ਜੌਨ ਮਿਲਿੰਗਟਨ ਸਿੰਗ
ਐਡਮੰਡ ਜੌਨ ਮਿਲਿੰਗਟਨ ਸਿੰਗ (/sɪŋ//sɪŋ/; 16 ਅਪ੍ਰੈਲ 1871 – 24 ਮਾਰਚ 1909) ਸੀ, ਇੱਕ ਆਇਰਿਸ਼ ਨਾਟਕਕਾਰ, ਕਵੀ, ਵਾਰਤਕ ਲੇਖਕ, ਯਾਤਰਾ ਲੇਖਕ ਅਤੇ ਲੋਕਧਾਰਾ ਇਕੱਤਰ ਕਰਨ ਵਾਲਾ ਸੀ। ਉਹ ਆਇਰਿਸ਼ ਲਿਟਰੇਰੀ ਰੀਵਾਈਵਲ ਵਿੱਚ ਪ੍ਰਮੁੱਖ ਹਸਤੀ ਸੀ ਅਤੇ ਉਹ ਐਬੇ ਥੀਏਟਰ ਦੇ ਸਹਿ-ਸੰਸਥਾਪਕਾਂ ਵਿੱਚੋਂ ਇੱਕ ਸੀ। ਉਹ ਆਪਣੇ ਨਾਟਕ ' ਦਿ ਪਲੇਬੁਆਏ ਆਫ ਦ ਵੈਸਟਰਨ ਵਰਲਡ' ਸਭ ਤੋਂ ਮਸ਼ਹੂਰ ਹੈ, ਜੋ ਡਬਲਿਨ ਵਿੱਚ ਐਬੇ ਥੀਏਟਰ ਵਿੱਚ ਆਪਣੇ ਪਹਿਲੇ ਸ਼ੋ ਦੇ ਦੌਰਾਨ ਦੰਗਿਆਂ ਦਾ ਕਰਨ ਬਣਿਆ ਸੀ। ਉਹ ਇੱਕ ਵਿਸ਼ੇਸ਼ ਐਂਗਲੋ-ਆਇਰਸ਼ ਪਿਛੋਕੜ ਤੋਂ ਆਇਆ ਸੀ, ਸਿੰਗ ਦੀਆਂ ਲਿਖਤਾਂ ਮੁੱਖ ਤੌਰ 'ਤੇ ਗ੍ਰਾਮੀਣ ਆਇਰਲੈਂਡ ਦੇ ਰੋਮਨ ਕੈਥੋਲਿਕ ਕਿਸਾਨਾਂ ਦੀ ਦੁਨੀਆ ਨਾਲ ਅਤੇ ਜਿਸ ਨੂੰ ਉਹ ਉਹਨਾਂ ਦੇ ਸੰਸਾਰ ਦ੍ਰਿਸ਼ਟੀਕੋਣ ਦੇ ਕੁਦਰਤ-ਪੂਜਾ ਵਾਲੇ ਤੱਤ ਦੇ ਤੌਰ 'ਤੇ ਦੇਖਦਾ ਸੀ, ਨਾਲ ਸੰਬੰਧਤ ਹਨ। ਸਿੰਗ ਨੂੰ ਹੋਜਕਿਨ, ਇੱਕ ਮੈਟਾਸਟੈਟਿਕ ਕੈਂਸਰ ਦੀ ਬਿਮਾਰੀ ਹੋ ਗਈ ਸੀ, ਜੋ ਉਦੋਂ ਲਾਇਲਾਜ ਸੀ। ਉਹ ਆਪਣੇ 38 ਵੇਂ ਜਨਮ ਦਿਨ ਤੋਂ ਕਈ ਹਫ਼ਤੇ ਰਹਿੰਦੇ ਹੀ ਮਰ ਗਿਆ ਜਦ ਉਹ ਆਪਣੇ ਆਖ਼ਰੀ ਨਾਟਕ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜੀਵਨੀਸ਼ੁਰੂ ਦਾ ਜੀਵਨਸਿੰਗ 16 ਅਪ੍ਰੈਲ 1871 ਨੂੰ ਨਿਊਟਾਊਨ ਵਿਲਾਸ, ਰਾਥਫਾਰਨਹੈਮ, ਕਾਉਂਟੀ ਡਬਲਿਨ ਵਿੱਚ ਪੈਦਾ ਹੋਇਆ ਸੀ।[1] ਉਹ ਅੱਠ ਬੱਚਿਆਂ ਦੇ ਪਰਵਾਰ ਵਿੱਚ ਸਭ ਤੋਂ ਛੋਟਾ ਪੁੱਤਰ ਸੀ। ਉਸ ਦੇ ਮਾਤਾ-ਪਿਤਾ ਪ੍ਰੋਟੈਸਟੈਂਟ ਉੱਚ ਮੱਧ ਵਰਗ ਦੇ ਮੈਂਬਰ ਸਨ। ਉਸ ਦੇ ਪਿਤਾ, ਜੌਨ ਹੇਚ ਸਿੰਗ, ਜੋ ਇੱਕ ਬੈਰਿਸਟਰ ਸਨ, ਕਾਉਂਟੀ ਵਿਕਲੋ ਦੇ ਗਲਾਨਮੋਰ ਕਾਸਲ ਦੇ ਇੱਕ ਕੁਲੀਨ ਪਰਵਾਰ ਵਿਚੋਂ ਆਏ ਸਨ। ਉਹ ਗਣਿਤ ਸ਼ਾਸਤਰੀ ਜੌਨ ਲਿਟਨ ਸਿੰਗ ਅਤੇ ਓਪਟੀਕਲ ਮਾਈਕ੍ਰੋਸਕੋਪੀ ਪਾਇਨੀਅਰ ਐਡਵਰਡ ਹਚਿਸਨ ਸਿੰਗ, ਭਰਾਵਾਂ ਦਾ ਚਾਚਾ ਸੀ।[2] ਸਿੰਗ ਦਾ ਦਾਦਾ ਇਕ ਈਵੇਂਜਲੀਕਲ ਈਸਾਈ ਸੀ ਜੋ ਪਲਮੀਮਾਥ ਬ੍ਰੈਦਰਨ ਕਹਾਏ ਅੰਦੋਲਨ ਵਿੱਚ ਸ਼ਾਮਲ ਸੀਅਤੇ ਉਸ ਦਾ ਨਾਨਾ, ਰਾਬਰਟ ਟਰੇਲ, ਕਾਉਂਟੀ ਕਾੱਰਕ ਵਿੱਚ ਸ਼ਲ ਦੇ ਇੱਕ ਆਇਰਲੈਂਡ ਦੇ ਚਰਚ ਵਿੱਚ ਰੈਕਟਰ ਸੀ, ਜਿਸਦੀ 1847 ਵਿੱਚ ਮਹਾਨ ਆਇਰਲੈਂਡ ਅਕਾਲ ਦੇ ਦੌਰਾਨ ਮੌਤ ਹੋ ਗਈ ਸੀ। [3] ਸਿੰਗ ਦੇ ਪਿਤਾ ਨੂੰ ਚੇਚਕ ਹੋ gਈ ਅਤੇ 49 ਸਾਲ ਦੀ ਉਮਰ ਵਿੱਚ 1872 ਵਿੱਚ ਉਸ ਦੀ ਮੌਤ ਹੋ ਗਈ। ਉਸ ਨੂੰ ਆਪਣੇ ਪੁੱਤਰ ਦੇ ਪਹਿਲੇ ਜਨਮਦਿਨ ਤੇ ਦਫ਼ਨਾਇਆ ਗਿਆ। ਸਿੰਗ ਦੀ ਮਾਂ ਪਰਿਵਾਰ ਨੂੰ ਲੈ ਕੇ ਰਾਠਗਰ, ਕਾਉਂਟੀ ਡਬਿਨਿਨ ਵਿੱਚ ਆਪਣੇ ਮੰਮੀ ਦੇ ਘਰ ਦੇ ਗੁਆਂਢ ਚਲੀ ਗਈ। ਸਿੰਗ, ਹਾਲਾਂਕਿ ਅਕਸਰ ਬਿਮਾਰ ਰਹਿੰਦਾ ਸੀ, ਪਰ ਉਸਦਾ ਬਚਪਨ ਖੁਸ਼-ਖਿੜਿਆ ਸੀ। ਉਸ ਨੂੰ ਪੰਛੀ ਦੇਖਣ ਦੀ ਚੇਟਕ ਲੱਗ ਗਈ ਅਤੇ ਉਹ ਡੋਡਰ ਨਦੀ ਦੇ ਕਿਨਾਰੇ ਅਤੇ ਪਰਿਵਾਰਕ ਛੁੱਟੀਆਂ ਦੇ ਦੌਰਾਨ ਗ੍ਰੇਸਟੋਨਸ, ਕਾਉਂਟੀ ਵਿਕਲੋ ਦੇ ਸਮੁੰਦਰੀ ਕੰਢੇ ਤੇ ਅਤੇ ਗਲੈਨਮੋਰ ਵਿਖੇ ਪਰਿਵਾਰਕ ਐਸਟੇਟ ਤੇ ਪੰਛੀ ਦੇਖਣ ਜਾਂਦਾ ਹੁੰਦਾ ਸੀ।[4] ਸਿੰਗ ਡਬਲਿਨ ਅਤੇ ਬਰੇ ਦੇ ਸਕੂਲਾਂ ਵਿੱਚ ਨਿੱਜੀ ਤੌਰ 'ਤੇ ਪੜ੍ਹਿਆ ਸੀ, ਅਤੇ ਬਾਅਦ ਵਿੱਚ ਰਾਇਲ ਆਇਰਿਸ਼ ਅਕੈਡਮੀ ਆਫ ਮਿਊਜਿਕ ਤੋਂ ਪਿਆਨੋ, ਬੰਸਰੀ, ਵਾਇਲਨ, ਸੰਗੀਤ ਸਿਧਾਂਤ ਅਤੇ ਕਾਉਂਟਰ ਪੁਆਇੰਟ ਦਾ ਅਧਿਐਨ ਕੀਤਾ। ਉਹ ਸੰਗੀਤ ਦੀ ਪੜ੍ਹਾਈ ਕਰਨ ਲਈ ਮਹਾਦੀਪ ਦੀ ਯਾਤਰਾ ਤੇ ਨਿਕਲ ਪਿਆ, ਪਰ ਉਸ ਨੇ ਆਪਣਾ ਮਨ ਬਦਲ ਲਿਆ ਅਤੇ ਸਾਹਿਤ ਤੇ ਧਿਆਨ ਕੇਂਦ੍ਰਿਤ ਕਰਨ ਦਾ ਫੈਸਲਾ ਕੀਤਾ। ਉਹ ਇੱਕ ਪ੍ਰਤਿਭਾਸ਼ਾਲੀ ਵਿਦਿਆਰਥੀ ਸੀ ਅਤੇ 1891 ਵਿੱਚ ਉਸ ਨੇ ਕਾਉਂਟਰ ਪੁਆਇੰਟ ਵਿੱਚ ਸਕਾਲਰਸ਼ਿਪ ਜਿੱਤ ਲਈ। ਪਰਵਾਰ 1888 ਵਿੱਚ ਕਿੰਗਸਟਾਊਨ (ਹੁਣ ਡੁਨ ਲਾਓਗੈਰ) ਦੇ ਉਪਨਗਰ ਵਿੱਚ ਚਲੇ ਗਏ, ਅਤੇ ਸਿੰਗ ਅਗਲੇ ਸਾਲ ਟ੍ਰਿੰਟੀ ਕਾਲਜ, ਡਬਲਿਨ ਵਿੱਚ ਦਾਖਲ ਹੋ ਗਿਆ। ਉਸ ਨੇ ਆਇਰਿਸ਼ ਅਤੇ ਇਬਰਾਨੀ ਦਾ ਅਧਿਐਨ ਕੀਤਾ ਅਤੇ ਨਾਲ ਹੀ ਉਸ ਨੇ ਸੰਗੀਤ ਅਧਿਐਨ ਜਾਰੀ ਰੱਖਿਆ ਅਤੇ ਏਂਸੀਐਂਟ ਕਨਸਰਟ ਰੂਮਜ਼ ਵਿੱਚ ਅਕੈਡਮੀ ਆਰਕੈਸਟਰਾ ਵਜਾਉਂਦੇ ਹੋਏ ਉਸ ਨੇ 1892 ਵਿੱਚ ਬੀ.ਏ. ਨਾਲ ਗ੍ਰੈਜੂਏਸ਼ਨ ਕੀਤੀ।[5] ਨਵੰਬਰ 1889 ਅਤੇ 1894 ਦੇ ਵਿਚਕਾਰ ਉਸਨੇ ਰਾਬਰਟ ਪ੍ਰੇਸਕੈਟ ਸਟੀਵਰਟ ਨਾਲ ਪ੍ਰਾਈਵੇਟ ਤੌਰ 'ਤੇ ਸੰਗੀਤ ਸਬਕ ਲਏ। [6] ਉਭਰ ਰਿਹਾ ਲੇਖਕਆਰਾਨ ਟਾਪੂ ਅਤੇ ਪਹਿਲੇ ਨਾਟਕਪਲੇਬੋਆਏ ਦੰਗੇ ਅਤੇ ਬਾਅਦ![]() ਮੌਤਸ਼ਖ਼ਸੀਅਤਵਿਰਾਸਤਰਚਨਾਵਾਂ,
ਨੋਟ
|
Portal di Ensiklopedia Dunia