ਝੂਠ![]() ਧੋਖਾ ਦੇਣ ਦੇ ਮਕਸਦ ਲਈ ਜਾਣ ਬੁਝ ਕੇ ਵਰਤੇ ਗਏ ਇੱਕ ਬਿਆਨ ਨੂੰ ਕੂੜ ਜਾ ਝੂਠ ਕਹਿੰਦੇ ਹਨ।[1][2] ਧੋਖਾ ਦੇਣ ਦੇ ਮਕਸਦ ਲਈ ਜਾਣ ਬੁਝ ਕੇ ਵਰਤੇ ਗਏ ਇੱਕ ਬਿਆਨ ਨੂੰ ਝੂਠ ਕਹਿੰਦੇ ਹਨ। ਝੂਠ ਬੋਲਣ ਦੇ ਭੁਸ ਨੂੰ ਝੂਠ ਬੋਲਣਾ ਕਿਹਾ ਜਾਂਦਾ ਹੈ ਅਤੇ ਜਿਹੜਾ ਵਿਅਕਤੀ ਝੂਠ ਪਰੋਸਦਾ ਹੈ ਉਸ ਨੂੰ ਝੂਠਾ ਕਿਹਾ ਜਾ ਜਾਂਦਾ ਹੈ। ਝੂਠ ਬੋਲਣ ਵਾਲੇ ਵਿਅਕਤੀਆਂ ਲਈ ਇਹ ਕਈ ਤਰ੍ਹਾਂ ਦੇ ਔਜਾਰ ਵਾਂਗ, ਆਪਸ ਦੇ ਸੰਬੰਧਾਂ ਵਿੱਚ, ਜਾਂ ਮਨੋਵਿਗਿਆਨਕ ਕਾਰਜਾਂ ਨੂੰ ਸਿੱਧ ਕਰਨ ਲਈ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ। ਆਮ ਤੌਰ ਤੇ, ਸ਼ਬਦ "ਝੂਠ" ਇੱਕ ਨਕਾਰਾਤਮਕ ਸੰਕੇਤ ਦਿੰਦਾ ਹੈ, ਅਤੇ ਪ੍ਰਸੰਗ ਤੇ ਨਿਰਭਰ ਹੈ ਇੱਕ ਵਿਅਕਤੀ ਜੋ ਝੂਠ ਬੋਲਦਾ ਹੈ, ਸਮਾਜਿਕ, ਕਾਨੂੰਨੀ, ਧਾਰਮਿਕ ਜਾਂ ਫੌਜਦਾਰੀ ਪਾਬੰਦੀਆਂ ਦੇ ਅਧੀਨ ਹੋ ਸਕਦਾ ਹੈ। ਕਿਸਮਾਂ![]() ਇੱਕ ਬੇਸ਼ਰਮ (ਜਾਂ ਸ਼ਰੇਆਮ) ਝੂਠ ਉਹ ਝੂਠ ਹੁੰਦਾ ਹੈ ਜੋ ਸੁਣ ਰਹੇ ਲੋਕਾਂ ਲਈ ਸਪਸ਼ਟ ਭਾਂਤ ਇੱਕ ਝੂਠ ਹੁੰਦਾ ਹੈ। ਝੂਠ ਜਿਹੜਾ ਇੱਕ ਸਪਾਟ ਅਤੇ ਆਤਮ ਵਿਸ਼ਵਾਸ ਵਾਲੇ ਚਿਹਰੇ ਵਲੋਂ ਬੋਲਿਆ ਜਾਂਦਾ ਹੈ (ਇਸ ਲਈ ਇਸ ਨੂੰ "ਬੋਲਡ ਝੂਠ" ਕਿਹਾ ਜਾਂਦਾ ਹੈ), ਜਿਸਦਾ ਅਰਥ ਹੈ ਆਮ ਤੌਰ ਤੇ ਆਵਾਜ਼ ਅਤੇ ਮਜ਼ਬੂਤ ਸਰੀਰ ਦੀ ਭਾਸ਼ਾ ਵਾਂਗ ਪੂਰਨ ਵਿਸ਼ਵਾਸ ਨਾਲ ਜ਼ੋਰ ਸ਼ੋਰ ਨਾਲ ਬੋਲਿਆ ਜਾਂਦਾ ਹੈ। "ਬੋਲਡ-ਫੇਸ ਝੂਠ" ਗੁੰਮਰਾਹਕੁੰਨ ਜਾਂ ਗ਼ਲਤ-ਬਿਆਨੀ ਕਰਨ ਵਾਲੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਦਾ ਵੀ ਕਿਹਾ ਸਕਦਾ ਹੈ, ਪਰ ਸ਼ਬਦ ਦੀ ਇਹ ਵਰਤੋਂ ਇਸ ਪਦ ਤੇ ਇੱਕ ਹਾਲੀਆ ਮੱਲ ਜਾਪਦੀ ਹੈ।[3] ਇੱਕ ਵੱਡਾ ਕੂੜ, ਪੀੜਤ ਨੂੰ ਕਿਸੇ ਵੱਡੀ ਗੱਲ ਤੇ ਵਿਸ਼ਵਾਸ ਕਰਨ ਦੀ ਚਾਲ ਖੇਡਣ ਦੀ ਕੋਸ਼ਿਸ਼ ਹੁੰਦੀ ਹੈ ਜਿਸਦੇ ਫੜੇ ਜਾਣ ਦੀ ਸੰਭਾਵਨਾ ਹੁੰਦੀ ਹੈ, ਕਿਉਂਕਿ ਪੀੜਤ ਕੋਲ ਪਹਿਲਾਂ ਹੀ ਕੁਝ ਜਾਣਕਾਰੀ ਹੁੰਦੀ ਹੈ ਜੋ ਉਸ ਝੂਠ ਦਾ ਖੰਡਨ ਕਰਦੀ ਹੁੰਦੀ ਹੈ। ਜਦੋਂ ਝੂਠ ਕਾਫੀ ਵੱਡੇ ਪੱਧਰ ਦਾ ਹੁੰਦਾ ਹੈ ਤਾਂ ਇਹ ਇਸ ਲਈ ਕਾਮਯਾਬ ਹੋ ਸਕਦਾ ਹੈ, ਕਿਉਂਕਿ ਪੀੜਤ ਨੂੰ ਇਹ ਵਿਸ਼ਵਾਸ ਕਰਨ ਤੋਂ ਗੁਰੇਜ਼ ਹੁੰਦਾ ਕਿ ਐਡੇ ਵੱਡੇ ਪੈਮਾਨੇ ਤੇ ਝੂਠ ਸੱਚਮੁੱਚ ਘੜਿਆ ਹੋਵੇਗਾ।[4] ਬਲਫ਼ ਕਰਨ ਤੋਂ ਭਾਵ ਕਿਸੇ ਦਾ ਉਹ ਸਮਰੱਥਾ ਜਾਂ ਇਰਾਦਾ ਹੋਣ ਦਾ ਵਿਖਾਵਾ ਕਰਨਾ ਹੁੰਦਾ ਹੈ ਜੋ ਅਸਲ ਵਿੱਚ ਉਸ ਕੋਲ ਨਹੀਂ ਹੁੰਦੀ। ਇਹ ਇੱਕ ਧੋਖਾ ਦੇਣ ਦਾ ਕੰਮ ਹੈ ਜੋ ਕਿਸੇ ਖੇਡ ਦੇ ਪ੍ਰਸੰਗ ਵਿੱਚ ਘੱਟ ਹੀ ਅਨੈਤਿਕ ਸਮਝਿਆ ਜਾਂਦਾ ਹੈ, ਜਿਵੇਂ ਕਿ ਪੋਕਰ, ਜਿੱਥੇ ਇਸ ਤਰ੍ਹਾਂ ਦੀ ਧੋਖਾਧੜੀ ਦੀ ਖਿਡਾਰੀਆਂ ਵਲੋਂ ਪਹਿਲਾਂ ਤੋਂ ਹੀ ਸਹਿਮਤੀ ਦਿੱਤੀ ਜਾਂਦੀ ਹੈ। ਉਦਾਹਰਣ ਵਜੋਂ, ਇੱਕ ਜੁਆਰੀ ਜੋ ਦੂਜੇ ਖਿਡਾਰੀਆਂ ਨੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਉਸ ਕੋਲ ਸੱਚਮੁਚ ਉਸ ਕੋਲ ਉਹ ਪੱਤੇ ਹਨ ਜੋ ਅਸਲ ਵਿੱਚ ਉਸ ਕੋਲ ਨਹੀੰ ਹੁੰਦੇ ਜਾਂ ਕੋਈ ਅਥਲੀਟ ਜਿਸ ਨੇ ਇਹ ਸੰਕੇਤ ਦਿੱਤਾ ਹੁੰਦਾ ਹੈ ਕਿ ਉਹ ਖੱਬੇ ਪਾਸੇ ਚਲੇਗਾ ਅਤੇ ਫਿਰ ਹਰਕਿਆਈ ਦੇ ਕੇ ਸੱਜੇ ਮੁੜ ਜਾਂਦਾ ਹੈ। ਸਹੀ ਅਰਥ ਵਿੱਚ ਇਸ ਨੂੰ ਝੂਠ ਬੋਲਣਾ ਨਹੀਂ ਮੰਨਿਆ ਜਾਂਦਾ (ਇਸ ਨੂੰ ਵੀ ਕਿਹਾ ਜਾਂਦਾ ਹੈ). ਇਹਨਾਂ ਸਥਿਤੀਆਂ ਵਿੱਚ, ਧੋਖਾ ਕਬੂਲ ਹੁੰਦਾ ਹੈ ਅਤੇ ਆਮ ਤੌਰ ਤੇ ਇਹ ਇੱਕ ਚਾਲ ਵਾਂਗ ਹੁੰਦਾ ਹੈ। ਬੁੱਲਸਿਟ ਦਾ ਪੂਰੀ ਤਰ੍ਹਾਂ ਮਨਘੜਤ ਹੋਣਾ ਜ਼ਰੂਰੀ ਨਹੀਂ ਹੈ। ਝੂਠ ਦਾ ਸੰਬੰਧ ਇੱਕ ਬੋਲਣ ਵਾਲੇ ਨਾਲ ਹੁੰਦਾ ਹੈ, ਜੋ ਵਿਸ਼ਵਾਸ ਕਰਦਾ ਹੈ ਕਿ ਜੋ ਬੋਲਿਆ ਗਿਆ ਹੈ ਉਹ ਗਲਤ ਹੈ, ਬੁੱਲਸਿਟ ਇੱਕ ਅਜਿਹੇ ਬੁਲਾਰੇ ਵਲੋਂ ਪੇਸ਼ ਕੀਤਾ ਜਾਂਦਾ ਹੈ ਜਿਸਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਉਸਨੇ ਜੋ ਕਿਹਾ ਹੈ ਉਹ ਸੱਚ ਵੀ ਹੈ ਕਿਉਂਕਿ ਬੁਲਾਰੇ ਦਾ ਸੰਬੰਧ ਸੁਣਨ ਵਾਲੇ ਨੂੰ ਕੁਝ ਪ੍ਰਭਾਵ ਦੇਣ ਨਾਲ ਵਧੇਰੇ ਹੁੰਦਾ ਹੈ। ਇਸ ਤਰ੍ਹਾਂ ਬੁੱਲਸਿਟ ਸੱਚ ਹੋ ਸਕਦਾ ਹੈ ਜਾਂ ਝੂਠਾ ਹੋ ਸਕਦਾ ਹੈ, ਪਰ ਸੱਚਾਈ ਲਈ ਚਿੰਤਾ ਦੀ ਘਾਟ ਨੂੰ ਦਰਸਾਉਂਦਾ ਹੈ ਜਿਸ ਦੀ ਸੰਭਾਵਨਾ ਝੂਠ ਵੱਲ ਲਿਜਾਣ ਦੀ ਹੁੰਦੀ ਹੈ। [5] ![]() ਇੱਕ ਕਵਰ-ਅੱਪ ਜਾਂ ਪਰਦਾਪੋਸ਼ੀ ਦਾ ਇਸਤੇਮਾਲ ਆਪਣੀ ਖੁਦ ਦੀ (ਜਾਂ ਕਿਸੇ ਦੇ ਮਿੱਤਰਾਂ ਜਾਂ ਸਮੂਹ) ਦੀਆਂ ਗਲਤੀਆਂ, ਕਿਸੇ ਦੀ ਸ਼ਰਮਨਾਕ ਕਾਰਵਾਈਆਂ ਜਾਂ ਜੀਵਨ-ਸ਼ੈਲੀ, ਅਤੇ/ਜਾਂ ਝੂਠ (ਝੂਠ) ਜੋ ਉਨ੍ਹਾਂ ਨੇ ਪਹਿਲਾਂ ਬੋਲੇ ਹੁੰਦੇ ਹਨ ਉਨ੍ਹਾਂ ਤੋਂ ਮੁੱਕਰ ਜਾਣ ਜਾਂ ਉਨ੍ਹਾਂ ਨੂੰ ਸਹੀ ਠਹਿਰਾਉਣ ਲਈ ਕੀਤਾ ਜਾ ਸਕਦਾ ਹੈ। ਬੰਦਾ ਪਿਛਲੇ ਮੌਕੇ ਬੋਲੇ ਗਏ ਝੂਠ ਤੋਂ ਮੁੱਕਰ ਸਕਦਾ ਹੈ, ਜਾਂ ਕੋਈ ਵਿਅਕਤੀ ਇਹ ਦਾਅਵਾ ਕਰ ਸਕਦਾ ਹੈ ਕਿ ਪਿਛਲਾ ਝੂਠ ਅਸਲ ਓਨਾ ਵੱਡਾ ਨਹੀਂ ਸੀ, ਜਿੰਨਾ ਅਸਲ ਵਿੱਚ ਉਹ ਸੀ। ਉਦਾਹਰਨ ਲਈ, ਇਹ ਦਾਅਵਾ ਕਰਨਾ ਕਿ ਇੱਕ ਉਹ ਝੂਠ ਅਸਲ ਵਿੱਚ "ਸਿਰਫ਼" ਇੱਕ ਐਮਰਜੈਂਸੀ ਝੂਠ ਸੀ, ਜਾਂ ਇਹ ਦਾਅਵਾ ਕਰਨਾ ਕਿ ਉਹ ਝੂਠ ਤਾਂ ਦਰਅਸਲ ਇੱਕ ਬਿਹਤਰੀ ਲਈ ਬੋਲਿਆ ਝੂਠ ਸੀ। ਹਵਾਲੇ
|
Portal di Ensiklopedia Dunia