ਜਿੱਲ ਬਾਰਬਰ
ਜਿੱਲ ਬਾਰਬਰ (ਜਨਮ 6 ਫਰਵਰੀ, 1980)[1] ਇੱਕ ਕੈਨੇਡੀਅਨ ਗਾਇਕਾ ਅਤੇ ਗੀਤਕਾਰ ਹੈ। ਮੂਲ ਰੂਪ ਵਿੱਚ ਫੋਕ-ਪੌਪ ਸ਼੍ਰੇਣੀ ਨਾਲ ਜੁੜੀ ਹੋਈ ਹੈ, ਉਸਨੇ ਆਪਣੀਆਂ ਨਵੀਆਂ ਐਲਬਮਾਂ ਉੱਤੇ ਵੋਕਲ ਜੈਜ਼ ਪੇਸ਼ ਕੀਤਾ ਹੈ।[2] ਮੁੱਢਲਾ ਜੀਵਨਬਾਰਬਰ ਦਾ ਜਨਮ ਪੋਰਟ ਕ੍ਰੈਡਿਟ ਵਿੱਚ ਹੋਇਆ ਸੀ, ਜੋ ਟੋਰਾਂਟੋ ਦੇ ਬਿਲਕੁਲ ਪੱਛਮ ਵਿੱਚ ਮਿਸੀਸਾਗਾ ਦੀ ਝੀਲ ਵਾਲੇ ਪਾਸੇ ਹੈ। ਉਸਦਾ ਭਰਾ ਗਾਇਕ-ਗੀਤਕਾਰ ਮੈਥਿਊ ਬਾਰਬਰ ਹੈ। ਉਸਨੇ ਆਪਣੇ ਸੰਗੀਤਕ ਜੀਵਨ ਨੂੰ ਪੂਰੇ ਸਮੇਂ ਲਈ ਅਪਣਾਉਣ ਤੋਂ ਪਹਿਲਾਂ ਕਵੀਨਜ਼ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ।[3] ਕਰੀਅਰ![]() ਬਾਰਬਰ ਨੇ ਆਪਣੀ ਪਹਿਲੀ ਐਲਬਮ ਓਹ ਹਾਰਟ ਲਈ 2005 ਦੇ ਸੰਗੀਤ ਨੋਵਾ ਸਕੋਸ਼ੀਆ ਅਵਾਰਡਜ਼ ਵਿੱਚ ਫੀਮੇਲ ਆਰਟਿਸਟ ਰਿਕਾਰਡਿੰਗ ਆਫ ਦਿ ਈਅਰ ਅਵਾਰਡ ਹਾਸਿਲ ਕੀਤਾ ਸੀ।[4] 2007 ਵਿੱਚ ਬਾਰਬਰ ਨੇ ਦ ਕੋਸਟ ਦੀ ਸਾਲਾਨਾ "ਬੈਸਟ ਆਫ਼ ਮਿਊਜ਼ਕ ਰੀਡਰ ਪੋਲ" ਵਿੱਚ ਸਰਵਉੱਤਮ ਸਥਾਨਕ ਸੋਲੋ ਆਰਟਿਸਟ (ਔਰਤ) ਵਜੋਂ ਆਪਣੀ ਚੌਥੀ ਜਿੱਤ ਪ੍ਰਾਪਤ ਕੀਤੀ ਅਤੇ ਉਸਦੀ ਬੈਸਟ ਕੈਨੇਡੀਅਨ ਸੋਲੋ ਆਰਟਿਸਟ (ਔਰਤ) ਵਜੋਂ ਇਹ ਉਸਦੀ ਪਹਿਲੀ ਜਿੱਤ ਸੀ।[5] ਫਰਵਰੀ ਤੋਂ ਮਾਰਚ 2007 ਤੱਕ ਉਸਨੇ ਸਟੂਅਰਟ ਮੈਕਲੀਨ ਦੇ ਸੀ.ਬੀ.ਸੀ. ਰੇਡੀਓ ਸ਼ੋਅ ਦ ਵਿਨਅਲ ਕੈਫੇ ਦੇ ਹਿੱਸੇ ਵਜੋਂ ਡੈਨ ਹਿੱਲ ਨਾਲ ਪੂਰਬੀ ਕਨੈਡਾ ਦਾ ਦੌਰਾ ਕੀਤਾ। ਉਹ ਮੈਟ ਐਂਡਰਸਨ ਨਾਲ ਪੂਰੇ ਕਨੈਡਾ ਵਿੱਚ ਪ੍ਰਦਰਸ਼ਨ ਕਰਦਿਆਂ ਵਿਨਅਲ ਕੈਫੇ ਟੂਰ 'ਤੇ ਆਈ ਸੀ।[6] 2008 ਵਿੱਚ ਬਾਰਬਰ ਨੇ ਪੂਰੀ ਆਰਕੈਸਟ੍ਰਲ ਪ੍ਰਬੰਧਾਂ ਵਾਲਾ ਇੱਕ ਜੈਜ਼ ਐਲਬਮ ਚਾਂਸ ਜਾਰੀ ਕੀਤੀ। ਇਹ ਐਲਬਮ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚੀ, ਜਦੋਂ ਕਿ ਇਸਨੂੰ ਦੋ ਜੂਨੋ ਅਵਾਰਡ ਨਾਮਜ਼ਦਗੀਆਂ ਵਿੱਚ ਵੀ ਸ਼ਾਮਲ ਕੀਤਾ ਗਿਆ, ਜਿਸ ਵਿੱਚ ਨਿਊ ਆਰਟਿਸਟ ਆਫ਼ ਦ ਈਅਰ ਵੀ ਸ਼ਾਮਲ ਹੈ। ਇਸ ਐਲਬਮ ਦਾ ਸਿਰਲੇਖ ਟਰੈਕ ਨੈਟਫਲਿਕਸ ਦੀ ਲੜੀ 'ਤੇ ਦਿਖਾਇਆ ਗਿਆ ਹੈ ਓਰੇਂਜ ਇਜ ਦ ਨਿਉ ਬਲੈਕ, ਸੀਜ਼ਨ 1, ਐਪੀਸੋਡ 1 ਦੇ ਅੰਤ ਵਿੱਚ।[7] ਚੈਰਿਟੀਬਾਰਬਰ ਗਰਲਜ਼ ਐਕਸ਼ਨ ਫਾਉਂਡੇਸ਼ਨ ਦੀ ਲਾਈਟ ਏ ਸਪਾਰਕ ਪਹਿਲਕਦਮੀ,[8] ਅਤੇ 'ਸੇਵ ਦ ਚਿਲਡਰਨ' ਲਈ ਇੱਕ ਰਾਜਦੂਤ ਦੇ ਹਿੱਸੇ ਵਜੋਂ ਜਵਾਨ ਔਰਤਾਂ ਜਾਂ ਛੋਟੀ ਉਮਰ ਦੀਆਂ ਕੁੜੀਆਂ ਲਈ ਸਲਾਹਕਾਰ ਹੈ।[9] ਨਿੱਜੀ ਜ਼ਿੰਦਗੀਬਾਰਬਰ ਦਾ ਵਿਆਹ ਸੀ.ਬੀ.ਸੀ. ਰੇਡੀਓ 3 ਦੀ ਸ਼ਖਸੀਅਤ ਗ੍ਰਾਂਟ ਲਾਰੈਂਸ ਨਾਲ ਹੋਇਆ ਹੈ।[10] ਉਨ੍ਹਾਂ ਦੇ ਦੋ ਬੱਚੇ ਹਨ।[3] ਡਿਸਕੋਗ੍ਰਾਫ਼ੀ
ਅਵਾਰਡ ਅਤੇ ਨਾਮਜ਼ਦਗੀ
ਹਵਾਲੇ
ਬਾਹਰੀ ਲਿੰਕ
|
Portal di Ensiklopedia Dunia