ਜਾਰੋਸਲਾਫ਼ ਸਾਈਫਰਤ
ਜਾਰੋਸਲਾਫ਼ ਸਾਈਫਰਤ (ਚੈੱਕ: [ˈjaroslaf ˈsajfr̩t] ( ਜੀਵਨੀਪਰਾਗ ਦੇ ਉਪਨਗਰ ਜ਼ਿਜੇਕੋਵ, ਜੋ ਕਿ ਉਦੋਂ ਆਸਟ੍ਰੀਆ-ਹੰਗਰੀ ਦਾ ਹਿੱਸਾ ਸੀ, ਵਿੱਚ ਪੈਦਾ ਹੋਏ ਸਾਈਫਰਤ ਦਾ ਪਹਿਲਾ ਕਾਵਿ-ਸੰਗ੍ਰਹਿ 1921 ਵਿੱਚ ਪ੍ਰਕਾਸ਼ਿਤ ਹੋਇਆ ਸੀ। ਅਕਤੂਬਰ 1918 ਵਿੱਚ ਜਦੋਂ ਚੈਕੋਸਲੋਵਾਕੀਆ ਆਜ਼ਾਦ ਹੋਇਆ, ਤਾਂ ਸਾਈਫਰਤ ਸੋਸ਼ਲ-ਡੈਮੋਕ੍ਰੇਟਿਕ ਪਾਰਟੀ ਦੇ ਖੱਬੇ ਵਿੰਗ ਵਿੱਚ ਸ਼ਾਮਲ ਹੋ ਗਿਆ ਸੀ ਅਤੇ 1921 ਵਿੱਚ ਜਦੋਂ ਕਮਿਊਨਿਸਟ ਪਾਰਟੀ ਦਾ ਗਠਨ ਕੀਤਾ ਗਿਆ ਤਾਂ ਉਹ ਕਮਿਊਨਿਸਟ ਪਾਰਟੀ ਆਫ ਚੈਕੋਸਲੋਵਾਕੀਆ (ਕੇ.ਐਸ.ਸੀ.) ਦਾ ਮੈਂਬਰ ਬਣ ਗਿਆ, ਬਹੁਤ ਸਾਰੇ ਕਮਿਊਨਿਸਟ ਅਖ਼ਬਾਰਾਂ ਅਤੇ ਰਸਾਲਿਆਂ - ਰੋਵਨੋਸਟ, ਸ੍ਰੇਸ਼ਟੇਕ, ਅਤੇ ਰਿਫਲੈਕਟਰ ਦਾ ਸੰਪਾਦਕ - ਅਤੇ ਕਮਿਊਨਿਸਟ ਪਬਲਿਸ਼ਿੰਗ ਹਾਊਸ ਦਾ ਕਰਮਚਾਰੀ ਸੀ। 1920 ਦੇ ਦਹਾਕੇ ਦੌਰਾਨ ਸਾਈਫਰਤ ਨੂੰ ਚੈਕੋਸਲੋਵਾਕੀਆ ਦੀ ਕਲਾਤਮਕ ਐਵਾਂ ਗਾਰਦ ਦਾ ਮੋਹਰੀ ਪ੍ਰਤਿਨਿਧ ਮੰਨਿਆ ਜਾਂਦਾ ਸੀ। ਉਹ 'ਦੇਵਸਤਿਲ' ਜਰਨਲ ਦੇ ਬਾਨੀ ਦੇ ਬਾਨੀ ਸੀ। ਮਾਰਚ 1929 ਵਿਚ, ਉਹ ਅਤੇ ਛੇ ਹੋਰ ਲੇਖਕਾਂ ਵਲੋਂ ਪਾਰਟੀ ਦੀ ਨਵੀਂ ਲੀਡਰਸ਼ਿਪ ਵਿੱਚ ਬੋਲੇਸ਼ਵਿਕ ਰੁਝਾਨਾਂ ਦੇ ਵਿਰੋਧ ਵਿੱਚ ਇੱਕ ਮੈਨੀਫੈਸਟੋ ਤੇ ਹਸਤਾਖਰ ਕਰਨ ਤੋਂ ਬਾਅਦ ਚੈਕੋਸਲੋਵਾਕੀਆ ਦੀ ਕਮਿਊਨਿਸਟ ਪਾਰਟੀ (ਕੇ.ਐਸ.ਸੀ.) ਛੱਡ ਦਿੱਤੀ। ਬਾਅਦ ਵਿੱਚ ਉਸ ਨੇ 1930ਵਿਆਂ ਅਤੇ 1940ਵਿਆਂ ਦੇ ਦਹਾਕਿਆਂ ਦੌਰਾਨ ਸਮਾਜਕ-ਜਮਹੂਰੀ ਅਤੇ ਟਰੇਡ ਯੂਨੀਅਨ ਪ੍ਰੈਸ ਵਿੱਚ ਇੱਕ ਪੱਤਰਕਾਰ ਦੇ ਰੂਪ ਵਿੱਚ ਕੰਮ ਕੀਤਾ। 1949 ਵਿੱਚ ਸਾਈਫਰਤ ਨੇ ਪੱਤਰਕਾਰੀ ਛੱਡ ਦਿੱਤੀ ਅਤੇ ਸਾਹਿਤ ਲਈ ਵਿਸ਼ੇਸ਼ ਤੌਰ ਤੇ ਆਪਣੇ ਆਪ ਨੂੰ ਸਮਰਪਿਤ ਕਰਨਾ ਸ਼ੁਰੂ ਕਰ ਦਿੱਤਾ। ਉਸਦੀ ਕਵਿਤਾ ਨੂੰ 1936, 1955 ਅਤੇ 1968 ਵਿੱਚ ਮਹੱਤਵਪੂਰਨ ਰਾਜਕੀ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ 1967 ਵਿੱਚ ਉਸ ਨੂੰ ਰਾਸ਼ਟਰੀ ਕਲਾਕਾਰ ਨਿਯੁਕਤ ਕੀਤਾ ਗਿਆ। ਉਹ ਕਈ ਸਾਲ (1968-70) ਲਈ ਚੇਕੋਸਲੋਵਾਕ ਲੇਖਕ ਯੂਨੀਅਨ ਦਾ ਪ੍ਰਧਾਨ ਰਿਹਾ। ਚੈਕੋਸਲੋਵਾਕੀ ਸਮਾਜਵਾਦੀ ਗਣਰਾਜ ਦੀ ਸਰਕਾਰ ਦੇ ਵਿਰੋਧ ਵਿੱਚ 1977 ਵਿੱਚ ਉਹ ਚਾਰਟਰ 77 ਦੇ ਹਸਤਾਖਰਕਾਰਾਂ ਵਿੱਚੋਂ ਇੱਕ ਸੀ। ਸਾਈਫਰਤ ਨੂੰ 1984 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਬੁਰੀ ਸਿਹਤ ਦੇ ਕਾਰਨ, ਉਹ ਪੁਰਸਕਾਰ ਸਮਾਰੋਹ ਵਿੱਚ ਮੌਜੂਦ ਨਹੀਂ ਸੀ, ਅਤੇ ਇਸ ਲਈ ਉਸਦੀ ਧੀ ਨੂੰ ਉਸਦੇ ਨਾਮ ਤੇ ਨੋਬਲ ਪੁਰਸਕਾਰ ਮਿਲਿਆ। ਹਾਲਾਂਕਿ ਇਹ ਬਹੁਤ ਮਹੱਤਤਾ ਵਾਲੀ ਗੱਲ ਸੀ, ਪਰ ਰਾਜ ਦੁਆਰਾ ਨਿਯੰਤਰਿਤ ਮੀਡੀਆ ਵਿੱਚ ਇਸ ਪੁਰਸਕਾਰ ਦੀ ਸਿਰਫ ਮਾਮੂਲੀ ਜਿਹੀ ਟਿੱਪਣੀ ਕੀਤੀ ਗਈ ਸੀ। ਉਹ 84 ਸਾਲ ਦੀ ਉਮਰ ਵਿੱਚ 1986 ਵਿੱਚ ਚਲਾਣਾ ਕਰ ਗਿਆ ਸੀ ਅਤੇ ਉਸ ਨੂੰ ਕ੍ਰਾਲੂਪੀ ਨਡ ਵਾਤਾਵਾਓ (ਜਿਥੇ ਉਸਦੇ ਨਾਨਾ-ਨਾਨੀ ਦਾ ਜਨਮ ਹੋਇਆ) ਦੇ ਮਿਊਂਸਪਲ ਕਬਰਸਤਾਨ ਵਿੱਚ ਦਫਨਾਇਆ ਗਿਆ ਸੀ। ਉਸ ਦੀ ਦਫ਼ਨਾਏ ਜਾਣ ਸਮੇਂ ਗੁਪਤ ਪੁਲਿਸ ਦੀ ਵੱਡੀ ਹਾਜ਼ਰੀ ਸੀ, ਜਿਸ ਨੇ ਸੋਗਕਰਤਾਵਾਂ ਦੇ ਵਲੋਂ ਵਿਰੋਧ ਦੇ ਕਿਸੇ ਸੰਕੇਤ ਤੱਕ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ।[2] ਰਚਨਾਵਾਂ![]()
ਹਵਾਲੇ
ਬਾਹਰੀ ਲਿੰਕ
|
Portal di Ensiklopedia Dunia