ਟਵਾਈਲਾਈਟ (ਨਾਵਲ)
ਟਵਾਈਲਾਈਟ (English: Twilight) ਸਟੇਫਨੀ ਮੇਅਰ ਦਾ ਲਿਖਿਆ ਅਮਰੀਕੀ ਨਾਵਲ ਹੈ। ਇਹ ਟਵਾਈਲਾਈਟ ਲੜੀ ਦਾ ਪਹਿਲਾ ਨਾਵਲ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ।[3][4] ਟਵਾਈਲਾਈਟ ਨੂੰ ਸ਼ੁਰੂ ਵਿੱਚ 14 ਪ੍ਰਕਾਸ਼ਨਾਂ ਦੁਆਰਾ ਰੱਦ ਕਰ ਦਿੱਤਾ ਗਿਆ ਸੀ[5] ਪਰ ਜਦ ਇਸਨੂੰ 2005 ਵਿੱਚ ਹਾਰਡਬੈਕ ਰੂਪ ਵਿੱਚ ਛਾਪਿਆ ਗਿਆ ਤਾਂ ਨਿਊਯੌਰਕ ਟਾਈਮਸ ਦੀ ਬੈਸਟਸੈਲਰ ਸੂਚੀ ਵਿੱਚ ਇਸਨੇ ਪੰਜਵੇਂ ਸਥਾਨ ਨਾਲ ਸ਼ੁਰੁਆਤ ਕੀਤੀ[6] ਅਤੇ ਛੇਤੀ ਹੀ ਇਹ ਪਹਿਲੇ ਨੰਬਰ ਤੇ ਵੀ ਆ ਗਿਆ|[7] ਉਸੇ ਸਾਲ ਇਸਨੂੰ ਸਰਵੋਤਮ ਬਾਲ ਪੁਸਤਕ ਸਨਮਾਨ ਵੀ ਮਿਲਿਆ|[8] ਇਹ ਨਾਵਲ 2008 ਦੀ ਸਭ ਤੋਂ ਵੱਧ ਬਿਕਨ ਵਾਲੀ ਪੁਸਤਕ ਵੀ ਸੀ|[9] ਅਤੇ 2009 ਦੀ ਦੂਜੀ ਸਭ ਤੋਂ ਵੱਧ ਬਿਕਨ ਵਾਲੀ ਪੁਸਤਕ ਸੀ| ਪਹਿਲੇ ਨੰਬਰ ਉੱਪਰ ਇਸ ਪੁਸਤਕ ਦਾ ਅਗਲਾ ਭਾਗ ਨਿਊ ਮੂਨ ਚੱਲ ਰਿਹਾ ਸੀ|[10] ਇਹ ਹੁਣ ਤੱਕ 37 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ। ਪਲਾਟਬੇਲਾ ਆਪਣੇ ਪਿਤਾ ਚਾਰਲੀ ਨਾਲ ਫੋਨਿਕਸ ਦੇ ਗਰਮ ਇਲਾਕੇ ਨੂੰ ਛੱਡ ਵਾਸ਼ਿੰਗਟਨ ਆ ਜਾਂਦੀ ਹੈ। ਇੱਕ ਬੇਹਦ ਸ਼ਰਮੀਲੀ ਕੁੜੀ ਹੋਣ ਕਾਰਨ ਉਹ ਇਸ ਗੱਲ ਤੋਂ ਪਰੇਸ਼ਾਨ ਹੋ ਜਾਂਦੀ ਹੈ ਕਿ ਨਵੇਂ ਕਾਲਜ ਵਿੱਚ ਬਹੁਤ ਸਾਰੇ ਮੁੰਡੇ ਉਸ ਦਾ ਧਿਆਨ ਖਿਚਣ ਲਈ ਸਾਰਾ ਦਿਨ ਪੁੱਠੀਆਂ-ਸਿਧੀਆਂ ਹਰਕਤਾਂ ਕਰਦੇ ਰਹਿੰਦੇ ਹਨ। ਉਹ ਐਡਵਰਡ ਦੇ ਨਾਲ ਬੈਠ ਜਾਂਦੀ ਹੈ ਜੋ ਉਸਨੂੰ ਲੱਗਦਾ ਹੈ ਕਿ ਉਸ ਉਸਨੂੰ ਬਿਲਕੁਲ ਨਹੀਂ ਪਸੰਦ ਕਰਦਾ ਪਰ ਬੇਲਾ ਨੂੰ ਉਸ ਨਾਲ ਪਿਆਰ ਹੋ ਜਾਂਦਾ ਹੈ। ਐਡਵਰਡ ਦਿਖਣ ਵਿੱਚ ਬਹੁਤ ਅਜੀਬ ਹੈ ਤੇ ਬੇਲਾ ਦੇ ਮਨ ਵਿੱਚ ਉਸ ਬਾਰੇ ਜਾਣਨ ਲਈ ਉਤਸੁਕਤਾ ਪੈਦਾ ਹੋ ਜਾਂਦੀ ਹੈ। ਉਹ ਹੋਰ ਵੀ ਹੈਰਾਨ ਹੋ ਜਾਂਦੀ ਹੈ ਜਦ ਇੱਕ ਐਕਸੀਡੈਂਟ ਦੌਰਾਨ ਐਡਵਰਡ ਬੇਲਾ ਨੂੰ ਬਚਾਉਣ ਲਈ ਇੱਕ ਹਥ ਨਾਲ ਕਰ ਰੋਕ ਦਿੰਦਾ ਹੈ। ਉਹ ਐਡਵਰਡ ਤੋਂ ਵਾਰ ਵਾਰ ਕਈ ਸੁਆਲ ਕਰਦੀ ਹੈ ਪਰ ਐਡਵਰਡ ਉਸਨੂੰ ਨੂੰ ਉਸਤੋਂ ਦੂਰ ਰਹਿਣ ਦੀ ਸਲਾਹ ਦਿੰਦਾ ਹੈ। ਇੱਕ ਪਰਿਵਾਰਕ ਮਿੱਤਰ ਜੈਕੋਬ ਤੋਂ ਉਹ ਜਾਣ ਲੈਂਦੀ ਹੈ ਕਿ ਐਡਵਰਡ ਇੱਕ ਪਿਸ਼ਾਚ ਹੈ ਅਤੇ ਪਿਸ਼ਾਚ ਉਹ ਮ੍ਰਿਤ-ਮਨੁੱਖ ਹੁੰਦੇ ਹਨ ਜੋ ਜਿਓੰਦੇ ਮਨੁੱਖਾਂ ਦਾ ਖੂਨ ਪੀ ਕੀ ਜਿੰਦਾ ਰਹਿੰਦੇ ਹਨ। ਬੇਲਾ ਉਸ ਦੀ ਇਹ ਸਚਾਈ ਪਤਾ ਲੱਗਣ ਤੋਂ ਬਾਅਦ ਵੀ ਉਸ ਦੇ ਨਾਲ ਰਹਿਣਾ ਚਾਹੁੰਦੀ ਹੈ ਤੇ ਇਸਤੋਂ ਬਾਅਦ ਅਗਲੀਆਂ ਮੁਸੀਬਤਾਂ ਇਸ ਨਾਵਲ ਦਾ ਆਕਰਸ਼ਣ ਹਨ। ਟਵਾਈਲਾਈਟ ਲੜੀ
ਫਿਲਮ2008 ਵਿੱਚ ਇਸ ਨਾਵਲ ਦਾ ਫਿਲਮ ਰੂਪਾਂਤਰਨ ਵੀ ਕੀਤਾ ਗਿਆ ਜੋ ਕਿ ਇਸੇ ਨਾਂ ਤੇ ਸੀ| ਇਸ ਫਿਲਮ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਤੇ ਕਮਾਈ ਪੱਖੋਂ ਵੀ ਇਹ ਸਫਲ ਰਹੀ| ਹਵਾਲੇ
|
Portal di Ensiklopedia Dunia