ਜੌਨ ਮੈਕਨਰੋ
ਮੈਕਨਰੋ ਨੂੰ ਸਿੰਗਲਜ਼ ਅਤੇ ਡਬਲਜ਼ ਦੋਵਾਂ ਵਿੱਚ ਨੰਬਰ ਇੱਕ ਰੈਂਕਿੰਗ ਪ੍ਰਾਪਤ ਹੋਈ। ਜਿਸ ਨੇ ਆਪਣਾ ਕੈਰੀਅਰ 77 ਸਿੰਗਲ ਅਤੇ 78 ਡਬਲਜ਼ ਖ਼ਿਤਾਬ ਨਾਲ ਖ਼ਤਮ ਕੀਤਾ। ਉਸਨੇ ਚਾਰ ਯੂਐਸ ਓਪਨ ਖ਼ਿਤਾਬ ਅਤੇ ਤਿੰਨ ਵਿੰਬਲਡਨ ਟਾਈਟਲਜ਼ ਸਮੇਤ ਸੱਤ ਗ੍ਰੈਂਡ ਸਲੈਂਮ (ਜਿਨ੍ਹਾਂ ਨੂੰ ਮਜੌਰਸ ਵੀ ਕਿਹਾ) ਦੇ ਸਿੰਗਲ ਖਿਤਾਬ ਜਿੱਤੇ ਅਤੇ 9 ਪੁਰਸ਼ਾਂ ਦੇ ਗ੍ਰੈਂਡ ਸਲੈਂਮ ਡਬਲਜ਼ ਦੇ ਖ਼ਿਤਾਬ ਸ਼ਾਮਲ ਕੀਤੇ। ਉਸਨੇ ਇੱਕ ਵਾਰੀ ਫਰਾਂਸੀਸੀ ਓਪਨ ਦਾ ਫਾਈਨਲ ਸਰ ਕਰ ਲਿਆ ਸੀ ਅਤੇ ਆਪਣੇ ਕਰੀਅਰ ਦੇ ਸਿਖਰਲੇ ਸਾਲਾਂ ਵਿੱਚ ਸਿਰਫ ਆਸਟਰੇਲਿਆਈ ਓਪਨ ਨੂੰ ਦੋ ਵਾਰ ਖੇਡਿਆ। ਉਸਨੇ ਸਾਲ ਦੇ ਅੰਤ ਵਿੱਚ ਟੂਰਨਾਮੈਂਟ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿੱਚ ਅੱਠ ਸਿੰਗਲ ਅਤੇ ਸੱਤ ਡਬਲਜ਼ ਖ਼ਿਤਾਬ ਜਿੱਤੇ। ਤਿੰਨ ਸਿੰਗਲਜ਼ ਸਾਲ ਦੇ ਅੰਤ ਤੱਕ ਚੈਂਪੀਅਨਸ਼ਿਪ ਮਾਸਟਰ ਗ੍ਰਾਂਡ ਪ੍ਰਿਕਸ (ਐਟਪੀ ਵਰਲਡ ਈਵੇਂਟ) ਵਿੱਚ ਸਨ ਅਤੇ ਪੰਜ ਵਿਸ਼ਵ ਚੈਂਪੀਅਨਸ਼ਿਪ ਟੈਨਿਸ (WCT) ਫਾਈਨਲਜ਼ ਵਿੱਚ ਸਨ, ਜੋ 1989 ਦੇ ਅੰਤ ਵਿੱਚ ਹੋਈ ਸੀ। 2000 ਤੋਂ ਲੈ ਕੇ ਹੁਣ ਤੱਕ ਸਿਰਫ ਇੱਕ ਵਨ ਈਅਰ ਐਂਡ ਪੁਰਸ਼ ਸਿੰਗਲਜ਼ ਈਵੈਂਟ, ਏਟੀਪੀ ਫਾਈਨਲਜ਼ (ਮਾਸਟਰ ਗ੍ਰਾਂਸ ਦੇ ਨਵੇਂ ਨਾਮ) ਦਾ ਪ੍ਰਦਰਸ਼ਨ ਹੋਇਆ। ਉਸ ਨੂੰ ਤਿੰਨ ਵਾਰ 1981, 1983 ਅਤੇ 1984 ਵਿੱਚ ਏਟੀਪੀ ਪਲੇਅਰ ਆਫ਼ ਦ ਈਅਰ ਅਤੇ ਆਈ ਟੀ ਐਫ ਵਿਸ਼ਵ ਚੈਂਪੀਅਨ ਦਾ ਖ਼ਿਤਾਬ ਮਿਲਿਆ। ਮੈਕਨਰੋ ਨੇ ਅਮਰੀਕਾ ਲਈ ਪੰਜ ਡੇਵਿਸ ਕੱਪ ਖ਼ਿਤਾਬਾਂ ਦਾ ਯੋਗਦਾਨ ਦਿੱਤਾ ਅਤੇ ਬਾਅਦ ਵਿੱਚ ਟੀਮ ਕਪਤਾਨ ਵਜੋਂ ਸੇਵਾ ਕੀਤੀ। ਉਹ ਅਕਸਰ ਏਟੀਪੀ ਚੈਂਪੀਅਨਜ਼ ਟੂਰ 'ਤੇ ਸੀਨੀਅਰ ਮੁਕਾਬਲੇ ਵਿੱਚ ਹਿੱਸਾ ਲੈਂਦਾ ਹੈ। ਕਈ ਸਾਲਾਂ ਤੱਕ ਉਸਨੇ ਇੱਕ ਟੈਲੀਵਿਜ਼ਨ ਟਿੱਪਣੀਕਾਰ ਵਜੋਂ ਕੰਮ ਕੀਤਾ ਹੈ। ਮੁੱਢਲੀ ਜ਼ਿੰਦਗੀਮੈਕਨਰੋ ਦਾ ਜਨਮ ਵਿਸਬਾਡਨ, ਹੇੈਸਨ, ਪੱਛਮੀ ਜਰਮਨੀ, ਵਿੱਚ ਅਮਰੀਕੀ ਮਾਪਿਆਂ ਜੌਨ ਪੈਟ੍ਰਿਕ ਮੈਕਨਰੋ ਸੀਨੀਅਰ ਅਤੇ ਉਸਦੀ ਪਤਨੀ ਕੇ ਨਾਈ ਟ੍ਰੈਸਮ ਦੇ ਘਰ ਹੋਇਆ ਸੀ। ਉਸ ਦੇ ਪਿਤਾ, ਜੋ ਆਇਰਲੈਂਡ ਦੇ ਪਰਵਾਸੀਆਂ ਦੇ ਪੁੱਤਰ ਸਨ, ਉਸ ਵੇਲੇ ਅਮਰੀਕਾ ਦੀ ਹਵਾਈ ਸੈਨਾ ਵਿੱਚ ਨਿਯੁਕਤ ਹੋਏ ਸਨ।[3][4] 1960 ਵਿੱਚ, ਇਹ ਪਰਿਵਾਰ ਨਿਊ ਯਾਰਕ ਸਿਟੀ ਦੇ ਖੇਤਰ ਵਿੱਚ ਚਲਾ ਗਿਆ। ਜਿੱਥੇ ਮੈਕੇਨਰੋ ਦੇ ਪਿਤਾ ਦਿਨ ਵੇਲੇ ਇੱਕ ਵਿਗਿਆਪਨ ਏਜੰਟ ਦੇ ਤੌਰ ਤੇ ਕੰਮ ਕਰਦੇ ਤੇ ਰਾਤ ਨੂੰ ਫੋਰਡਹਮ ਲਾਅ ਸਕੂਲ ਵਿੱਚ ਤੈਨਾਤ ਹੁੰਦੇ ਸਨ। ਉਸ ਦੇ ਦੋ ਛੋਟੇ ਭਰਾ ਹਨ। ਪਹਿੲ ਮਾਰਕ (ਜਨਮ 1964) ਅਤੇ ਦੂਜਾ ਪੈਟਿਕ (ਜਨਮ 1966) ਸਾਬਕਾ ਪੇਸ਼ੇਵਰ ਟੈਨਿਸ ਖਿਡਾਰੀ ਹੈ। ਗੈਲਰੀ
ਹਵਾਲੇ
|
Portal di Ensiklopedia Dunia