ਟੈਲੀਸਕੋਪ

ਟੈਲੀਸਕੋਪ

ਟੈਲੀਸਕੋਪ ਜਾਂ ਦੂਰਦਰਸ਼ੀ ਜਾਂ ਦੂਰਬੀਨ ਇੱਕ ਪ੍ਰਕਾਸ਼ੀ ਯੰਤਰ ਹੈ ਜੋ ਦੂਰ ਦਰੇਡੀਆਂ ਵਸਤੂਆਂ ਦੇਖਣ ਲਈ ਵਰਤਿਆ ਜਾਂਦਾ ਹੈ। ਖਗੋਲੀ ਟੈਲੀਸਕੋਪ ਨਾਲ ਚੰਦ, ਤਾਰੇ ਅਤੇ ਗ੍ਰਹਿਆਂ ਵਰਗੀਆਂ ਖਗੋਲੀ ਵਸਤੂਆਂ ਵੇਖਣ ਦੇ ਕੰਮ ਆਉਂਦਾ ਹੈ। ਟੈਲੀਸਕੋਪ ਦੋ ਲੈੱਨਜ਼ ਦਾ ਬਣਿਆ ਹੁੰਦਾ ਹੈ, ਜਿਹਨਾਂ ਵਿੱਚੋਂ ਇੱਕ ਲੈੱਨਜ਼ ਦੀ ਫੋਕਸ ਦੂਰੀ ਵੱਡੀ ਅਤੇ ਵੱਡੇ ਦਵਾਰ ਦਾ ਹੁੰਦਾ ਹੈ ਜਿਸ ਨੂੰ ਵਸਤੂ ਲੈੱਨਜ਼ ਕਿਹਾ ਜਾਂਦਾ ਹੈ ਅਤੇ ਦੂਜਾ ਲੈੱਨਜ਼ ਛੋਟੀ ਫੋਕਸ-ਦੂਰੀ ਅਤੇ ਛੋਟੇ ਦੁਆਰ ਦਾ ਹੁੰਦਾ ਹੈ ਜਿਸ ਨੂੰ ਨੇਤਰਿਕ ਲੈੱਨਜ਼ ਕਹਿੰਦੇ ਹਨ।

ਕਿਰਿਆ

ਇਕ ਦੁਰੇਡੀ ਵਸਤੂ (ਹਰਾ ਤੀਰ 4) ਤੋਂ ਆ ਰਹੀ ਪ੍ਰਕਾਸ਼ ਦੀ ਸਮਾਨੰਤਰ ਕਿਰਨ ਪੁੰਜ ਵਸਤੂ ਲੈੱਨਜ਼ ਤੇ ਪੈਂਦੀ ਹੈ। ਇਹ ਵਸਤੂ ਆਪਣੇ ਫੋਕਸ (F1) ਤੇ ਇੱਕ ਵਾਸਤਵਿਕ, ਉਲਟਾ ੳਤੇ ਛੋਟੇ ਅਕਾਰ ਦਾ ਪ੍ਰਤੀਬਿੰਬ (A1B1) (ਹਰਾ ਤੀਰ 5)ਬਣਾਉਂਦੀ ਹੈ। ਟੈਲੀਸਕੋਪ ਦੇ ਨੇਤਰਿਕਾ ਲੈੱਨਜ਼ ਨੂੰ ਇਸ ਤਰੀਕੇ ਨਾਲ ਅੱਗੇ ਪਿਛੇ ਕੀਤਾ ਜਾਂਦਾ ਹੈ ਕਿ ਜੋ ਪ੍ਰਤੀਬਿੰਬ ਵਸਤੂ ਲੈੱਨਜ਼ ਨੇ ਬਣਾਇਆ ਹੈ ਉਹ ਨੇਤਰਿਕ ਲੈੱਨਜ਼ ਦੇ ਫੋਕਸ (F2) ੳਤੇ ਪ੍ਰਕਾਸ਼ ਕੇਂਦਰ (O) ਦੇ ਵਿਚਕਾਰ ਬਣੇ। ਨੇਤਰਿਕਾ ਲੈੱਨਜ਼ ਇੱਕ ਵਡਦਰਸ਼ੀ ਲੈੱਨਜ਼ ਦਾ ਕੰਮ ਕਰਦੀ ਹੈ ੳਤੇ ਪ੍ਰਤੀਬਿੰਬ (A1B1) (ਹਰਾ ਤੀਰ 5)ਦਾ ਇੱਕ ਅਭਾਸੀ, ਸਿੱਧਾ ਅਤੇ ਵੱਡੇ ਅਕਾਰ ਦਾ ਪ੍ਰਤੀਬਿੰਬ (A2B2) (ਗੁਲਾਬੀ ਤੀਰ 6) ਬਣਾਉਂਣੀ ਹੈ।

ਟੈਲੀਸਕੋਪ

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya