ਡਵਾਈਟ ਡੇਵਿਡ ਆਈਜ਼ਨਹਾਵਰ
ਡਵਾਈਟ ਡੇਵਿਡ ਆਈਜ਼ਨਹਾਵਰ (ਜਨਮ 14 ਅਕਤੂਬਰ 1890 – 28 ਮਾਰਚ 1969) ਇੱਕ ਅਮਰੀਕੀ ਫੌਜੀ ਅਧਿਕਾਰੀ ਅਤੇ ਰਾਜਨੇਤਾ ਸਨ ਜਿੰਨ੍ਹਾ ਨੇ ਸੰਯੁਕਤ ਰਾਜ ਦੇ 34ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ 1915 ਵਿਚ ਫੌਜ ਵਿਚ ਸ਼ਾਮਲ ਹੋਏ, ਉਹ ਸੰਯੁਕਤ ਰਾਜ ਦੇ ਇਕਲੌਤੇ ਰਾਸ਼ਟਰਪਤੀ ਸਨ ਜਿੰਨ੍ਹਾ ਨੇ ਪਹਿਲੀ ਅਤੇ ਦੂਜੀ ਦੋਹੇ ਵਿਸ਼ਵ ਜੰਗਾਂ ਵਿੱਚ ਹਿੱਸਾ ਲਿਆ ਸੀ। ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਹੀ, 1935 ਵਿੱਚ, ਜਨਰਲ ਮੈਕਆਰਥਰ ਨੇ ਆਈਜ਼ਨਹਾਵਰ ਨੂੰ ਫਿਲੀਪੀਨਜ਼ ਵਿੱਚ ਫੌਜ ਦਾ ਉਪ ਸਲਾਹਕਾਰ ਨਿਯੁਕਤ ਕੀਤਾ। ਦੂਜੇ ਵਿਸ਼ਵ ਯੁੱਧ ਵਿੱਚ, ਜਨਰਲ ਆਈਜ਼ਨਹਾਵਰ ਨੇ ਬ੍ਰਿਟਿਸ਼ ਅਤੇ ਅਮਰੀਕੀ ਫੌਜਾਂ ਦੇ ਕਮਾਲ ਦੇ ਆਪ੍ਰੇਸ਼ਨ ਕੀਤੇ।[1] ਯੁੱਧ ਤੋਂ ਵਾਪਸ ਆਉਣ ਤੋਂ ਬਾਅਦ, ਆਈਜ਼ਨਹਾਵਰ ਅਮਰੀਕਾ ਵਿਚ ਬਹੁਤ ਮਸ਼ਹੂਰ ਹੋ ਗਏ। ਜਦੋਂ ਉਹ ਨਿਊਯਾਰਕ ਪਹੁੰਚੇ ਤਾਂ ਲਗਭਗ 40 ਲੱਖ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ। 1955 ਦੀਆਂ ਚੋਣਾਂ ਵਿੱਚ ਆਈਜ਼ਨਹਾਵਰ ਰਿਪਬਲਿਕਨ ਪਾਰਟੀ ਦੇ ਵੱਲੋਂ ਸੰਯੁਕਤ ਰਾਜ ਦੇ ਰਾਸ਼ਟਰਪਤੀ ਉਮੀਦਵਾਰ ਚੁਣੇ ਗਏ। ਉਹਨਾਂ ਨੇ 8 ਸਾਲਾਂ ਤੱਕ ਸੰਯੁਕਤ ਰਾਜ ਦੇ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਸ ਦਾ ਵਿਸ਼ੇਸ਼ ਯਤਨ ਇਹ ਰਿਹਾ ਹੈ ਕਿ ਰੂਸ ਨਾਲੋਂ ਵੱਧ ਤੋਂ ਵੱਧ ਪੱਛਮੀ ਸਹਿਯੋਗੀਆਂ ਨੂੰ ਮਜ਼ਬੂਤ ਬਣਾਇਆ ਜਾਵੇ ਤਾਂ ਜੋ ਸੰਸਾਰ ਵਿੱਚ ਸ਼ਕਤੀ ਦਾ ਸੰਤੁਲਨ ਕਾਇਮ ਰਹੇ। ਉਹਨਾਂ ਨੇ ਅਮਰੀਕਾ ਦੇ ਸਿਹਤ, ਸਿੱਖਿਆ ਅਤੇ ਭਲਾਈ ਵਿਭਾਗ ਵਿੱਚ ਵੀ ਵਿਆਪਕ ਤੌਰ 'ਤੇ ਕੰਮ ਕੀਤਾ। ਉਹਨਾਂ ਨੇ 1959 ਵਿੱਚ ਸੰਯੁਕਤ ਰਾਜ ਦੀ ਅਤੇ ਦੁਨੀਆ ਦੀ ਸਭ ਤੋ ਵੱਡੀ ਪੁਲਾੜ ਏਜੰਸੀ ਨਾਸਾ ਦੀ ਸਥਾਪਨਾ ਕੀਤੀ। ਉਨ੍ਹਾਂ ਨੇ 1953 ਵਿੱਚ ਨਰਸ ਦਿਵਸ ਦੇ ਪ੍ਰਸਤਾਵ ਨੂੰ ਵੀ ਪਾਸ ਕੀਤਾ। ਅਤੇ 12 ਮਈ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਵਜੋਂ ਘੋਸ਼ਿਤ ਕੀਤਾ। [2] ਉਹਨਾਂ ਦਾ ਨਾਮ ਸੰਯੁਕਤ ਰਾਜ ਦੇ ਮਹਾਨ ਰਾਸ਼ਟਰਪਤੀਆਂ ਦੀ ਸੂਚੀ ਵਿੱਚ ਆਉਂਦਾ ਹੈ। ਹਵਾਲੇ
ਬਾਹਰੀ ਲਿੰਕ
|
Portal di Ensiklopedia Dunia