ਵੀ ਕੰਮ ਕੀਤਾ ਸੀ।[13] ਪਹਿਲਾਂ ਜਾਨ ਸੀਨਾ ਆਪਣੀ ਆਮਦਨ ਲਈ ਇੱਕ ਜਿੰਮ ਵਿੱਚ ਕੰਮ ਕਰਿਆ ਕਰਦਾ ਸੀ[14] ਅਤੇ ਉਸਦਾ ਸੁਪਨਾ ਇੱਕ ਵਿਸ਼ਵ ਪ੍ਰਸਿੱਧ ਪਹਿਲਵਾਨ ਬਣਨਾ ਸੀ। ਕੁਸ਼ਤੀ ਜੀਵਨਸੀਨਾ ਨੇ ਆਪਣੇ ਪੇਸ਼ੇਵਰ ਕੁਸ਼ਤੀ ਜੀਵਨ ਦੀ ਸ਼ੁਰੂਆਤ ਸੰਨ 2000 ਵਿੱਚ ਪ੍ਰੋ-ਰੈਸਲਿੰਗ ਲਈ ਕੁਸ਼ਤੀ ਲਡ਼ਦੇ ਹੋਏ ਹੈਵੀਵੇਟ ਖਿਤਾਬ ਨੂੰ ਆਪਣੇ ਨਾਮ ਕਰਦਿਆਂ ਕੀਤੀ ਸੀ। ਸਾਲ 2001 ਵਿੱਚ, ਸੀਨਾ ਨੇ ਡਬਲਿਊ ਡਬਲਿਊ ਐੱਫ ਦੇ ਨਾਲ ਇੱਕ ਸੰਧੀ 'ਤੇ ਹਸਤਾਖ਼ਰ ਕੀਤੇ ਅਤੇ ਉਸੇ ਦਿਨ ਤੋਂ ਉਹਨਾਂ ਨੂੰ ਰੈਸਲਿੰਗ ਜਗਤ ਵਿੱਚ ਆਉਣ ਤੋਂ ਪਹਿਲਾਂ ਇਸ ਖੇਤਰ ਲਈ ਲੋਡ਼ੀਂਦੀ ਸਿਖਲਾਈ ਲੈਣ ਲਈ ਭੇਜਿਆ ਗਿਆ। ਕੁਸ਼ਤੀ ਜੀਵਨ ਵਿੱਚ ਪ੍ਰਾਪਤੀਆਂਪੇਸ਼ੇਵਰ ਕੁਸ਼ਤੀ ਵਿੱਚ ਸੀਨਾ ਅਪ੍ਰੈਲ 2016 ਤੱਕ 24 ਖਿਤਾਬ ਆਪਣੇ ਨਾਮ ਕਰ ਚੁੱਕਿਆ ਹੈ। ਜਿਸ ਵਿੱਚ 12 ਵਾਰ 'ਡਬਲਿਊ.ਡਬਲਿਊ.ਈ. ਚੈਂਪੀਅਨ', 3 ਵਾਰ 'ਵਰਲਡ ਹੈਵੀਵੇਟ ਚੈਂਪੀਅਨ' ਅਤੇ 5 ਵਾਰ 'ਯੂਨਾਈਟਡ ਸਟੇਟਸ ਚੈਂਪੀਅਨ' ਰਹਿ ਚੁੱਕਿਆ ਹੈ। ਇਸ ਤੋਂ ਇਲਾਵਾ ਸੀਨਾ 2008 ਅਤੇ 2013 ਵਿੱਚ ਕੁਸ਼ਤੀ ਦੇ ਸਭ ਤੋਂ ਦਿਲਚਸਪ ਮੁਕਾਬਲਾ ਕਹੇ ਜਾਣ ਵਾਲੇ ਤੀਹ ਪਹਿਲਵਾਨਾਂ ਦੇ ਘੋਲ ਭਾਵ ਕਿ 'ਰਾਇਲ ਰੰਬਲ' ਵਿੱਚ ਵੀ ਦੋ ਵਾਰ ਜੇਤੂ ਰਿਹਾ ਹੈ। ਜੋਡ਼ੀਦਾਰ ਮੁਕਾਬਲਿਆਂ ਵਿੱਚ ਸੀਨਾ 4 ਵਾਰ 'ਟੈਗ ਟੀਮ ਚੈਂਪੀਅਨਸ਼ਿਪ' (ਦੋ ਵਾਰ ਸ਼ਾਨ ਮਾਈਕਲ ਅਤੇ ਬਤਿਸਤਾ ਨਾਲ) ਦਾ ਖਿਤਾਬ ਆਪਣੇ ਨਾਮ ਕਰ ਚੁੱਕਾ ਹੈ। ਜਾਨ ਸੀਨਾ 2012 ਵਿੱਚ ਹੋਏ 'ਮਨੀ ਇਨ ਦ ਬੈਂਕ' ਵਿੱਚ ਪੌਡ਼ੀਆਂ ਵਾਲੇ ਮੁਕਾਬਲੇ ਵਿੱਚ ਵੀ ਜੇਤੂ ਰਿਹਾ ਸੀ। ਇਸ ਤੋਂ ਇਲਾਵਾ ਕਈ ਵਾਰ ਸੀਨਾ ਨੂੰ ਹੋਰ ਵੀ ਬਹੁਤ ਖਿਤਾਬ ਮਿਲੇ ਹਨ, ਜਿਸ ਵਿੱਚ ਉਸਦੇ ਸਭ ਤੋਂ ਬਿਹਤਰੀਨ ਮੈਚ ਵੀ ਸ਼ਾਮਿਲ ਹਨ। ਹੋਰਫ਼ਿਲਮਾਂਵਰਲਡ ਰੈਸਲਿੰਗ ਇੰਟਰਟੇਨਮੈਂਟ ਦੀ ਇਕਲੌਤੀ ਸਟੂਡੀਓ, ਜੋ ਕਿ ਮੋਸ਼ਨ ਪਿਕਚਰਜ਼ ਦਾ ਨਿਰਮਾਣ ਕਰਦੀ ਹੈ, ਨੇ ਜਾਨ ਸੀਨਾ ਦੀ ਪਹਿਲੀ ਫ਼ਿਲਮ- ਦ ਮਰੀਨ ਦਾ ਨਿਰਮਾਣ ਕੀਤਾ, ਜਿਸਨੂੰ ਕਿ 13 ਅਕਤੂਬਰ 2006 ਨੂੰ ਥਿਏਟਰਾਂ ਵਿੱਚ ਪ੍ਰਦਰਸ਼ਿਤ ਕੀਤਾ ਗਿਆ। ਫ਼ਿਲਮ ਨੇ ਆਪਣੇ ਪਹਿਲੇ ਹਫਤੇ ਵਿੱਚ, ਅਮਰੀਕੀ ਬਾਕਸ ਆਫਿਸ ਤੇ ਲਗਭਗ $7 ਮਿਲੀਅਨ ਕਮਾਏ।[15] ਸਿਨੇਮਾ ਘਰਾਂ ਵਿੱਚ ਦਸ ਮਹੀਨੇ ਤੋਂ ਬਾਅਦ, ਫ਼ਿਲਮ ਨੇ $18.7 ਮਿਲੀਅਨ ਇਕੱਠੇ ਕੀਤੇ।[15] ਡੀਵੀਡੀ ਉੱਪਰ ਫ਼ਿਲਮ ਦੇ ਜਾਰੀ ਹੋਣ ਤੋਂ ਬਾਅਦ, ਇਸਨੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਪਹਿਲੇ ਬਾਰ੍ਹਾਂ ਮਹੀਨਿਆਂ ਵਿੱਚ $30 ਮਿਲੀਅਨ ਦੀ ਕਮਾਈ ਕੀਤੀ।[15] ਜਾਨ ਸੀਨਾ ਦੀ ਦੂਸਰੀ ਫ਼ਿਲਮ ਡਬਲਿਊ.ਡਬਲਿਊ.ਈ. ਦੁਆਰਾ ਹੀ ਨਿਰਮਾਣਿਤ, 12 ਰਾਊਂਡਸ ਸੀ।[16] 25 ਫਰਵਰੀ 2008 ਨੂੰ ਨਿਯੂ ਆਰਲਿਯੰਸ ਵਿੱਚ ਇਸਦਾ ਫ਼ਿਲਮਾਂਕਨ ਸ਼ੁਰੂ ਹੋਇਆ।[16][17] ਇਹ ਫ਼ਿਲਮ 27 ਮਾਰਚ 2009 ਨੂੰ ਜਾਰੀ ਕੀਤੀ ਗਈ।[16] ਸੰਗੀਤਕਾਰਕੁਸ਼ਤੀ ਦੇ ਇਲਾਵਾ ਜਾਨ ਸੀਨਾ ਇੱਕ ਬਿਹਤਰ ਸੰਗੀਤਕਾਰ ਅਤੇ ਰੈਪਰ ਵੀ ਹੈ। ਸੀਨਾ ਨੇ ਆਪਣਾ ਰੈਪ ਸੰਗੀਤ ਐਲਬਮ 'ਯੂ ਕੈਂਟ ਸੀ ਮੀ' ਖੁਦ ਜਾਰੀ ਕੀਤਾ ਸੀ, ਜੋ ਕਿ ਅਮਰੀਕੀ ਸੰਗੀਤ ਸੂਚੀ ਵਿੱਚ ਹੌਲੀ-ਹੌਲੀ ਨੰਬਰ ਇੱਕ 'ਤੇ ਪਹੁੰਚ ਗਿਆ ਸੀ। ਸਮਾਜ ਸੇਵਕ ਵਜੋਂ ਜਾਨ ਸੀਨਾਕੁਸ਼ਤੀਆਂ ਦੇ ਇਲਾਵਾ, ਸੀਨਾ ਨੇ ਸਮਾਜ ਭਲਾਈ ਦੇ ਕੰਮਾਂ ਨੂੰ ਵੀ ਭਰਪੂਰ ਹਮਾਇਤ ਦਿੱਤੀ ਹੈ। ਸੰਨ 2009 ਵਿੱਚ ਸੀਨਾ ਨੇ 'ਬੀ-ਏ ਸੁਪਰਸਟਾਰ' ਨਾਮਕ ਇੱਕ ਮੁਹਿੰਮ ਵਿੱਚ ਬੱਚਿਆਂ ਨੂੰ ਚੰਗੀਆਂ ਆਦਤਾਂ ਗ੍ਰਹਿਣ ਕਰਨ, ਇੱਕ-ਦੂਜੇ ਪ੍ਰਤੀ ਸਦਭਾਵਨਾ ਰੱਖਣ, ਨਸ਼ਿਆਂ ਦੇ ਸੇਵਨ ਦੀ ਬਜਾਏ ਚੰਗੀ ਖੁਰਾਕ ਅਤੇ ਆਗਿਆਕਾਰੀ ਬਣਨ ਲਈ ਪ੍ਰੇਰਿਆ। ਇਸਦੇ ਇਲਾਵਾ ਜਾਨ ਸੀਨਾ ਆਪਣੇ ਦੇਸ਼ ਅਮਰੀਕਾ ਦੀਆਂ ਫੌਜਾਂ ਅਤੇ ਵੱਖੋ-ਵੱਖਰੇ ਦੇਸ਼ਾਂ ਵਿੱਚ ਤਾਇਨਾਤ ਫੌਜੀਆਂ ਨਾਲ ਖਾਸ ਤੌਰ 'ਤੇ ਰਾਬਤਾ ਬਣਾ ਕੇ ਰੱਖਦਾ ਹੈ ਅਤੇ ਆਪਣੀ ਹਰ ਜਿੱਤ ਨੂੰ ਉਹ ਫੌਜੀਆਂ ਦੇ ਨਾਂਅ ਕਰਦਾ ਰਿਹਾ ਹੈ। ਸੀਨਾ ਦੇ ਪ੍ਰਸੰਸਕ ਵਰਗ ਵਿੱਚ ਸਭ ਤੋਂ ਜਿਆਦਾ ਗਿਣਤੀ ਛੋਟੇ ਬੱਚਿਆਂ ਦੀ ਹੈ। ਹਵਾਲੇ
|
Portal di Ensiklopedia Dunia