ਝਨਕ ਸ਼ੁਕਲਾ
ਝਨਕ ਸ਼ੁਕਲਾ (ਜਨਮ 24 ਜਨਵਰੀ, 1996) ਇੱਕ ਭੂਤਕਾਲੀਨ ਬਾਲ ਅਦਾਕਾਰਾ ਹੈ। ਝਨਕ ਨੇ ਹਿੰਦੀ ਫ਼ਿਲਮ ਕਲ ਹੋ ਨਾ ਹੋ ਵਿੱਚ "ਜਿਯਾ ਕਪੂਰ" ਦਾ ਕਿਰਦਾਰ ਨਿਭਾ ਕੇ ਬਾਲੀਵੁਡ ਵਿੱਚ ਆਪਣੀ ਪਛਾਣ ਬਣਾਈ। ਇਸ ਤੋਂ ਬਾਅਦ ਝਨਕ ਨੇ ਕ੍ਰਿਸ਼ਮਾ ਕਾ ਕ੍ਰਿਸ਼ਮਾ ਸੀਰੀਜ਼ ਵਿੱਚ ਕ੍ਰਿਸ਼ਮਾ ਦਾ ਕਿਰਦਾਰ ਨਿਭਾਇਆ ਅਤੇ ਸਟਾਰ ਪਲਸ ਦੇ ਨਾਟਕ ਸੋਨ ਪਰੀ ਵਿੱਚ ਵੀ ਕੁਝ ਸਮਾਂ ਕੰਮ ਕੀਤਾ। ਜੀਵਨਝਨਕ ਦਾ ਜਨਮ 24 ਜਨਵਰੀ, 1996 ਨੂੰ ਦਿੱਲੀ, ਭਾਰਤ ਵਿੱਖੇ ਹੋਇਆ।[1] ਇਸ ਦੇ ਪਿਤਾ ਹਾਰਿਲ ਸ਼ੁਕਲਾ ਅਤੇ ਮਾਤਾ ਸੁਪ੍ਰਿਯਾ ਸ਼ੁਕਲਾ ਹੈ। ਝਨਕ ਦੇ ਪਿਤਾ ਦਸਤਾਵੇਜ਼ੀ ਫ਼ਿਲਮਮੇਕਰ ਹਨ ਅਤੇ ਇਸਦੀ ਮਾਂ ਕਿੱਤੇ ਵਜੋਂ ਇੱਕ ਟੈਲੀਵਿਜ਼ਨ ਅਤੇ ਬਾਲੀਵੁਡ ਅਦਾਕਾਰਾ ਹੈ। ਜਦੋਂ ਝਨਕ ਛੇ ਸਾਲ ਦੀ ਸੀ ਤਾਂ ਇਹ ਆਪਣੇ ਪਰਿਵਾਰ ਨਾਲ ਮੁੰਬਈ ਆ ਗਈ। ਇਸਨੇ ਆਪਣੀ ਮਾਂ ਮਿਲ ਕੇ "ਆਈਸੀਆਈਸੀਆਈ" ਦੀ ਮਸ਼ਹੂਰੀ ਵਿੱਚ ਕੰਮ ਕੀਤਾ। ਕੈਰੀਅਰਝਨਕ ਨੂੰ ਬਹੁਤ ਸਾਰੇ ਐਡ ਕਰਣ ਤੋਂ ਬਾਅਦ, ਜਦੋਂ ਇਹ ਦੂਜੀ ਜਮਾਤ ਵਿੱਚ ਸੀ ਤਾਂ ਇਸਨੂੰ ਕ੍ਰਿਸ਼ਮਾ ਕਾ ਕ੍ਰਿਸ਼ਮਾ ਸੀਰੀਜ਼ ਵਿੱਚ ਮੁੱਖ ਭੂਮਿਕਾ ਦੀ ਆਫ਼ਰ ਮਿਲੀ ਜੋ ਇੱਕ ਸਾਲ ਛੇ ਮਹੀਨੇ ਤੱਕ ਚੱਲਿਆ।[1] ਇਸ ਸੀਰੀਜ਼ ਤੋਂ ਬਾਅਦ ਲੋਕ ਝਨਕ ਨੂੰ ਕ੍ਰਿਸ਼ਮਾ ਦੇ ਕਿਰਦਾਰ ਕਾਰਨ ਇੱਕ ਬਾਲ ਅਦਾਕਾਰਾ ਵਜੋਂ ਜਾਣਨ ਲੱਗੇ। ਝਨਕ ਨੂੰ ਇੱਕ ਮਲਿਆਲਮ ਸੀਰੀਜ਼ ਲਈ ਵੀ ਆਫ਼ਰ ਆਈ ਜਿਸ ਨਾਲ ਇਸਨੇ ਬਹੁਤ ਪ੍ਰਸਿਧੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸ਼ੁਕਲਾ ਨੂੰ ਕਲ ਹੋ ਨਾ ਹੋ ਫ਼ਿਲਮ ਵਿੱਚ ਭੂਮਿਕਾ ਅਦਾ ਕਰਣ ਦਾ ਮੌਕਾ ਮਿਲਿਆ ਜਿਸ ਵਿੱਚ ਇਸ ਨੇ ਪ੍ਰੀਤੀ ਜ਼ਿੰਟਾ, ਜਯਾ ਬੱਚਨ ਅਤੇ ਸ਼ਾਹਰੁਖ਼ ਖ਼ਾਨ ਨਾਲ ਮਿਲ ਕੇ ਕੰਮ ਕੀਤਾ।[2] ਇਸ ਫ਼ਿਲਮ ਵਿੱਚ ਝਨਕ ਨੇ ਜਯਾ ਦੀ ਸੌਤੇਲੀ ਬੇਟੀ ਅਤੇ ਪ੍ਰੀਤੀ ਜ਼ਿੰਟਾ ਦੀ ਸੌਤੇਲੀ ਟੇ ਛੋਟੀ ਭੈਣ ਦੀ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਤੋਂ ਬਾਅਦ ਸ਼ੁਕਲਾ ਦੀ ਪਛਾਣ ਫ਼ਿਲਮ ਇੰਡਸਟਰੀ ਵਿੱਚ ਵੀ ਬਣ ਗਈ। ਝਨਕ ਨੇ ਬਹੁਤ ਸਾਰੀਆਂ ਮਸ਼ਹੂਰੀ ਦੇ ਨਾਲ ਨਾਲ ਦੋ ਹੋਰ ਟੈਲੀਵਿਜ਼ਨ ਸੀਰੀਜ਼ ਵਿੱਚ ਕੰਮ ਕੀਤਾ। ਸੋਨ ਪਰੀ ਵਿੱਚ ਇਸਨੇ ਕੁਝ ਸਮਾਂ ਕੰਮ ਕੀਤਾ ਅਤੇ ਹਾਤਿਮ ਵਿੱਚ ਇਸਨੇ "ਜੈਸਮੀਨ" ਨਾਂ ਦੀ ਕੁੜੀ ਦਾ ਰੋਲ ਅਦਾ ਕੀਤਾ। ਇਸ ਤੋਂ ਬਾਅਦ 2005 ਵਿੱਚ ਵੀ ਝਨਕ ਨੂੰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਬਲੈਕ ਵਿੱਚ ਰਾਣੀ ਮੁਖਰਜੀ ਅਤੇ ਅਮਿਤਾਬ ਬੱਚਨ ਨਾਲ ਕੰਮ ਕਰਣ ਦਾ ਮੌਕਾ ਮਿਲਿਆ। 2006 ਵਿੱਚ, "ਡੈਡਲਾਈਨ: ਸਿਰਫ਼ 24 ਘੰਟੇ" ਵਿੱਚ ਝਨਕ ਨੇ "ਪ੍ਰਿੰਸੀ" ਕਿਰਦਾਰ ਵਜੋਂ ਰਣਜੀਤ ਕਪੂਰ, ਕੋਂਕਿਣਾ ਸੇਨ ਸ਼ਰਮਾ ਅਤੇ ਇਰਫ਼ਾਨ ਖ਼ਾਨ ਨਾਲ ਕੰਮ ਕੀਤਾ। ਇਸ ਤੋਂ ਇਲਾਵਾ, ਝਨਕ ਨੇ ਗੁਮਰਾਹ ਰੀਏਲਿਟੀ ਸ਼ਾਅ ਵਿੱਚ ਇੱਕ ਐਪੀਸੋਡ ਵਿੱਚ ਕਾਰਜ ਕੀਤਾ।[3] ਟੈਲੀਵਿਜ਼ਨ ਸੀਰੀਜ਼
ਫ਼ਿਲਮੋਂਗ੍ਰਾਫੀ
ਹਵਾਲੇ
|
Portal di Ensiklopedia Dunia