ਜੀਜਾਬਾਈ
ਜੀਜਾਬਾਈ (12 ਜਨਵਰੀ, 1598-17 ਜੂਨ, 1674) ਮਹਾਨ ਮਰਾਠਾ ਸ਼ਿਵਾ ਜੀ ਦੀ ਮਾਤਾ ਸਨ। ਸ਼ਿਵਾ ਜੀ ਨੂੰ ਸ਼ਕਤੀਨਾਲ ਦੁਸ਼ਮਣਾਂ ਦਾ ਹਿੰਮਤ ਨਾਲ ਮੁਕਾਬਲਾ ਕਾਰਨ ਦੀ ਸਿੱਖਿਆ ਪਿਛੇ ਜੀਜਾਬਾਈ ਦੀ ਪ੍ਰਤਿਭਾ, ਸ਼ੁਭ ਇੱਛਾ ਅਤੇ ਬਹਾਦਰੀ ਸੀ। ਜੀਜਾਬਾਈ ਅਹਿਮਦ ਨਗਰ ਦੇ ਸੁਲਤਾਨ ਦੇ ਇੱਕ ਬਾਰਾਂ ਹਜ਼ਾਰੀ ਮਨਸਬਦਾਰ ਲਖੂਜੀ ਦੀ ਇਕਲੌਤੀ ਧੀ ਸੀ। ਜੀਜਾਬਾਈ ਦੀ ਸੁਲੱਖਣੀ ਕੁਖ 'ਚ 10 ਅਪਰੈਲ 1627 ਨੂੰ ਸ਼ਿਵਾਜੀ ਦਾ ਜਨਮ ਹੋਇਆ। ਸ਼ਿਵਾਜੀ ਨੇ ਆਪਣੇ ਡਿਗਦੇ ਹੋਏ ਦੇਸ਼ ਨੂੰ ਉਠਾਉਣ ਲਈ ਸ਼ਕਤੀਸ਼ਾਲੀ ਦੁਸ਼ਮਣਾਂ ਦਾ, ਹਿਮਤ ਨਾਲ ਮੁਕਾਬਲਾ ਕੀਤਾ ਤਾਂ ਇਸ ਦੇ ਪਿੱਛੇ ਉਹਨਾਂ ਦੀ ਮਾਤਾ ਜੀਜਾਬਾਈ ਹੀ ਸੀ। ਬਾਲ ਸ਼ਿਵਾਜੀ ਨੂੰ ਜੀਜਾਬਾਈ ਲਗਾਤਾਰ ਬਹਾਦਰਾਂ ਦੀ ਬਹਾਦਰੀ ਦੀਆਂ ਅਤੇ ਮਹਾਪੁਰਸ਼ਾਂ ਦੀ ਮਹਾਨਤਾ ਦੀਆਂ ਕਹਾਣੀਆਂ ਸੁਣਾਇਆ ਕਰਦੀ ਸੀ। ਉਹਨਾਂ ਨੇ ਸ਼ਿਵਾਜੀ ਨੂੰ ਪੜਾਉਣ-ਲਿਖਾਉਣ ਦੇ ਨਾਲ ਹੀ ਦੇਸ਼ ਦੀ ਹਾਲਤ, ਧਰਮ ਦੀ ਹਾਨੀ, ਜਾਤੀ ਦੀ ਗਿਰਾਵਟ ਬਾਰੇ ਦੱਸਦੇ ਹੋਏ ਦੇਸ਼ ਭਗਤੀ, ਮਾਤ-ਭੂਮੀ ਪ੍ਰਤੀ ਵਿਅਕਤੀ ਦੇ ਫਰਜ਼, ਧਰਮ ਦੀ ਅਸਲੀ ਸਰੂਪ ਨੂੰ ਗੁਲਾਮੀ ਦੇ ਨਰਕ 'ਚੋਂ ਕਿਵੇਂ ਕੱਢਿਆ ਜਾ ਸਕਦਾ ਹੈ ਆਦਿ ਸਿੱਖਿਆਵਾਂ ਦਿਤੀਆ। ਛਤਰਪਤੀ ਦੇ ਮਾਤਾ ਜੀਜਾਬਾਈ ਨੇ ਆਪਣੇ ਜੀਵਨ ਵਿੱਚ ਆਪਣੇ ਸੁਪਨੇ ਨੂੰ ਸਾਕਾਰ ਹੁੰਦਿਆ ਵੀ ਦੇਖਿਆ। ਆਪ 74 ਸਾਲ ਦੀ ਉਮਰ ਵਿੱਚ ਸ਼ਿਵਾਜੀ ਦੇ ਰਾਜਤਿਲਕ ਦੇ ਸਿਰਫ 13 ਦਿਨਾਂ ਬਾਅਦ ਚੱਲ ਵਸੀ। ਹੋਰ ਦੇਖੋਹਵਾਲੇ |
Portal di Ensiklopedia Dunia