ਜਾਵੇਦ ਬੂਟਾਜਾਵੇਦ ਬੂਟਾ (1946[1] - 4 ਮਈ 2023)[2] ਇੱਕ ਅਮਰੀਕਾ ਵਿੱਚ ਰਹਿੰਦਾ ਗਲਪ ਲੇਖਕ, ਅਨੁਵਾਦਕ ਅਤੇ ਸਾਹਿਤਕ ਸੰਪਾਦਕ ਸੀ।[3] ਉਸ ਨੇ ਹਿੰਦੀ ਲੇਖਕ ਯੁਸ਼ਪਾਲ ਦੇ ਦੋ ਜਿਲਦੀ ਨਾਵਲ ਝੂਠਾ ਸੱਚ ਦਾ ਅਤੇ ਕ੍ਰਿਸ਼ਨਾ ਸੋਬਤੀ ਦੇ ਨਾਵਲ ਮਿੱਤਰੋ ਮਰ ਜਾਨੀ ਦਾ ਪੰਜਾਬੀ ਅਨੁਵਾਦ ਵੀ ਕੀਤਾ। ਉਸਨੇ ਹਿੰਦੀ ਤੋਂ 20 ਨਿੱਕੀਆਂ ਕਹਾਣੀਆਂ ਦਾ ਵੀ ਅਨੁਵਾਦ ਕੀਤਾ। ਚੌਲਾਂ ਦੀ ਬੁਰਕੀ (ਕਹਾਣੀ ਸੰਗ੍ਰਹਿ), ਜਾਵੇਦ ਬੂਟਾ ਦਾ ਪਲੇਠਾ ਕਹਾਣੀ ਸੰਗ੍ਰਹਿ ਲਹੌਰ ਤੋਂ ਸੁਲੇਖ ਚਿੱਤਰ ਇਨਾਮ ਦਾ ਜੇਤੂ ਹੈ। ਜਾਵੇਦ ਬੂਟਾ ਦਾ ਜਨਮ ਲਹੌਰ ਵਿੱਚ ਹੋਇਆ ਸੀ। 4 ਮਈ 2023 ਨੂੰ ਲੰਬੀ ਬਿਮਾਰੀ ਮਗਰੋ ਸ਼ੈਂਟਿਲੀ, ਵਰਜੀਨੀਆ ਵਿਚ ਦੇਹਾਂਤ ਹੋ ਗਿਆ। ਉਸਨੇ ਚੈਖ਼ਵ ਦੇ ਨਾਟਕ ਪ੍ਰਸਤਾਵ ਦਾ ਪੰਜਾਬੀ ਅਨੁਵਾਦ ਕੀਤਾ, ਜੋ ਲਹੌਰ ਦੇ ਇੱਕ ਉੱਚ ਸਿੱਖਿਆਸੰਸਥਾਨ ਵਿੱਚ ਸਿਲੇਬਸ ਦਾ ਹਿੱਸਾ ਰਿਹਾ ਹੈ। ਉਸ ਨੇ ਪਾਸ਼ ਦੀਆਂ ਕਵਿਤਾਵਾਂ, ਵੀਨਾ ਵਰਮਾ ਦੀਆਂ ਲਘੂ ਕਹਾਣੀਆਂ ਦੀ ਕਿਤਾਬ ਮੁੱਲ ਦੀ ਤੀਵੀਂ, ਰਸ਼ਪਾਲ ਸਿੰਘ ਔਜਲਾ ਦੀ ਕਵਿਤਾਵਾਂ ਦੀ ਕਿਤਾਬ ਸ਼ਿਕਰਾ ਅਤੇ ਰਵਿੰਦਰ ਸਾਹਰਾ ਦੀ ਕਵਿਤਾ ਕੁੱਝ ਨਾ ਕਹੋ ਦਾ ਲਿੱਪੀਅੰਤਰ ਕੀਤਾ ਹੈ।[4] ਬੂਟਾ ਅਕੈਡਮੀ ਆਫ਼ ਪੰਜਾਬ ਇਨ ਨਾਰਥ ਅਮਰੀਕਾ ਅਤੇ ਤਿਮਾਹੀ ਸਾਂਝ ਪੰਜਾਬੀ ਰਸਾਲਾ ਦਾ ਸਹਿ-ਸੰਸਥਾਪਕ ਹੈ। ਉਹ ਕਿਹਾ ਕਰਦਾ ਸੀ, “ਮੈਂ ਪੰਜਾਬੀ ਵਿੱਚ ਹੀ ਖਾਧਾ, ਪੀਤਾ, ਸੁੰਘਿਆ ਅਤੇ ਬੋਲਿਆ।”[5] ਰਚਨਾਵਾਂ
ਹਵਾਲੇ
|
Portal di Ensiklopedia Dunia