ਜੀ.ਬੀ. ਸਿੰਘ
ਜੀ.ਬੀ.ਸਿੰਘ (18 ਫਰਵਰੀ 1877- 30 ਜਨਵਰੀ 1950) ਇੱਕ ਪੰਜਾਬੀ ਵਾਰਤਕਕਾਰ ਹੈ।[1] ਜੀਵਨਜੀ.ਬੀ ਸਿੰਘ ਦਾ ਜਨਮ 18 ਫਰਵਰੀ 1877 ਨੂੰ ਗਜਿਆਨਾ ਜ਼ਿਲ੍ਹਾ ਗੁਜ਼ਰਾਵਾਲਾ ਵਿੱਚ ਸ. ਤੇਜਾ ਸਿੰਘ ਕਪੂਰ ਦੇ ਘਰ ਹੋਇਆ। 1947 ਵਿੱਚ ਦੇਸ਼ ਵੰਡ ਤੋਂ ਬਾਅਦ ਆਪ ਆਪਣੇ ਪੁੱਤਰ ਡਾ. ਹਰਬੰਸ ਸਿੰਘ ਕਪੂਰ ਕੋਲ ਇੰਗਲੈਡ ਚਲੇ ਗਏ। ਉੱਥੇ ਜਾ ਕੇ 30 ਜਨਵਰੀ 1950 ਨੂੰ ਆਪ ਦੀ ਮੌਤ ਹੋ ਗਈ। ਸਿੱਖਿਆਬੀ.ਏ ਕਰਨ ਪਿੱਛੋ ਆਪ ਨੇ ਟਾਮਸਨ ਇੰਜਨੀਅਰਿੰਗ ਕਾਲਜ ਰੁੜਕੀ ਤੋਂ ਕੋਰਸ ਪਾਸ ਕੀਤਾ। ਫਿਰ ਭਾਰਤ ਸਰਕਾਰ ਦੇ ਮਹਿਕਮਾ ਤਾਰ ਵਿੱਚ ਇੰਜਨੀਅਰ ਲੱਗ ਗਏ। 1932 ਈ. ਵਿੱਚ ਆਪ ਰਿਟਾਇਰ ਹੋ ਕੇ ਮਾਡਲ ਟਾਊਨ ਲਾਹੌਰ ਵਿੱਚ ਰਹਿਣ ਲੱਗ ਪਏ। ਖੋਜ ਅਤੇ ਵਿਚਾਰ ਦਾ ਸ਼ੌਕ ਆਪ ਨੂੰ ਸ਼ੁਰੂ ਤੋ ਹੀ ਸੀ। ਇੱਥੇ ਆ ਕੇ ਆਪ ਨੇ ਕਾਫੀ ਲੇਖ ਲਿਖੇ। ਰਚਨਾਵਾਂ
ਕਾਰਜਆਪ ਨੇ ਪੰਜਾਬੀ ਵਿੱਚ ਪਹਿਲੀ ਵਾਰ ਵਿਗਿਆਨਕ ਲੀਹਾ ਉੱਤੇ ਖੋਜ ਕੀਤੀ। ਆਪ ਨੇ ਗੁਰਮੁਖੀ ਲਿਪੀ ਨੂੰ ਸਿੱਖਾਂ ਦੇ ਫਿਰਕਾਪ੍ਰਸਤੀ ਤੋਂ ਅਜ਼ਾਦ ਕਰਵਾਇਆ ਅਤੇ ਇਹ ਸਿੱਧ ਕੀਤਾ ਕਿ ਗੁਰੂ ਨਾਨਕ ਦੇਵ ਤੋਂ ਦੋ ਤਿੰਨ ਸੌ ਸਾਲ ਪਹਿਲਾਂ ਵੀ ਗੁਰਮੁਖੀ ਲਿਪੀ ਪੰਜਾਬ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਵਿੱਚ ਪ੍ਰਚਲਿਤ ਸੀ। ਵਾਰਤਾਕਾਰ ਵਜੋਂ ਆਪ ਦਾ ਸਥਾਨ ਉਚੇਰੇ ਵਿਦਵਾਨਾਂ ਵਿੱਚ ਹੈ।[2] ਹਵਾਲੇ
|
Portal di Ensiklopedia Dunia