ਜਿਬਰਾਨ ਨਾਸਿਰ
ਮੁਹੰਮਦ ਜਿਬਰਾਨ ਨਾਸਿਰ (ਜਨਵਰੀ 10 ਫਰਵਰੀ 1987)[1] ਇੱਕ ਪਾਕਿਸਤਾਨੀ ਵਕੀਲ, ਕਾਰਕੁਨ ਅਤੇ ਸੁਤੰਤਰ ਸਿਆਸਤਦਾਨ ਹੈ। ਵਿਦੇਸ਼ ਨੀਤੀ ਮੈਗਜ਼ੀਨ ਨੇ ਉਸਨੂੰ ਫ਼ਿਰਕਾਵਾਰਾਨਾ ਤਸ਼ੱਦੁਦ ਦੇ ਖ਼ਿਲਾਫ਼ ਮੁਤਾਸਿਰਕੁਨ ਕੰਮ ਕਰਨ ਵਾਲੇ ਤਿੰਨ ਪਾਕਿਸਤਾਨੀ ਸਿਆਸਤਦਾਨਾਂ ਵਿੱਚ ਸੂਚੀਬੱਧ ਕੀਤਾ ਹੈ।[2] ਜਿਬਰਾਨ ਨੇ ਨਾਰਥੰਬਰੀਆ ਯੂਨੀਵਰਸਿਟੀ ਤੋਂ ਐੱਲਐੱਲਬੀ ਅਤੇ ਲੰਡਨ ਯੂਨੀਵਰਸਿਟੀ ਤੋਂ ਐੱਲਐੱਲਐਮ ਕੀਤੀ ਹੈ। ਮਈ 2013 ਵਿੱਚ, ਜਿਬਰਾਨ ਐਨਏ-250 ਹਲਕੇ ਤੋਂ ਚੋਣ ਲੜਿਆ, ਜਿਸ ਵਿੱਚ ਉਹ ਪੀਟੀਆਈ ਦੇ ਉਮੀਦਵਾਰ ਡਾ. ਆਰਿਫ਼ ਅਲਵੀ ਤੋਂ ਹਾਰ ਗਿਆ।[3] ਦਸੰਬਰ 2014, ਪੇਸ਼ਾਵਰ ਹਮਲੇ, ਜਿਸ ਵਿੱਚ 141 ਮੌਤਾਂ ਹੋਈਆਂ ਹਨ, ਦੇ ਬਾਅਦ ਜਿਬਰਾਨ ਨੇ ਲਾਲ ਮਸਜਿਦ ਦੇ ਵਿਵਾਦਪੂਰਨ ਮੌਲਵੀ ਅਬਦੁਲ ਅਜ਼ੀਜ਼ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਜਲੂਸ ਦੀ ਅਗਵਾਈ ਕੀਤੀ,[4][5][6][7] ਜਿਸ ਦੇ ਲਈ ਉਸ ਨੂੰ ਤਾਲਿਬਾਨ ਦੇ ਬੁਲਾਰੇ ਤੋਂ ਕਥਿਤ ਧਮਕੀ ਮਿਲੀ ਹੈ।[8] ਇਸ ਜਲਸੇ ਦੀਆਂ ਮੰਗਾਂ ਵਿੱਚ ਇੱਕ ਇਹ ਸੀ ਕਿ ਲਾਲ਼ ਮਸਜਿਦ ਦੇ ਸਾਮ੍ਹਣੇ ਖ਼ਾਲੀ ਪਲਾਟ ਵਿੱਚ ਪਿਸ਼ਾਵਰ ਵਿੱਚ ਮਰਨ ਵਾਲਿਆਂ ਦੀ ਯਾਦਗਾਰ ਬਣਾਈ ਜਾਏ ਜਿਸ ਤੇ ਇੱਕ ਇੱਕ ਹਲਾਕ ਹੋਣ ਵਾਲੇ ਬੱਚੇ ਅਤੇ ਸ਼ਖ਼ਸ ਦਾ ਨਾਮ ਦਰਜ ਹੋਵੇ। ਹਵਾਲੇ
|
Portal di Ensiklopedia Dunia