ਜਿਆ ਖਾਨ
ਜਿਆ ਖ਼ਾਨ (ਉਰਦੂ: جیا خان ; ਜਨਮ: 20 ਫਰਵਰੀ 1988 - ਮੌਤ: 3 ਜੂਨ 2013) ਜਿਸਦਾ ਅਸਲੀ ਨਾਮ ਨਫੀਸਾ ਖਾਨ ਸੀ ਇੱਕ ਬਰਤਾਨਵੀ ਅਮਰੀਕਨ ਬਾਲੀਵੁੱਡ ਅਦਾਕਾਰ, ਮਾਡਲ ਅਤੇ ਗਾਇਕਾ ਸੀ।[3] ਉਸ ਨੂੰ ਮੁੱਖ ਤੌਰ ਤੇ 2008 ਦੀ ਫਿਲਮ ਗਜਨੀ ਵਿੱਚ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਤੀਸਰੀ ਅਤੇ ਅਖੀਰਲੀ ਫਿਲਮ 2010 ਵਿੱਚ ਰਿਲੀਜ ਫਿਲਮ ਹਾਉਸਫੁੱਲ ਸੀ।[4] 2012 ਵਿੱਚ ਉਸ ਨੇ ਆਪਣਾ ਨਾਮ ਵਾਪਸ ਬਦਲਕੇ ਨਫੀਸਾ ਰੱਖ ਲਿਆ। 24 ਮਈ 2013 ਨੂੰ ਉਸ ਨੇ ਆਪਣਾ ਅਖੀਰਲਾ ਟਵੀਟ ਲਿਖਿਆ ਸੀ ਜਿਸ ਵਿੱਚ ਉਸ ਨੇ ਅਲਵਿਦਾ ਕਹਿ ਦਿੱਤਾ ਸੀ। ਜਿਆ ਨੇ ਟਵਿਟਰ ਅਕਾਉਂਟ ਅਸਲੀ ਨਾਮ ਨਫੀਸਾ ਖਾਨ ਦੇ ਨਾਮ ਨਾਲ ਹੀ ਬਣਾਇਆ ਸੀ। ਉਸ ਨੇ 24 ਮਈ ਨੂੰ ਆਖਰੀ ਟਵੀਟ ਕੀਤਾ, ਸਾਰੀ ਮੈਂ ਟਵਿਟਰ ਤੋਂ ਜਾ ਰਹੀ ਹਾਂ ਅਤੇ। ਥੋੜ੍ਹਾ ਬ੍ਰੇਕ ਲੈ ਰਹੀ ਹਾਂ . . . ਕਦੇ - ਕਦੇ ਤੁਹਾਨੂੰ ਆਪਣੀ ਯਾਦਾਂ ਤਾਜ਼ਾ ਕਰਨ ਲਈ ਆਰਾਮ ਦੀ ਜ਼ਰੂਰਤ ਪੈਂਦੀ ਹੈ। 3 ਜੂਨ 2013 ਨੂੰ ਦੇਰ ਰਾਤ ਉਸ ਦੀ ਫ਼ਾਂਸੀ ਲੱਗੀ ਅਰਥੀ ਉਸ ਦੇ ਜੁਹੂ ਸਥਿਤ ਘਰ ਤੋਂ ਬਰਾਮਦ ਹੋਈ। ਇੱਥੇ ਉਹ ਆਪਣੀ ਮਾਂ ਦੇ ਨਾਲ ਰਹਿੰਦੀ ਸੀ। ਜੀਵਨਜਿਆ ਖ਼ਾਨ ਦਾ ਅਸਲੀ ਨਾਮ ਨਫੀਸਾ ਖ਼ਾਨ ਸੀ ਤੇ ਉਸ ਦਾ ਜਨਮ 20 ਫਰਵਰੀ 1988 ਨੂੰ ਨਿਊਯਾਰਕ ਸ਼ਹਿਰ, ਅਮਰੀਕਾ ਵਿਖੇ ਹੋਇਆ ਸੀ। ਉਸ ਦੇ ਪਿਤਾ ਅਲੀ ਰਿਜ਼ਵੀ ਖ਼ਾਨ ਪਰਵਾਸੀ ਭਾਰਤੀ ਸਨ ਜੋ ਅਮਰੀਕਾ ਵਿੱਚ ਵੱਸੇ ਹੋਏ ਸਨ। ਉਸ ਦੀ ਮਾਂ ਰਾਬੀਆ ਅਮੀਨ ਵੀ ਭਾਰਤ ਤੋਂ ਹੀ ਸੀ ਅਤੇ ਆਗਰਾ ਦੀ ਜੰਮਪਲ ਸੀ। ਜਿਆ ਖ਼ਾਨ ਦਾ ਪਾਲਣ ਪੋਸ਼ਣ ਲੰਡਨ ਸ਼ਹਿਰ ਵਿੱਚ ਹੋਇਆ। ਜਵਾਨ ਹੁੰਦੇ ਹੀ ਉਹ ਬਾਲੀਵੁੱਡ ਵਿੱਚ ਆਪਣਾ ਭਵਿੱਖ ਅਜਮਾਉਣ ਲਈ ਭਾਰਤ ਆ ਗਈ। ਜਿਆ ਇੱਕ ਉਪੇਰਾ ਗਾਇਕ ਵੀ ਸੀ। ਸਿਰਫ਼ ਸੋਲ੍ਹਾਂ ਸਾਲ ਦੀ ਉਮਰ ਵਿੱਚ ਉਸ ਨੇ 6 ਪੌਪ ਗੀਤਾਂ ਵਿੱਚ ਹਿੱਸਾ ਲੈ ਲਿਆ ਸੀ। ਉਸ ਨੇ ਨ੍ਰਿਤ ਦੀ ਵੀ ਬਕਾਇਦਾ ਸਿੱਖਿਆ ਲਈ ਸੀ। ਉਸ ਦੀ ਪੜ੍ਹਾਈ ਮੈਨਹੱਟਨ ਵਿੱਚ ਲੀ ਸਟਰਸਬਰਗ ਥੀਏਟਰ ਐਂਡ ਫ਼ਿਲਮ ਇੰਸਟੀਚਿਊਟ ਵਿੱਚ ਹੋਈ। ਇੱਥੇ ਹੀ ਉਸ ਨੂੰ ਕਈ ਫ਼ਿਲਮਾਂ ਦੀਆਂ ਪੇਸ਼ਕਸ਼ ਹੋਈ, ਪਰ ਉਸ ਨੇ ਮਨ੍ਹਾਂ ਕਰ ਦਿੱਤਾ। ਜਿਆ ਨੇ ਬਾਲ ਕਲਾਕਾਰ ਦੇ ਰੂਪ ਵਿੱਚ ਪਹਿਲੀ ਫ਼ਿਲਮ ‘ਦਿਲ ਸੇ’ ਕੀਤੀ ਸੀ। ਇਸ ਫ਼ਿਲਮ ਵਿੱਚ ਉਸ ਨੇ ਮਨੀਸ਼ਾ ਕੋਇਰਾਲਾ ਦੇ ਬਚਪਨ ਦਾ ਰੋਲ ਕੀਤਾ ਸੀ। ਸੋਲ੍ਹਾਂ ਸਾਲ ਦੀ ਉਮਰ ਵਿੱਚ ਉਸ ਨੂੰ ਮੁਕੇਸ਼ ਭੱਟ ਦੀ ਫ਼ਿਲਮ ‘ਤੁਮਸਾ ਨਹੀਂ ਦੇਖਾ’ ਮਿਲੀ, ਪਰ ਕਿਸੇ ਕਾਰਨ ਉਹ ਇਹ ਕਿਰਦਾਰ ਨਾ ਕਰ ਸਕੀ ਤੇ ਫਿਰ ਇਹ ਕਿਰਦਾਰ ਦੀਆ ਮਿਰਜ਼ਾ ਨੇ ਕੀਤਾ। ਸਾਲ 2006 ਵਿੱਚ ਉਸ ਨੇ ਫ਼ਿਲਮ ‘ਨਿਸ਼ਬਦ’ ਕੀਤੀ। ਇਸ ਫ਼ਿਲਮ ਵਿੱਚ ਅਮਿਤਾਬ ਬੱਚਨ ਵੀ ਸਨ। ਮੌਤਕਿਹਾ ਜਾਂਦਾ ਹੈ ਕਿ ਉਸ ਨੇ ਇੱਕ ਵਿਦੇਸ਼ੀ ਨਾਲ ਵਿਆਹ ਵੀ ਕਰਵਾ ਲਿਆ ਸੀ, ਪਰ ਇਸ ਦਾ ਕੋਈ ਸਬੂਤ ਨਹੀਂ ਮਿਲਦਾ। ਇਸ ਤੋਂ ਇਲਾਵਾ ਉਸ ਦੇ ਸਬੰਧ ਸੂਰਜ ਪੰਚੋਲੀ ਨਾਲ ਵੀ ਸਨ ਤੇ ਕਿਹਾ ਜਾਂਦਾ ਸੀ ਕਿ ਸੂਰਜ ਪੰਚੋਲੀ ਨਾਲ ਸਬੰਧਾਂ ਕਾਰਨ ਹੀ ਉਹ ਤਣਾਓ ਵਿੱਚ ਸੀ। ਅੰਤ ਸਿਰਫ਼ 25 ਸਾਲ ਦੀ ਉਮਰ ਵਿੱਚ 3 ਜੂਨ 2013 ਨੂੰ ਜੁਹੂ ਸਥਿਤ ਸਾਗਰ ਤਰੰਗ ਅਪਾਰਟਮੈਂਟ ਵਿੱਚ ਉਸ ਨੇ ਘਰ ਵਿੱਚ ਹੀ ਫਾਂਸੀ ਦਾ ਫੰਦਾ ਲਾ ਕੇ ਆਤਮ ਹੱਤਿਆ ਕਰ ਲਈ। ਹਵਾਲੇ
|
Portal di Ensiklopedia Dunia