ਜੇਮਜ਼ ਵਾਟ
ਜੇਮਸ ਵਾਟ, (30 ਜਨਵਰੀ 1736 (19 ਜਨਵਰੀ 1736 OS) – 25 ਅਗਸਤ 1819)[1] ਇੱਕ ਸਕੌਟਿਸ਼ ਕਾਢਕਾਰ ਅਤੇ ਮਕੈਨੀਕਲ ਇੰਜੀਨੀਅਰ ਸੀ। ਉਸ ਨੇ ਭਾਫ਼ ਇੰਜਣ ਵਿੱਚ ਇੱਕ ਬੁਨਿਆਦੀ ਸੁਧਾਰ ਕੀਤਾ, ਜਿਸ ਨਾਲ ਰੇਲ ਇੰਜਨ ਬਣਾਉਣ ਵਿੱਚ ਸਫਲਤਾ ਮਿਲੀ ਅਤੇ ਪੂਰੀ ਦੁਨੀਆ ਵਿੱਚ ਉਦਯੋਗਕ ਕ੍ਰਾਂਤੀ ਆ ਗਈ। ਜ਼ਿੰਦਗੀਜੇਮਸ ਵਾਟ ਦਾ ਜਨਮ ਸਕਾਟਲੈਂਡ ਵਿੱਚ ਕਲਾਇਡ ਨਦੀ ਦੇ ਕੰਡੇ ਸਥਿਤ ਗਰਿਨਾਕ ਨਾਮ ਦੇ ਸਥਾਨ ਵਿੱਚ 19 ਜਨਵਰੀ 1736 ਨੂੰ ਹੋਇਆ ਸੀ। ਉਸਦੇ ਪਿਤਾ ਇੱਕ ਸਫਲ ਬਹੁਧੰਧੀ ਵਿਅਕਤੀ ਸਨ। ਉਹ ਇੱਕ ਸੌਦਾਗਰ ਅਤੇ ਇੱਕ ਸਫਲ ਕਿਸ਼ਤੀਸਾਜ਼ ਅਤੇ ਭਵਨ ਨਿਰਮਾਤਾ ਸਨ। ਜੇਮਸ ਵਾਟ ਨੂੰ ਸ਼ੁਰੂ ਵਿੱਚ ਘਰ ਵਿੱਚ ਹੀ ਉਹਨਾਂ ਦੀ ਮਾਤਾ ਨੇ ਪੜਾਇਆ। ਕੁੱਝ ਸਮਾਂ ਬਾਅਦ ਉਹਨਾਂ ਦਾ ਸਕੁਲ ਵਿੱਚ ਦਾਖਿਲਾ ਕਰਵਾ ਦਿੱਤਾ। ਉੱਥੇ ਉਸਨੇ ਲੈਟਿਨ ਅਤੇ ਯੂਨਾਨੀ ਭਾਸ਼ਾਵਾਂ ਦੇ ਇਲਾਵਾ ਹਿਸਾਬ ਵੀ ਪੜ੍ਹਿਆ। ਹਿਸਾਬ ਪੜ੍ਹਦੇ ਵਕਤ ਜੇਮਸ ਦੀ ਹਿਸਾਬ ਵਿੱਚ ਵਿਸ਼ੇਸ਼ ਰੂਚੀ ਹੋ ਗਈ। ਉਸ ਦੇ ਪਿਤਾ ਦੀ ਕਰਮਸ਼ਾਲਾ ਉਸਦੇ ਲਈ ਬਹੁਤ ਲਾਭਦਾਇਕ ਸਿੱਧ ਹੋਈ, ਜਿਥੇ ਜੇਮਸ ਕਿਸ਼ਤੀਆਂ ਦੇ ਹਿੱਸਿਆਂ ਅਤੇ ਔਜ਼ਾਰਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹੋ ਗਿਆ। ਜਦੋਂ ਵਾਟ 17 ਸਾਲ ਦਾ ਸੀ ਤਦ ਉਸਨੇ ਆਪਣੇ ਭਵਿੱਖ ਦੇ ਬਾਰੇ ਵਿੱਚ ਫ਼ੈਸਲਾ ਲਿਆ ਕਿ ਉਹ ਹਿਸਾਬ ਸੰਬੰਧੀ ਯੰਤਰਾਂ ਦਾ ਨਿਰਮਾਤਾ ਬਣੇਗਾ। ਇਸ ਖੇਤਰ ਵਿੱਚ ਅਧਿਆਪਨ ਪ੍ਰਾਪਤ ਕਰਨ ਲਈ ਉਹ ਗਲਾਸਗੋ ਯੂਨੀਵਰਸਿਟੀ ਗਿਆ। ਇੱਥੇ ਉਸਨੇ ਕੰਮ ਵਿੱਚ ਇੰਨੀ ਯੋਗਤਾ ਹਾਸਲ ਕਰ ਲਈ ਸੀ ਕਿ ਉਹ ਖੁਦ ਆਪਣੇ ਤੌਰ 'ਤੇ ਆਪਣੀ ਜੀਵਿਕਾ ਕਮਾ ਸਕੇ। ਗਲੈਸਗੋ ਤੋਂ ਵਾਪਾਸ ਪਰਤ ਕੇ ਸਾਲ 1757 ਵਿੱਚ ਉਸਨੇ ਯੂਨੀਵਰਸਿਟੀ ਦੇ ਪਰਿਸਰ ਵਿੱਚ ਹਿਸਾਬ ਸੰਬੰਧੀ ਯੰਤਰਾਂ ਦੀ ਦੁਕਾਨ ਖੋਲ ਲਈ। ਉਹ ਕੰਪਸ, ਸਕੇਲ, ਕਵਾਡੈਂਟਰਸ ਆਦਿ ਹਿਸਾਬ ਦੇ ਯੰਤਰ ਬਣਾ ਕੇ ਵੇਚਣ ਲਗਾ। ਇੱਥੇ ਆਪਣੀ ਦੁਕਾਨ ਚਲਾਂਦੇ ਹੋਏ ਉਸਦੀ ਅਨੇਕ ਵਿਗਿਆਨੀਆਂ ਨਾਲ ਜਾਣ ਪਹਿਚਾਣ ਹੋਈ। ਭਾਫ਼ ਨਾਲ ਤਜੁਰਬੇਵਾਟ ਨੂੰ ਬਚਪਨ ਤੋਂ ਹਮੇਸ਼ਾ ਭਾਫ਼ ਦੀ ਸਮਰੱਥਾ ਜਾਣਨ ਦੀ ਬੇਸਬਰੀ ਰਹਿੰਦੀ ਸੀ। ਉਹ ਭਾਫ਼ ਦੇ ਉੱਤੇ ਪ੍ਰਯੋਗ ਕਰਦਾ ਰਹਿੰਦਾ ਅਤੇ ਭਾਫ਼ ਨਾਲ ਸੰਬੰਧਿਤ ਆਪਣੀ ਮਾਨਤਾਵਾਂ ਸਥਾਪਤ ਕਰਦਾ ਰਹਿੰਦਾ। 1759 ਵਿੱਚ, ਵਾਟ ਦੇ ਦੋਸਤ, ਜੌਨ ਰੋਬਿਨਸਨ, ਚਾਲਕ ਸ਼ਕਤੀ ਦੇ ਇੱਕ ਸਰੋਤ ਦੇ ਤੌਰ 'ਤੇ ਭਾਫ਼ ਦੀ ਵਰਤੋਂ ਕਰਨ ਵੱਲ ਉਸ ਦਾ ਧਿਆਨ ਦਵਾਇਆ। ਲਗਭਗ 50 ਸਾਲ ਤੋਂ ਖਾਨਾਂ ਵਿੱਚੋਂ ਪਾਣੀ ਪੰਪ ਕਰਨ ਲਈ ਵਰਤੇ ਜਾਂ ਵਾਲੇ ਨਿਊਕਾਮਨ ਇੰਜਣ ਦੇ ਡਿਜ਼ਾਇਨ ਵਿੱਚ, ਇਸ ਦੇ ਪਹਿਲੀ ਵਾਰ ਚਾਲੂ ਹੋਣ ਤੋਂ ਲੈਕੇ ਹੁਣ ਤੱਕ ਮੁਸ਼ਕਿਲ ਹੀ ਕੋਈ ਤਬਦੀਲੀ ਹੋਈ ਸੀ।[4] ਸਾਲ 1764 ਦੀ ਗੱਲ ਹੈ ਨਿਊਕੋਮੇਨ ਜੋ ਕਿ ਭਾਫ਼ ਦੇ ਇੰਜਨ ਦਾ ਪਹਿਲਾ ਕਾਢਕਾਰ ਸੀ ਉਸ ਨੇ ਵਾਟ ਨੂੰ ਆਪਣੇ ਇੰਜਨ ਦਾ ਨਮੂਨਾ ਮਰੰਮਤ ਲਈ ਦਿੱਤਾ। ਉਸ ਇੰਜਨ ਦੀ ਮਰੰਮਤ ਕਰਦੇ ਸਮਾਂ ਵਾਟ ਦੇ ਦਿਮਾਗ ਇਹ ਗੱਲ ਆਈ ਕਿ ਇਸ ਇੰਜਨ ਵਿੱਚ ਭਾਫ਼ ਲੋੜ ਤੋਂ ਜਿਆਦਾ ਖਰਚ ਹੁੰਦੀ ਹੈ। ਉਸਨੇ ਇਹ ਵੀ ਵਿਚਾਰ ਕੀਤਾ ਕਿ ਭਾਫ਼ ਦੀ ਇਸ ਬਰਬਾਦੀ ਦਾ ਕਾਰਨ ਇੰਜਨ ਦੇ ਬਾਇਲਰ ਦਾ ਮੁਕਾਬਲਤਨ ਛੋਟਾ ਹੋਣਾ ਹੈ। ਹੁਣ ਵਾਟ ਅਜਿਹੇ ਇੰਜਨ ਦੇ ਨਿਰਮਾਣ ਵਿੱਚ ਲੱਗ ਗਿਆ ਜਿਸ ਵਿੱਚ ਭਾਫ਼ ਦੀ ਖਪਤ ਘੱਟ ਤੋਂ ਘੱਟ ਹੋਵੇ ਅਤੇ ਭਾਫ਼ ਬਰਬਾਦ ਨਾ ਹੋਵੇ। ਭਾਫ਼ ਇੰਜਨ ਦੇ ਇਸ ਸੁਧਾਰ ਲਈ ਉਹ 1 ਸਾਲ ਤੱਕ ਜੂਝਦਾ ਰਿਹਾ। ਅਤੇ ਆਖ਼ਿਰਕਾਰ 1765 ਵਿੱਚ ਇਸ ਸਮੱਸਿਆ ਦਾ ਹੱਲ ਉਸਦੇ ਹੱਥ ਵਿੱਚ ਲੱਗ ਗਿਆ। ਇਹ ਹੱਲ ਸੀ ਕਿ ਇੱਕ ਨਿਵੇਕਲਾ ਕੰਡੇਸਰ ਬਣਾਉਣਾ। ਵਾਟ ਨੇ ਵਿਚਾਰ ਕੀਤਾ ਕਿ ਬਾਇਲਰ ਤੋਂ ਇੱਕ ਨਿਵੇਕਲਾ ਕੰਡੇਸਰ ਹੋਵੇ ਅਤੇ ਉਹ ਬਾਇਲਰ ਦੇ ਨਾਲ ਵੀ ਜੁੜਿਆ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਨਿਊਕੇਮੋਨ ਦੇ ਭਾਫ਼ ਇੰਜਨ ਵਿੱਚ ਸੁਧਾਰ ਕਰਕੇ ਨਵੇਂ ਭਾਫ਼ ਇੰਜਨ ਦਾ ਨਿਰਮਾਣ ਜੇਮਸ ਵਾਟ ਦੀ ਪਹਿਲੀ ਅਤੇ ਮਹਾਨਤਮ ਖੋਜ ਸੀ। ਹਵਾਲੇ
|
Portal di Ensiklopedia Dunia