ਜੈਕੀ ਸ਼ਰਾਫ
ਜੈਕੀ ਸ਼ਰਾਫ ਇੱਕ ਭਾਰਤੀ ਫਿਲਮ ਕਲਾਕਾਰ ਹੈ। ਉਸਨੇ ਬਾੱਲੀਵੁੱਡ ਵਿੱਚ ਕਈ ਹਿੱਟ-ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। "ਪਰਿੰਦਾ" ਉਹਨਾਂ ਦੀ ਜ਼ਿਕਰਯੋਗ ਫ਼ਿਲਮ ਹੈ। ਜੀਵਨਜੈਕੀ ਸ਼ਰਾਫ ਦਾ ਜਨਮ ਮੁੰਬਈ ਵਿੱਚ ਹੋਇਆ। ਇਸਦਾ ਪਿਤਾ ਗੁਜਰਾਤੀ ਸੀ ਅਤੇ ਮਾਂ ਤੁਰਕੀ ਸੀ।[1] ਇਸ ਦਾ ਪੂਰਾ ਨਾਮ ਜੈ ਕਿਸਨ ਕੱਟੂਭਾਈ ਸ਼ਰਾਫ ਹੈ। ਇਸ ਦੇ ਪਿਤਾ ਦਾ ਨਾਮ ਕੱਟੂਭਾਈ ਅਤੇ ਮਾਤਾ ਦਾ ਨਾਮ ਰੀਟਾ ਸ਼ਰਾਫ ਹੈ। ਫ਼ਿਲਮਾਂ ਵਿੱਚਕ ਆਉਣ ਤੋਂ ਪਹਿਲਾਂ ਇਸ ਨੇ ਕੁਝ ਵਿਗਿਆਪਨਾ ਵਿੱਚ ਕੰਮ ਕੀਤਾ। ਇਸ ਨੇ ਸਭ ਤੋਂ ਪਹਿਲਾਂ ਦੇਵ ਅਨੰਦ ਦੀ ਫਿਲਮ "ਸਵਾਮੀ ਦਾਦਾ" ਵਿੱਚ ਛੋਟੀ ਜਿਹੀ ਭੂਮਿਕਾ ਨਿਭਾਈ। 1983 ਵਿੱਚ ਨਿਰਮਾਤਾ ਨਿਰਦੇਸ਼ਕ ਸ਼ੁਭਾਸ਼ ਘਈ ਨੇ ਇਸਨੂੰ ਆਪਣੀ ਫਿਲਮ ਵਿੱਚ ਮੁੱਖ ਰੋਲ ਦਿੱਤਾ। ਫਿਰ ਇਸਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰ ਲਿਆ। ਅੱਜਕਲ ਇਹ ਜੈਕੀ ਸ਼ਰਾਫ ਲਿਮਟਿਡ ਨਾਮ ਦੀ ਮੀਡੀਆ ਕੰਪਨੀ ਚਲਾਉਂਦੇ ਹਨ। ਇਹਨਾਂ ਦੇ ਟੀ.ਵੀ. ਵਿੱਚ 10% ਹਿੱਸਾ ਸੀ ਜੋ 2012 ਵਿੱਚ ਵੇਚ ਦਿੱਤਾ। ਇਹਨਾਂ ਦੇ ਦੋ ਬੱਚੇ ਹਨ ਪੁੱਤਰ ਦਾ ਨਾਮ ਟਾਈਗਰ ਸ਼ਰਾਫ, ਅਤੇ ਧੀ ਦਾ ਨਾਮ ਕ੍ਰਿਸ਼ਨਾ ਹੈ। ਭਾਸ਼ਾਈ ਗਿਆਨਜੈਕੀ ਸ਼ਰਾਫ ਨੇ ਕਈ ਭਾਸ਼ਾਵਾਂ ਦੀਆਂ ਫਿਲਮਾਂ ਕੀਤੀਆਂ ਹੈ, ਜਿਸ ਕਰਕੇ ਉਹਨਾਂ ਨੂੰ ਕਈ ਭਾਸ਼ਾਵਾਂ ਦਾ ਗਿਆਨ ਹੈ। ਜਿਵੇਂ ਹਿੰਦੀ, ਕੰਨੜ, ਪੰਜਾਬੀ, ਮਲਿਆਲਮ, ਮਰਾਠੀ, ਤੇਲੁਗੂ, ਬੰਗਾਲੀ, ਕੋਂਕਣੀ, ਓਡੀਆ।[2] ਇਨਾਮਜੈਕੀ ਸ਼ਰਾਫ ਨੂੰ ਅਨੇਕਾਂ ਇਨਾਮ ਮਿਲੇ। ਜੋ ਉਹਨਾਂ ਦੀ ਚੰਗੀ ਅਦਾਕਾਰੀ ਦੀ ਗਵਾਹ ਹਨ। ਜੈਕੀ ਨੂੰ 'ਪਰਿੰਦਾ' ਲਈ "ਬੈਸਟ ਫਿਲਮ ਫੇਅਰ ਪੁਰਸਕਾਰ" ਮਿਲਿਆ। ਜੈਕੀ ਸ਼ਰਾਫ ਨੇ 2014 ਵਿੱਚ "ਬੈਸਟ ਰੌਕਸਟਾਰ" ਦਾ ਪੁਰਸਕਾਰ ਜਿੱਤਿਆ।[3] ਹਵਾਲੇ
|
Portal di Ensiklopedia Dunia