ਜੇਮਜ਼ ਮੋਨਰੋ
ਜੇਮਜ਼ ਮੋਨਰੋ 28 ਅਪ੍ਰੈਲ 1758-4 ਜੁਲਾਈ 1831 ਅਮਰੀਕਾ ਦਾ ਪੰਜਵਾਂ ਰਾਸ਼ਟਰਪਤੀ ਸੀ। ਆਪ ਦਾ ਜਨਮ ਵਰਜੀਨੀਆ ਦੀ ਵੈਸਟਮੋਰਲੈਂਡ ਕਾਉਂਟੀ ਵਿੱਚ 28 ਅਪ੍ਰੈਲ 1758 ਨੂੰ ਹੋਇਆ। ਜੀਵਨਆਪ ਇੱਕ ਵਿਲੱਖਣ ਸ਼ਖ਼ਸੀਅਤ ਵਾਲਾ ਅਮਰੀਕਨ ਅੰਦੋਲਨ ਜੰਗ ਦਾ ਯੋਧਾ ਸੀ। ਜੇਮਜ਼ ਮੋਨਰੋ ਨੇ ਕਾਲਜ ਆਫ ਐਾਡਮੇਰੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਕੌਾਟੀਨੈਂਟਲ ਕਾਂਗਰਸ ਵਿੱਚ ਡੈਲੀਗੇਟ ਵਜੋਂ ਸੇਵਾਵਾਂ ਨਿਭਾਈਆਂ। ਆਪ ਇੱਕ ਨੌਜਵਾਨ ਸਿਆਸਤਦਾਨ ਵਜੋਂ, ਵਰਜੀਨੀਆ ਕਨਵੈਂਸ਼ਨ ਵਿੱਚ ਉਸ ਨੇ ਫੈਡਰਲਿਸਟ-ਵਿਰੋਧੀ ਗੁੱਟ ਵਿੱਚ ਸ਼ਾਮਲ ਹੋਏ। 1790 ਵਿੱਚ ਥਾਮਸ ਜੈਫ਼ਰਸਨ ਦੀਆਂ ਨੀਤੀਆਂ ਦੇ ਸਮਰਥਕ ਤੇ ਹਮਾਇਤੀ ਵਜੋਂ ਆਪ ਨੂੰ ਅਮਰੀਕੀ ਸੈਨੇਟਰ ਚੁਣ ਲਿਆ ਗਿਆ ਆਪ ਨੇ ਅਮਰੀਕੇ ਦੇ ਰਾਜਨੀਤਿਕ ਖੇਤਰ ਵਿੱਚ ਵੱਖ ਵੱਖ ਅਹੁੱਦਿਆ ਤੇ ਕੰਮ ਕੀਤਾ। ਆਪ ਨੂੰ 1816 ਅਤੇ 1820 ਵਿੱਚ ਰਿਪਬਲਿਕਨ ਪਾਰਟੀ[1] ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਚੁਣਿਆ ਗਿਆ। ਆਪਣੇ ਸ਼ਾਸਨ ਦੇ ਮੁੱਢ ਵਿੱਚ ਜੇਮਨ ਮੋਨਰੋ ਨੇ ਇੱਕ ਸਦਭਾਵਨਾ ਦੌਰਾ ਕੀਤਾ। ਬੋਸਟਨ ਵਿਖੇ ਉਸ ਦੇ ਦੌਰੇ ਨੂੰ ਇੱਕ ਸਦਭਾਵਨਾ ਦੇ ਯੁੱਧ ਦੇ ਆਰੰਭ ਵਜੋਂ ਸਨਮਾਨਿਆ ਗਿਆ। ਮੋਨਰੋ ਨੇ 1825 ਵਿੱਚ ਆਪਣਾ ਦਫਤਰ ਛੱਡਦੇ ਹੋਏ ਰਿਟਾਇਰ ਹੋ ਕੇ ਵਰਜੀਨੀਆ ਨਵੀਂ ਸਟੇਟ ਦੇ ਸੰਵਿਧਾਨ ਨੂੰ ਤਿਆਰ ਕਰਨ ਵਿੱਚ ਸਹਾਇਤਾ ਕੀਤੀ। 1830 ਵਿੱਚ ਆਪਣੀ ਪਤਨੀ ਦੀ ਮੌਤ ਉਪਰੰਤ ਉਹ ਆਪਣੀ ਲੜਕੀ ਨਾਲ ਨਿਊ ਯਾਰਕ ਚਲਾ ਗਿਆ, ਜਿਥੇ 4 ਜੁਲਾਈ 1831 ਵਿੱਚ ਉਸ ਦੀ ਮੌਤ ਹੋ ਗਈ। ਹਵਾਲੇ
|
Portal di Ensiklopedia Dunia