ਟੋਭਾ ਟੇਕ ਸਿੰਘ
ਟੋਭਾ ਟੇਕ ਸਿੰਘ (ਉਰਦੂ: ٹوبہ ٹیک سنگھ) ਲਹਿੰਦੇ ਪੰਜਾਬ (ਪਾਕਿਸਤਾਨ) ਦੇ ਇਸੇ ਨਾਮ ਦੇ ਜ਼ਿਲੇ ਦਾ ਇੱਕ ਸ਼ਹਿਰ ਅਤੇ ਤਹਿਸੀਲ ਹੈ। 1982 ਵਿੱਚ ਜ਼ਿਲਾ ਫੈਸਲਾਬਾਦ ਤੋਂ ਅਲਹਿਦਾ ਕਰਕੇ ਵੱਖ ਜ਼ਿਲਾ ਬਣਾ ਦਿੱਤਾ ਗਿਆ। ਇਹ ਗੋਜਰਾ, ਕਮਾਲੀਆ, ਰਾਜਾਣਾ, ਪੀਰ ਮਹਿਲ ਅਤੇ ਸ਼ੋਰਕੋਟ ਸ਼ਹਿਰਾਂ ਨਾਲ ਘਿਰਿਆ ਹੋਇਆ ਹੈ।[2] ![]() ਇਤਹਾਸਇਸ ਸ਼ਹਿਰ ਦਾ ਨਾਮ ਇੱਕ ਸਿੱਖ ਧਰਮ ਦੇ ਪੈਰੋਕਾਰ ਟੇਕ ਸਿੰਘ ਦੇ ਨਾਮ ਤੇ ਹੈ। ਕਿਹਾ ਜਾਂਦਾ ਹੈ ਕਿ ਉਹ ਉਸ ਜਗ੍ਹਾ ਤੋਂ ਗੁਜਰਨ ਵਾਲੇ ਮੁਸਾਫ਼ਰਾਂ ਦੀ ਚਾਹੇ ਉਹ ਕਿਸੇ ਧਰਮ ਜਾਤ ਦੇ ਹੋਣ ਰੋਟੀ ਪਾਣੀ ਅਤੇ ਹੋਰ ਸੇਵਾ ਕਰਿਆ ਕਰਦੇ ਸਨ। ਇਸ ਕਰਕੇ ਇਸ ਸ਼ਹਿਰ ਦੇ ਨਾਮ ਦਾ ਉਨ੍ਹਾਂ ਨਾਲ ਵਾਬਸਤਾ ਹੈ। ਟੋਬਾ ਟੇਕ ਸਿੰਘ ਦਾ ਰਕਬਾ 3252 ਵਰਗ ਕਿਲੋਮੀਟਰ ਹੈ। 1998 ਦੀ ਮਰਦੁਮਸ਼ੁਮਾਰੀ ਦੇ ਮੁਤਾਬਕ ਇੱਥੇ ਦੀ ਆਬਾਦੀ 1,621,593 ਹੈ। ਇਸ ਦੀਆਂ ਤਿੰਨ ਤਹਸੀਲਾਂ ਕਮਾਲਿਆ, ਗੋਜਰਾ ਅਤੇ ਟੋਬਾ ਟੇਕ ਸਿੰਘ ਹਨ। ਇਸ ਦੇ ਕ਼ਰੀਬੀ ਅਹਿਮ ਕਸਬਿਆਂ ਵਿੱਚ ਪੀਰਮਹਲ ਅਤੇ ਰਜਾਨੇ ਸ਼ਾਮਿਲ ਹਨ। ਟੋਬਾ ਟੇਕ ਸਿੰਘ ਇੱਕ ਖੂਬਸੂਰਤ ਅਤੇ ਦਿਲਕਸ਼ ਸ਼ਹਿਰ ਹੈ।[3] ਬਰਤਾਨਵੀ ਰਾਜ ਦੇ ਰੇਲਵੇ ਵਿਭਾਗ ਨੇ 1896 ਵਿੱਚ ਰੇਲਵੇ ਲਾਈਨ ਵਿਛਾਉਣ ਦਾ ਪ੍ਰਬੰਧ ਕੀਤਾ ਟੇਕ ਸਿੰਘ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਟੇਸ਼ਨ ਦਾ ਨਾਮ ਟੋਬਾ ਟੇਕ ਸਿੰਘ ਰੱਖਿਆ। ਇਹ ਸਟੇਸ਼ਨ ਟੋਬਾ ਟੇਕ ਸਿੰਘ ਨੂੰ ਕਰਾਚੀ, ਲਾਹੌਰ, ਲਾਇਲਪੁਰ ਅਤੇ ਰਾਵਲਪਿੰਡੀ ਨਾਲ ਜੋੜਦਾ ਹੈ। ਇਸ ਸਟੇਸ਼ਨ ਤੇ ਇਕ ਕ੍ਰਾਸਿੰਗ ਪੁੱਲ ਹੈ ਜੋ ਬਿਨਾਂ ਕਿਸੇ ਸਹਾਰੇ ਤੋਂ ਲੰਮੇ ਸਮੇਂ ਦਾ ਖੜਿਆ ਹੋਇਆ ਹੈ।
ਹਵਾਲੇ
|
Portal di Ensiklopedia Dunia