ਠੰਡਾ ਗੋਸ਼ਤ
ਠੰਡਾ ਗੋਸ਼ਤ (Urdu: ٹھنڈا گوشت; ਅੰਗਰੇਜ਼ੀ: Cold Meat) ਸਆਦਤ ਹਸਨ ਮੰਟੋ ਦੀ ਲਿਖੀ ਇੱਕ ਨਿੱਕੀ ਕਹਾਣੀ ਹੈ।[1] ਇਹ ਪਹਿਲੀ ਵਾਰ 1950 ਵਿੱਚ ਪਾਕਿਸਤਾਨ ਦੇ ਇੱਕ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਈ ਸੀ। ਬਾਅਦ ਵਿੱਚ ਇਸਨੂੰ 'ਸੰਗ-ਏ-ਮੀਲ ਪਬਲੀਕੇਸ਼ਨ' ਨੇ ਪ੍ਰਕਾਸ਼ਿਤ ਕੀਤਾ। ਕਹਾਣੀ ਦਾ ਸਾਰਠੰਡਾ ਗੋਸ਼ਤ ਕਹਾਣੀ ਦੇ ਮੁੱਖ ਪਾਤਰ ਈਸ਼ਰ ਸਿੰਘ ਤੇ ਕਲਵੰਤ ਕੌਰ ਪਤੀ ਪਤਨੀ ਹਨ ਤੇ ਉਹ ਹੋਟਲ ਵਿੱਚ ਕਿਰਾਏ ਤੇ ਰਹਿੰਦੇ ਹਨ। ਪੰਜਾਬ ਵਿੱਚ ਸੰਤਾਲੀ ਦੇ ਦੰਗਿਆਂ ਦੌਰਾਨ[2] ਈਸ਼ਰ ਸਿੰਘ ਲੁੱਟ-ਖੋਹ ਕਰਨ ਗਿਆ ਕਈ ਦਿਨਾਂ ਬਾਅਦ ਪਰਤਦਾ ਹੈ। ਕੁਲਵੰਤ ਕੌਰ ਕਾਮੁਕ ਤ੍ਰਿਪਤੀ ਲਈ ਵਾਰ-ਵਾਰ ਈਸ਼ਰ ਸਿੰਘ ਨੂੰ ਸੰਭੋਗ ਲਈ ਉਕਸਾਉਂਦੀ ਹੈ। ਪਰ ਈਸ਼ਰ ਸਿੰਘ ਅੰਦਰ ਜਿਵੇਂ ਕੋਈ ਸੁੰਨ੍ਹ ਪਸਰਿਆ ਹੁੰਦਾ ਹੈ। ਸਾਰੇ ਸਿੱਖੇ ਗੁਰ ਵਰਤ ਲੈਣ ਤੇ ਵੀ ਉਹਦੇ ਅੰਦਰ ਗਰਮੀ ਨਹੀਂ ਆਉਂਦੀ। ਕੁਲਵੰਤ ਕੌਰ ਵੀ ਉਹਨੂੰ ਗਰਮਾਉਣ ਲਈ ਬੜਾ ਵਾਹ ਲਾਉਂਦੀ ਹੈ, ਪਰ ਨਾਕਾਮ ਰਹਿੰਦੀ ਹੈ ਅਤੇ ਗੁੱਸੇ ਨਾਲ ਪੁਛਦੀ ਹੈ, "ਈਸ਼ਰ ਸਿਆਂ! ਉਹ ਕੌਣ ਹਰਾਮ ਦੀ ਜਣੀ ਏ..... ਜਿਹਨੇ ਤੈਨੂੰ ਨਿਚੋੜ ਲਿਆ ਏ।" ਉਹ ਵਾਰ ਵਾਰ ਪੁੱਛਦੀ ਹੈ ਪਰ ਜਵਾਬ ਨਾ ਮਿਲਣ ਤੇ ਗੁੱਸੇ ਵਿੱਚ ਈਸ਼ਰ ਸਿੰਘ ਤੇ ਉਸੇ ਦੀ ਤਲਵਾਰ ਨਾਲ ਵਾਰ ਕਰ ਦਿੰਦੀ ਹੈ। ਇਸੇ ਦੌਰਾਨ ਲਹੂ ਲੁਹਾਨ ਈਸ਼ਰ ਸਿੰਘ ਆਪਣੀ ਕਹਾਣੀ ਦੱਸਦਾ ਹੈ ਕਿਵੇਂ ਉਹ ਇੱਕ ਘਰ ਵਿੱਚ ਮੌਜੂਦ ਛੇ ਬੰਦਿਆਂ ਨੂੰ ਕਤਲ ਕਰਦਾ ਹੈ ਅਤੇ ਸੱਤਵੀਂ, ਇੱਕ ਸੋਹਣੀ ਕੁੜੀ ਨੂੰ ਚੁੱਕ ਕੇ ਲੈ ਜਾਂਦਾ ਹੈ ਅਤੇ ਨਹਿਰ ਦੀ ਡੰਢੀ ਕੋਲ ਲਿਟਾ ਕੇ ਉਸ ਨਾਲ ਸੰਭੋਗ ਕਰਨ ਲੱਗਦਾ ਹੈ। ਪਰ ਉਹ ਮਰੀ ਚੁੱਕੀ ਸੀ ..... ਲੋਥ ਸੀ, ਬਿਲਕੁਲ ਠੰਡਾ ਗੋਸ਼ਤ .....। ਏਨਾ ਦੱਸਣ ਤੋਂ ਬਾਅਦ ਈਸ਼ਰ ਸਿੰਘ ਦੀ ਮੌਤ ਹੋ ਜਾਂਦੀ ਹੈ। ਹਵਾਲੇ
ਬਾਹਰੀ ਲਿੰਕ
|
Portal di Ensiklopedia Dunia