ਜੋਗਾ ਸਿੰਘ (ਕਵੀ)ਜੋਗਾ ਸਿੰਘ (25 ਨਵੰਬਰ 1942[1] - 20 ਜਨਵਰੀ 1999)[2] ਪੰਜਾਬੀ ਕਵੀ ਸੀ। ਉਸਨੇ ਸੁਹਜ ਸ਼ਾਸਤਰ ਨਾਲ ਸੰਬੰਧਿਤ ਅਨੁਵਾਦ ਦਾ ਵੀ ਕੁਝ ਕੰਮ ਕੀਤਾ। ਉਹ ਮਾਰਕਸਵਾਦੀ ਦ੍ਰਿਸ਼ਟੀ ਦਾ ਕਾਇਲ ਸੀ।[3] ਉਸਦਾ ਨਾਂ ਨਕਸਲੀ ਲਹਿਰ ਤੋਂ ਪ੍ਰਭਾਵਿਤ ਕਵੀਆਂ ਵਿੱਚ ਗਿਣਿਆ ਜਾਂਦਾ ਹੈ।[4] ਅੰਮ੍ਰਿਤਾ ਪ੍ਰੀਤਮ ਨੇ ਉਸ ਦੇ ਪਟਿਆਲਾ ਨਿਵਾਸ ਬਾਰੇ ਇੱਕ ਕਹਾਣੀ ਜੋਗਾ ਸਿੰਘ ਦਾ ਚੁਬਾਰਾ ਲਿਖੀ ਸੀ। ਜੀਵਨੀਜੋਗਾ ਸਿੰਘ ਦਾ ਜਨਮ ਜ਼ਿਲ੍ਹਾ ਬਰਨਾਲਾ (ਉਸ ਸਮੇਂ ਸੰਗਰੂਰ) ਦੇ ਇੱਕ ਪਿੰਡ ਕਾਹਨੇਕੇ ਚ (1942)[5] ਨੂੰ ਹੋਇਆ।[6] ਉਸਦੀ ਯਾਦ ਵਿੱਚ ਜੋਗਾ ਸਿੰਘ ਕਾਹਨੇਕੇ ਸਿਮਰਤੀ ਕਲੱਬ, ਬਰਨਾਲਾ ਬਣਿਆ ਹੋਇਆ ਹੈ।[7] ਉਸਦੀ ਪਤਨੀ ਦਾ ਨਾਂ ਤਜਿੰਦਰ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਰੇਸ਼ਮਾ ਤੇ ਮਨਜੀਤ ਹਨ। ਲਿਖਤਾਂਜੋਗਾ ਸਿੰਘ ਦੀ ਪਹਿਲੀ ਕਾਵਿ ਪੁਸਤਕ 1964 ਵਿੱਚ ਕਰਕ ਕਲੇਜੇ ਮਾਹਿ ਨਾਮ ਹੇਠ ਛਪੀ। 1970 ਵਿੱਚ ਦੂਜੀ ਕੱਚੀ ਮਿੱਟੀ ਪੱਕੀ ਮਿੱਟੀ ਅਤੇ 1971 ਵਿੱਚ ਨਾਇਕ ਪੱਤਝੜ ਤੇ ਸੂਰਜ ਕਾਵਿ ਪੁਸਤਕਾਂ ਛਪੀਆਂ। 1980 ਚ ਅਲਵਿਦਾ ਖ਼ੁਸ਼ਆਮਦੀਦ ਤੇ 1982 ਚ ਵਿਅਕਤੀ ਚਿਤਰਾਂ ਦੀ ਸਮਰੱਥ ਕਿਤਾਬ ਆਪਣੀ ਮਿੱਟੀ ਛਪੀ। 1987 ਵਿੱਚ ਹੁਣ ਉਹ ਵਕਤ ਨਹੀਂ ਰਹੇ ਛਪੀ। ਸਾਲ 2000 ਚ ਉਨ੍ਹਾਂ ਦੀ ਪੁਸਤਕ ਸਬੂਤੀ ਅਲਵਿਦਾ ਡਾ: ਕੇਸਰ ਸਿੰਘ ਕੇਸਰ ਜੀ ਨੇ ਜੋਗਾ ਸਿੰਘ ਦੇ 20 ਜਨਵਰੀ 1999 ਚ ਹੋਏ ਦੇਹਾਂਤ ਮਗਰੋਂ ਸੰਪਾਦਿਤ ਕਰਕੇ ਛਪਵਾਈ। ਜੋਗਾ ਸਿੰਘ ਦੀ ਸਮੁੱਚੀ ਕਾਵਿ ਰਚਨਾ ਖ਼ੁਦਾ ਹਾਫ਼ਿਜ਼ ਨਾਮ ਅਧੀਨ 2004 ਵਿੱਚ ਛਪੀ। ਕਾਵਿ-ਸੰਗ੍ਰਹਿ
ਹੋਰ
ਇਸਦੇ ਇਲਾਵਾ ਜੋਗਾ ਸਿੰਘ ਨੇ ਆਪਣੇ ਪਿੰਡ ਦੇ ਲੋਕਾਂ ਦੇ ਰੇਖਾ ਚਿੱਤਰ ਲਿਖੇ, ਜੋ ਇੱਕ ਤਰ੍ਹਾਂ ਦੀਆਂ ਗਦਮਈ ਕਵਿਤਾਵਾਂ ਹੀ ਹਨ ਜੋ ਆਪਣੇ ਸਮੇਂ ਦੇ ਰੌਂਅ ਨੂੰ ਅਤੇ ਉਸਦੀਆਂ ਤਰਾਸਦੀਆਂ ਨੂੰ ਚਿਤਰਦੀਆਂ ਹਨ। ਕਾਵਿ ਨਮੂਨਾ‘‘ਕਿੱਥੇ ਮੋਹ ਦੇ ਗਏ ਫਰਿਸ਼ਤੇ? ਹਵਾਲੇ
|
Portal di Ensiklopedia Dunia