ਟਿਮ ਬਰਨਰਸ-ਲੀ
ਸਰ ਟਿਮ ਬਰਨਰਸ-ਲੀ, ਟਿਮਬਲ ਤੋਂ ਵੀ ਜਾਣਿਆ ਜਾਂਦਾ ਹੈ, ਇੱਕ ਇੰਗਲਿਸ਼ ਕੰਪਿਊਟਰ ਵਿਗਿਆਨੀ ਹੈ ਜਿਸ ਨੂੰ ਵਰਲਡ ਵਾਈਡ ਵੈਬ ਦੇ ਖੋਜੀ ਵਜੋਂ ਵੀ ਜਾਣਿਆ ਜਾਂਦਾ ਹੈ। ਮਾਰਚ 1989 ਵਿੱਚ ਇਸਨੇ ਜਾਣਕਾਰੀ ਪ੍ਰਬੰਧਕ ਸਿਸਟਮ ਦਾ ਪ੍ਰਸਤਾਵ ਤਿਆਰ ਕੀਤਾ[1] ਅਤੇ ਇਸਨੇ ਇੰਟਰਨੈਟ ਰਾਹੀਂ ਇੱਕੋ ਸਾਲ ਦੇ ਅੱਧ-ਨਵੰਬਰ ਦੇ ਆਲੇ ਦੁਆਲੇ ਹਾਈਪਰਟੈਕਸਟ ਟਰਾਂਸਫਰ ਪ੍ਰੋਟੋਕੋਲ (ਐਚ ਟੀ ਟੀ ਪੀ) ਅਤੇ ਸਰਵਰ (ਪ੍ਰੋਗਰਾਮ) ਵਿੱਚ ਇੱਕ ਪਹਿਲਾ ਸਫ਼ਲ ਸੰਚਾਰ ਲਾਗੂ ਕੀਤਾ।[2][3][4][5][6] ਬਰਨਰਸ-ਲੀ ਵਿਸ਼ਵ ਵਿਆਪੀ ਵੈਬ ਅੰਤਰਰਾਸ਼ਟਰੀ ਸੰਘ ਦੀ ਨਿਰਦੇਸ਼ਕ ਹੈ ਜੋ ਜਾਰੀ ਵੈਬਾਂ ਦੇ ਵਿਕਾਸ ਉੱਤੇ ਨਿਗਰਾਨੀ ਰੱਖਦੀ ਹੈ। ਜੀਵਨਬਰਨਰਸ-ਲੀ ਦਾ ਜਨਮ ਲੰਡਨ,ਇੰਗਲੈਂਡ[7] ਵਿੱਚ 8 ਜੂਨ 1955 ਨੂੰ ਹੋਇਆ। ਇਹ ਮੈਰੀ ਲੀ ਵੂਡਸ ਅਤੇ ਕੈਨਵੇ ਬਰਨਰਸ-ਲੀ ਦੇ ਚਾਰ ਬੱਚਿਆਂ ਵਿਚੋਂ ਇੱਕ ਹੈ। ਇਸ ਦੇ ਮਾਤਾ-ਪਿਤਾ ਪਹਿਲੇ ਵਪਾਰਕ ਬਣਤਰ ਕੰਪਿਊਟਰ ਫੇਰੰਟੀ ਮਾਰਕ 1 ਤੇ ਕੰਮ ਕਰਦੇ ਸਨ। ਇਸਨੇ ਸ਼ੀਨ ਮਾਉਂਟ ਪ੍ਰਾਇਮਰੀ ਸਕੂਲ ਵਿੱਚ ਦਾਖ਼ਿਲਾ ਲਿਆ ਅਤੇ ਫਿਰ 1969 ਤੋਂ 1973 ਤੱਕ ਦੱਖਣ ਪੱਛਮੀ ਲੰਡਨ ਦੇ ਸਵੈਧੀਨ ਇਮੈਨੁਅਲ ਸਕੂਲ ਵਿੱਚ ਪੜ੍ਹਾਈ ਕੀਤੀ।[8][9] ਨਿੱਜੀ ਜੀਵਨਬਰਨਰਸ-ਲੀ ਨੇ 2013 ਵਿੱਚ ਰੋਜਮੇਰੀ ਲੇਇਥ ਨਾਲ ਲੰਡਨ ਦੇ ਸੰਤ ਜੇਮਸ ਦਾ ਪੈਲੇਸ ਵਿੱਚ ਵਿਆਹ ਕਰਵਾਇਆ।[10] ਇਸ ਤੋਂ ਪਹਿਲਾਂ ਵੀ ਬਰਨਰਸ ਨੇ 1990 ਵਿੱਚ ਨੈਨਸੀ ਕਾਰਲਸਨ ਨਾਲ ਵਿਆਹ ਕਰਵਾਇਆ ਸੀ ਜਿਸ ਨੂੰ ਉਹਨਾਂ ਨੇ ਇੱਕ-ਦੂਜੇ ਤੋਂ ਤਲਾਕ ਲੈ ਕੇ ਖਤਮ ਕਰ ਦਿੱਤਾ ਸੀ। ਰੋਜਮੇਰੀ ਲੇਇਥ ਵਰਲਡ ਵਾਈਡ ਵੈਬ ਫ਼ਾਉਂਡੇਸ਼ਨ ਦੀ ਨਿਰਦੇਸ਼ਕ ਹੈ ਅਤੇ ਹਾਰਵਰਡ ਯੂਨੀਵਰਸਿਟੀ ਦੇ ਬੇਰਕਮੇਨ ਸੇਂਟਰ ਦੀ ਸਹਿਯੋਗੀ ਹੈ। ਪੁਰਸਕਾਰ ਅਤੇ ਸਨਮਾਨਬਰਨਰਸ-ਲੀ ਨੇ ਬਹੁਤ ਸਾਰੇ ਇਨਾਮ ਅਤੇ ਸਨਮਾਨ ਪ੍ਰਾਪਤ ਕੀਤੇ। ਇਸਨੇ 2004 ਵਿੱਚ ਨਾਇਟਹੁਡ ਸਨਮਾਨ ਪ੍ਰਾਪਤ ਕੀਤਾ। ਇਸ ਤੋਂ ਬਾਅਦ 13 ਜੂਨ 2007 ਨੂੰ ਇਸਨੇ ਆਰਡਰ ਆਫ਼ ਮੈਰੀਟ ਦਾ ਸਨਮਾਨ ਪ੍ਰਾਪਤ ਕੀਤਾ ਜਿਸਦੇ ਲਈ 24 ਮੈਂਬਰ ਚੁਣੇ ਜੋ ਇਸ ਦੇ ਹੱਕਦਾਰ ਸਨ ਅਤੇ ਬਰਨਰਸ ਇਹਨਾਂ ਵਿਚੋਂ ਇੱਕ ਸੀ ਜਿਸਨੇ ਇਹ ਸਨਮਾਨ ਪ੍ਰਾਪਤ ਕੀਤਾ।[11] ਹਵਾਲੇ
|
Portal di Ensiklopedia Dunia