ਟਰਾਂਸਫਾਰਮਰ![]() ਟਰਾਂਸਫ਼ਾਰਮਰ ਇੱਕ ਬਿਜਲਈ ਮਸ਼ੀਨ ਹੈ ਜੋ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੀ ਵਿਧੀ ਨਾਲ ਦੋ ਜਾਂ ਦੋ ਤੋਂ ਵੱਧ ਸਰਕਟਾਂ ਵਿੱਚ ਊਰਜਾ ਦੀ ਤਬਦੀਲੀ ਕਰਦਾ ਹੈ। ਇਸਦੇ ਦੋ ਹਿੱਸੇ ਹੁੰਦੇ ਹਨ, ਜਿਹਨਾਂ ਨੂੰ ਪ੍ਰਾਇਮਰੀ ਅਤੇ ਸੈਕੰਡਰੀ ਪਾਸੇ ਕਹਿੰਦੇ ਹਨ ਅਤੇ ਇਹਨਾਂ ਉੱਪਰ ਕਿਸੇ ਵਧੀਆ ਚਾਲਕ ਦੀ ਤਾਰ (ਆਮ ਤੌਰ 'ਤੇ ਤਾਂਬਾ) ਦੁਆਰਾ ਵਾਇੰਡਿੰਗ ਕੀਤੀ ਹੁੰਦੀ ਹੈ ਜਿਹਨਾਂ ਨੂੰ ਕੁਆਇਲਾਂ ਕਿਹਾ ਜਾਂਦਾ ਹੈ। ਟਰਾਂਸਫ਼ਾਰਮਰ ਦੀ ਇੱਕ ਕੁਆਇਲ ਵਿੱਚ ਬਦਲਵਾਂ ਕਰੰਟ ਇੱਕ ਬਦਲਵੀਂ ਮੈਗਨੈਟਿਕ ਫ਼ੀਲਡ ਪੈਦਾ ਕਰ ਦਿੰਦਾ ਹੈ, ਜਿਸ ਤੋਂ ਦੂਜੀ ਕੁਆਇਲ ਵਿੱਚ ਇੱਕ ਬਦਲਵੀਂ ਈ.ਐਮ.ਐਫ. ਜਾਂ ਵੋਲਟੇਜ ਪੈਦਾ ਹੋ ਜਾਂਦੀ ਹੈ। ਦੋ ਕੁਆਇਲਾਂ ਵਿਚਕਾਰ ਪਾਵਰ ਦੀ ਤਬਦੀਲੀ ਮੈਗਨੈਟਿਕ ਫ਼ੀਲਡ ਦੁਆਰਾ ਹੋ ਸਕਦੀ ਹੈ ਅਤੇ ਦੋਵਾਂ ਕੁਆਇਲਾਂ ਨੂੰ ਆਪਸ ਵਿੱਚ ਜੋੜਿਆ ਨਹੀਂ ਜਾਂਦਾ। 1831 ਵਿੱਚ ਖੋਜੇ ਗਏ ਫੈਰਾਡੇ ਦੇ ਇੰਡਕਸ਼ਨ ਦੇ ਨਿਯਮ ਨਾਲ ਇਸ ਪ੍ਰਭਾਵ ਦੀ ਵਿਆਖਿਆ ਕੀਤੀ ਜਾਂਦੀ ਹੈ। ਟਰਾਂਸਫ਼ਾਰਮਰਾਂ ਨੂੰ ਏ.ਸੀ. ਵੋਲਟੇਜਾਂ ਨੂੰ ਵਧਾਉਣ ਜਾਂ ਘਟਾਉਣ ਲਈ ਵਰਤਿਆ ਜਾਂਦਾ ਹੈ। ਕਿਸਮਾਂਵੱਖ-ਵੱਖ ਤਰ੍ਹਾਂ ਦੇ ਬਿਜਲਈ ਪਰਕਾਰਜਾਂ ਲਈ ਅੱਡ ਅੱਡ ਕਿਸਮ ਦੇ ਟਰਾਂਸਫਾਰਮਰਾਂ ਦੀ ਲੋੜ ਪੈਂਦੀ ਹੈ:
ਹਵਾਲੇ
|
Portal di Ensiklopedia Dunia