ਜੌਨ ਡੇਵੀ
ਜੌਨ ਡੇਵੀ (/ˈduːi/; 20 ਅਕਤੂਬਰ, 1859 – 1 ਜੂਨ, 1952) ਇੱਕ ਅਮਰੀਕੀ ਦਾਰਸ਼ਨਿਕ, ਮਨੋਵਿਗਿਆਨੀ, ਜੀਓਰਿਜਿਸਟ ਅਤੇ ਵਿਦਿਅਕ ਸੁਧਾਰਕ ਸੀ ਜਿਹਨਾਂ ਦੇ ਵਿਚਾਰ ਸਿੱਖਿਆ ਅਤੇ ਸਮਾਜਿਕ ਸੁਧਾਰਾਂ ਵਿੱਚ ਪ੍ਰਭਾਵਸ਼ਾਲੀ ਰਹੇ ਹਨ। ਡੇਵੀ ਵਿਹਾਰਕਤਾ ਦੇ ਦਰਸ਼ਨ ਨਾਲ ਸਬੰਧਿਤ ਮੁੱਢਲੀਆਂ ਹਸਤੀਆਂ ਵਿਚੋਂ ਇੱਕ ਹੈ ਅਤੇ ਇਸਨੂੰ ਫੰਕਸ਼ਨਲ ਮਨੋਵਿਗਿਆਨ ਦੇ ਪਿਤਾ ਮੰਨਿਆ ਜਾਂਦਾ ਹੈ। 2002 ਵਿੱਚ ਪ੍ਰਕਾਸ਼ਿਤ ਏ ਰਿਵਿਊ ਆਫ਼ ਜਨਰਲ ਸਾਈਕਾਲੋਜੀ ਸਰਵੇਖਣ ਨੇ 20ਵੀਂ ਸਦੀ ਦੇ 9ਵੇਂ ਨੰਬਰ ਦਾ ਸਭ ਤੋਂ ਵੱਧ ਹਵਾਲਾ ਦਿੱਤੇ ਜਾਣ ਵਾਲੇ ਵਿਗਿਆਨੀ ਵਜੋਂ ਡੇਵੀ ਦੀ ਰੈਂਕਿੰਗ ਕੀਤੀ।[2] ਇਕ ਪ੍ਰਸਿੱਧ ਜਨਤਕ ਬੌਧਿਕ, ਉਹ ਪ੍ਰਗਤੀਵਾਦੀ ਸਿੱਖਿਆ ਅਤੇ ਉਦਾਰਵਾਦ ਦੀ ਇੱਕ ਵੱਡੀ ਆਵਾਜ਼ ਸੀ। [3][4] ਹਾਲਾਂਕਿ ਡੇਵੀ ਸਿੱਖਿਆ ਬਾਰੇ ਆਪਣੇ ਪ੍ਰਕਾਸ਼ਨਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਉਸ ਨੇ ਗਿਆਨ-ਸਿਧਾਂਤ, ਤੱਤ-ਵਿਗਿਆਨ, ਸੁਹਜ-ਸ਼ਾਸਤਰ, ਕਲਾ, ਮੰਤਕ, ਸੋਸ਼ਲ ਥਿਊਰੀ, ਅਤੇ ਨੀਤੀ ਸਮੇਤ ਕਈ ਹੋਰ ਵਿਸ਼ਿਆਂ ਬਾਰੇ ਵੀ ਲਿਖਿਆ ਸੀ। ਉਹ 20 ਵੀਂ ਸਦੀ ਲਈ ਇੱਕ ਪ੍ਰਮੁੱਖ ਵਿਦਿਅਕ ਸੁਧਾਰਕ ਸੀ। ਡੇਵੀ ਦੀਆਂ ਰਚਨਾਵਾਂ ਦਾ ਪ੍ਰਮੁੱਖ ਥੀਮ ਸੀ ਲੋਕਤੰਤਰ ਵਿੱਚ ਉਸਦਾ ਗਹਿਰਾ ਵਿਸ਼ਵਾਸ, ਚਾਹੇ ਇਹ ਸਿਆਸਤ ਵਿਚ, ਸਿੱਖਿਆ ਜਾਂ ਸੰਚਾਰ ਅਤੇ ਪੱਤਰਕਾਰੀ ਵਿੱਚ ਕਿਸੇ ਵੀ ਖੇਤਰ ਦੀ ਗੱਲ ਹੋਵੇ। ਜਿਵੇਂ ਡੇਵੀ ਨੇ 1888 ਵਿੱਚ ਲਿਖਿਆ ਸੀ, ਜਦੋਂ ਅਜੇ ਉਹ ਮਿਸ਼ੀਗਨ ਯੂਨੀਵਰਸਿਟੀ ਵਿੱਚ ਸੀ: "ਲੋਕਤੰਤਰ ਅਤੇ ਇੱਕ, ਮਨੁੱਖਤਾ ਦਾ ਸਭ ਤੋਂ ਵਧੀਆ, ਨੈਤਿਕ ਆਦਰਸ਼ ਮੇਰੀ ਸੋਚ ਅਨੁਸਾਰ ਸਮਾਨਾਰਥੀ ਹਨ।"[5] ਲੋਕਤੰਤਰ ਦੀ ਹਿਮਾਇਤ ਲਈ ਜਾਣੇ ਜਾਂਦੇ ਡੇਵੀ ਨੇ ਦੋ ਬੁਨਿਆਦੀ ਤੱਤਾਂ - ਸਕੂਲ ਅਤੇ ਸਿਵਲ ਸੁਸਾਇਟੀ - ਮੁੱਖ ਵਿਸ਼ਿਆਂ ਨੂੰ ਚੁਣਿਆ ਜਿਹਨਾਂ ਵੱਲ ਪ੍ਰਯੋਗਾਤਮਕ ਗਿਆਨ ਅਤੇ ਬਹੁਲਤਾ ਨੂੰ ਉਤਸ਼ਾਹਿਤ ਕਰਨ ਲਈ ਧਿਆਨ ਦੇਣ ਅਤੇ ਮੁੜ ਨਿਰਮਾਣ ਕਰਨ ਦੀ ਲੋੜ ਹੈ। ਡੇਵੀ ਨੇ ਜ਼ੋਰ ਦੇ ਕੇ ਕਿਹਾ ਕਿ ਪੂਰਨ ਜਮਹੂਰੀਅਤ ਸਿਰਫ਼ ਵੋਟਿੰਗ ਅਧਿਕਾਰ ਵਧਾਉਣ ਨਾਲ ਹੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਬਲਕਿ ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ ਕਿ ਪੂਰੀ ਤਰ੍ਹਾਂ ਰੜ੍ਹੀ ਹੋਈ ਜਨਤਕ ਰਾਏ ਵੀ ਮੌਜੂਦ ਹੋਵੇ, ਜੋ ਨਾਗਰਿਕਾਂ, ਮਾਹਿਰਾਂ ਅਤੇ ਸਿਆਸਤਦਾਨਾਂ ਵਿੱਚ ਸੰਚਾਰ ਨਾਲ ਨੇਪਰੇ ਚੜ੍ਹਦੀ ਹੈ, ਅਤੇ ਸਿਆਸਤਦਾਨ ਆਪਣਾਈਆਂ ਜਾਣ ਵਾਲੀਆਂ ਨੀਤੀਆਂ ਲਈ ਜਵਾਬਦੇਹ ਹੋਣ। ਜ਼ਿੰਦਗੀ ਅਤੇ ਰਚਨਾਵਾਂਜੌਨ ਡੇਵੀ ਦਾ ਜਨਮ ਬਰਲਿੰਗਟਨ, ਵਰਮੌਂਟ ਵਿੱਚ ਇੱਕ ਸਾਧਾਰਣ ਜ਼ਰੀਏ ਵਾਲੇ ਪਰਿਵਾਰ ਵਿੱਚ ਹੋਇਆ ਸੀ।[6] ਡੇਵੀ ਆਰਚੀਬਲਡ ਸਪਰਾਗ ਡੇਵੀ ਅਤੇ ਲੂਸੀਨਾ ਆਰਤੇਮਿਸਿਆ ਰਿਚ ਡੇਵੀ ਦੇ ਪੈਦਾ ਹੋਏ ਚਾਰ ਮੁੰਡਿਆਂ ਵਿਚੋਂ ਇੱਕ ਸੀ। ਆਰਚੀਬਾਲਡ ਅਤੇ ਲੂਸੀਨਾ ਦਾ ਪੁੱਤਰ 17 ਜਨਵਰੀ 1859 ਨੂੰ ਇੱਕ ਦੁਖਦਾਈ ਹਾਦਸੇ ਵਿੱਚ ਅਕਾਲ ਚਲਾਣਾ ਕਰ ਗਿਆ। ਆਪਣੇ ਵੱਡੇ ਭਰਾ ਦੀ ਮੌਤ ਤੋਂ 40 ਹਫ਼ਤਿਆਂ ਬਾਅਦ 20 ਅਕਤੂਬਰ 1859 ਨੂੰ ਜੌਨ ਡੇਵੀ ਦਾ ਜਨਮ ਹੋਇਆ। ਆਪਣੇ ਵੱਡੇ, ਬਚੇ ਹੋਏ ਭਰਾ ਡੇਵਿਸ ਰਿਚਰਡ ਡੇਵੀ ਦੀ ਤਰ੍ਹਾਂ, ਉਸ ਨੇ ਵਰਮੌਂਟ ਦੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ, ਜਿੱਥੇ ਉਸ ਨੂੰ ਡੈਲਟਾ ਸਾਈ ਵਿੱਚ ਸ਼ਾਮਲ ਕੀਤਾ ਗਿਆ, [7] ਅਤੇ 1879 ਵਿੱਚ ਫਾਈ ਬੀਟਾ ਕਾਪਾ ਗ੍ਰੈਜੂਏਸ਼ਨ ਕੀਤੀ। ਵਰਮੌਂਟ ਯੂਨੀਵਰਸਿਟੀ ਵਿੱਚ ਡੇਵੀ ਦਾ ਇੱਕ ਮਹੱਤਵਪੂਰਨ ਪ੍ਰੋਫ਼ੈਸਰ ਹੈਨਰੀ ਏ ਪੀ ਟੌਰੀ ਸੀ, ਵਰਮੌਂਟ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਜੋਸਫ ਟੌਰੀ ਦਾ ਜਵਾਈ ਅਤੇ ਭਤੀਜਾ ਸੀ। ਵਰਮੌਂਟ ਤੋਂ ਗ੍ਰੈਜੂਏਸ਼ਨ ਕਰਨ ਅਤੇ ਜੌਨਸ ਹੌਪਕਿੰਸ ਯੂਨੀਵਰਸਿਟੀ ਵਿੱਚ ਆਪਣੇ ਦਾਖਲੇ ਦੇ ਵਿਚਕਾਰ ਦੇ ਸਮੇਂ ਡੇਵੀ ਨੇ ਟੌਰੀ ਕੋਲੋਂ ਨਿੱਜੀ ਤੌਰ 'ਤੇ ਪੜ੍ਹਾਈ ਕੀਤੀ। [8][9] ਹਵਾਲੇ
|
Portal di Ensiklopedia Dunia