ਜੌਨ ਬੀਮਜ਼
ਜੌਨ ਬੀਮਜ਼ (ਅੰਗਰੇਜ਼ੀ: John Beames; 21 ਜੂਨ 1837 – 24 ਮਈ 1902) ਬਰਤਾਨਵੀ ਭਾਰਤ ਵਿੱਚ ਇੱਕ ਸਿਵਲ ਮੁਲਾਜ਼ਮ ਸੀ। ਇਸਨੇ ਮਾਰਚ 1859 ਤੋਂ 1861 ਦੇ ਅੰਤ ਤੱਕ ਪੰਜਾਬ ਵਿੱਚ ਨੌਕਰੀ ਕੀਤੀ ਅਤੇ 1861 ਤੋਂ ਆਪਣੇ ਨੌਕਰੀ ਦੇ ਅੰਤ, 1893 ਤੱਕ ਬੰਗਾਲ ਵਿੱਚ ਨੌਕਰੀ ਕੀਤੀ। ਇਹ ਭਾਰਤੀ ਇਤਿਹਾਸ, ਸਾਹਿਤ ਅਤੇ ਭਾਸ਼ਾ ਵਿਗਿਆਨ ਦਾ ਵਿਦਵਾਨ ਸੀ। ਇਸ ਦੀ ਸਭ ਤੋਂ ਮਹੱਤਵਪੂਰਨ ਰਚਨਾ ਤਿੰਨ ਜਿਲਦਾਂ ਵਿੱਚ ਲਿਖਿਆ "ਭਾਰਤੀ-ਆਰਿਆਈ ਭਾਸ਼ਾਵਾਂ ਦਾ ਤੁਲਨਾਤਮਕ ਵਿਆਕਰਨ" ਹੈ ਜੋ 1872 ਤੋਂ 1879 ਤੱਕ ਪ੍ਰਕਾਸ਼ਿਤ ਹੋਈ।[1] ਮਾਰਚ 1893 ਵਿੱਚ ਸੇਵਾਮੁਕਤ ਹੋਣ ਤੋਂ ਬਾਅਦ 1896 ਵਿੱਚ ਇਸਨੇ ਭਾਰਤ ਵਿੱਚ ਆਪਣੇ ਜੀਵਨ ਬਾਰੇ ਲਿਖਣਾ ਸ਼ੁਰੂ ਕੀਤਾ। ਇਹ ਕਿਤਾਬ,"ਇੱਕ ਬੰਗਾਲੀ ਸਿਵਲ ਅਧਿਕਾਰੀ ਦੀਆਂ ਯਾਦਾਂ", 1961 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ। ਮੁੱਢਲਾ ਜੀਵਨਜੌਨ ਬੀਮਜ਼ ਦਾ ਜਨਮ ਗ੍ਰੀਨਵਿੱਚ ਦੇ ਰੋਇਲ ਨੇਵਲ ਹਸਪਤਾਲ ਵਿਖੇ 21 ਜੂਨ 1837 ਨੂੰ ਹੋਇਆ। ਇਸ ਦਾ ਪਿਤਾ ਪਿਕਾਡਲੀ ਦੇ ਸੰਤ ਜੇਮਜ਼ ਚਰਚ ਦਾ ਇੱਕ ਪਾਦਰੀ ਸੀ ਅਤੇ ਇਸ ਦਾ ਦਾਦਾ ਇੱਕ ਬੈਰਿਸਟਰ ਸੀ। 1847 ਵਿੱਚ ਉਸਨੂੰ ਮਰਚੈਂਟ ਟੇਲਰਜ਼ ਸਕੂਲ ਵਿੱਚ ਪੜ੍ਹਨ ਲਈ ਭੇਜਿਆ ਗਿਆ ਅਤੇ 1856 ਵਿੱਚ ਇਸਨੂੰ ਹੇਲੀਬਰੀ ਕਾਲਜ ਵਿੱਚ ਭੇਜਿਆ ਗਿਆ। ਕਾਲਜ ਦੀ ਪੜ੍ਹਾਈ ਦੌਰਾਨ ਇਸਨੇ ਸੰਸਕ੍ਰਿਤ ਅਤੇ ਫ਼ਾਰਸੀ ਭਾਸ਼ਾਵਾਂ ਦੇ ਇਨਾਮ ਜਿੱਤੇ। ਕਿਤਾਬਾਂ
ਹਵਾਲੇ
|
Portal di Ensiklopedia Dunia