ਡਾਇਨਾਮਿਕਸਡਾਇਨਾਮਿਕਸ ਉਪਯੋਗਿਕ ਗਣਿਤ (ਖਾਸ ਕਰਕੇ ਕਲਾਸੀਕਲ ਮਕੈਨਿਕਸ) ਦੀ ਇੱਕ ਸ਼ਾਖਾ ਹੈ ਜੋ ਬਲਾਂ ਅਤੇ ਟੌਰਕਾਂ ਦੇ ਅਧਿਐਨ ਅਤੇ ਗਤੀ ਉੱਤੇ ਉਹਨਾਂ ਦੇ ਪ੍ਰਭਾਵਾਂ ਨਾਲ ਸਬੰਧਤ ਹੈ, ਜੋ ਕਾਇਨਾਮੈਟਿਕਸ ਤੋਂ ਇਸ ਗੱਲ ਵਿੱਚ ਉਲਟ ਹੈ, ਕਿ ਕਾਇਨਾਮੈਟਿਕਸ ਵਸਤੂਆਂ ਦੀ ਗਤੀ ਦਾ ਬਗੇੈਰ ਗਤੀ ਦੇ ਕਾਰਨਾਂ ਵੱਲ ਇਸ਼ਾਰਾ ਕੀਤੇ ਅਧਿਐਨ ਕਰਨ ਲਈ ਹੈ। ਇਜ਼ਾਕ ਨਿਊਟਨ ਨੇ ਮੁਢਲੇ ਭੌਤਿਕੀ ਨਿਯਮ ਪਰਿਭਾਸ਼ਿਤ ਕੀਤੇ ਜੋ ਭੌਤਿਕ ਵਿਗਿਆਨ ਵਿੱਚ ਡਾਇਨਾਮਿਕਸ ਨੂੰ ਨਿਯੰਤ੍ਰਿਤ ਕਰਦੇ ਹਨ, ਖਾਸ ਕਰਕੇ ਗਤੀ ਦਾ ਦੂਜਾ ਨਿਯਮ। ਸਿਧਾਂਤਆਮ ਗੱਲ ਕਰਦੇ ਹੋਏ, ਡਾਇਨਾਮਿਕਸ ਦੇ ਸ਼ੌਕੀਨ ਖੋਜੀ ਅਧਿਐਨ ਕਰਦੇ ਹਨ ਕਿ ਕੋਈ ਭੌਤਿਕੀ ਸਿਸਟਮ ਕਿਵੇਂ ਵਿਕਸਤ ਹੋਣਾ ਚਾਹੀਦਾ ਹੈ ਜਾਂ ਵਕਤ ਪਾ ਕੇ ਕਿਵੇਂ ਬਦਲੇਗਾ ਅਤੇ ਉਹਨਾਂ ਤਬਦੀਲੀਆਂ ਦਾ ਅਧਿਐਮ ਕਰਦੇ ਹਨ। ਇਸਦੇ ਨਾਲ ਹੀ, ਨਿਊਟਨ ਨੇ ਮੁਢਲੇ ਭੌਤਿਕੀ ਨਿਯਮ ਸਥਾਪਿਤ ਕੀਤੇ ਜੋ ਭੌਤਿਕ ਵਿਗਿਆਨ ਵਿੱਚ ਡਾਇਨਾਮਿਕਸ ਨੂੰ ਨਿਯੰਤ੍ਰਿਤ ਕਰਦੇ ਹਨ। ਮਕੈਨਿਕਸ ਦੇ ਉਸਦੇ ਸਿਸਟਮ ਦਾ ਅਧਿਐ ਕਰਕੇ, ਡਾਇਨਾਮਿਕਸ ਨੂੰ ਸਮਝਿਆ ਜਾ ਸਕਦਾ ਹੈ। ਖਾਸ ਕਰਕੇ, ਡਾਇਨਾਮਿਕਸ ਜਿਆਦਾਤਰ ਨਿਊਟਨ ਦੇ ਗਤੀ ਦੇ ਦੂਜੇ ਨਿਯਮ ਨਾਲ ਸਬੰਧ ਰੱਖਦਾ ਹੈ। ਫੇਰ ਵੀ, ਗਤੀ ਦੇ ਸਾਰੇ ਤਿੰਨੇ ਨਿਯਮ ਮਹੱਤਵਪੂਰਨ ਨਿਯਮਾਂ ਦੇ ਤੌਰ ਤੇ ਵਿਚਾਰੇ ਜਾਂਦੇ ਹਨ ਕਿਉਂਕਿ ਇਹ ਕਿਸੇ ਦਿੱਤੇ ਹੋਏ ਪ੍ਰਯੋਗ ਜਾਂ ਨਿਰੀਖਣ ਵਿੱਚ ਅੰਦਰੂਨੀ ਤੌਰ ਤੇ ਸਬੰਧਤ ਹੁੰਦੇ ਹਨ। ਰੇਖਿਕ ਅਤੇ ਰੋਟੇਸ਼ਨਲ ਡਾਇਨਾਮਿਕਸਡਾਇਨਾਮਿਕਸ ਦਾ ਅਧਿਐਨ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ: ਲੀਨੀਅਰ (ਰੇਖਿਕ) ਅਤੇ ਰੋਟੇਸ਼ਨਲ। ਲੀਨੀਅਰ ਡਾਇਨਾਮਿਕਸ ਕਿਸੇ ਰੇਖਾ ਵਿੱਚ ਗਤੀ ਕਰਦੀਆਂ ਵਸਤੂਆਂ ਨਾਲ ਸਬੰਧ ਰੱਖਦਾ ਹੈ ਅਤੇ ਬਲ, ਪੁੰਜ/ਇਨਰਸ਼ੀਆ, ਡਿਸਪਲੇਸਮੈਂਟ (ਦੂਰੀ ਦੀਆਂ ਇਕਾਈਆਂ ਵਿੱਚ), ਵਿਲੌਸਿਟੀ (ਇਕਾਈ ਵਕਤ ਦੀ ਦੂਰੀ), ਐਕਸਲਰੇਸ਼ਨ (ਇਕਾਈ ਵਰਗ ਵਕਤ ਦੀ ਦੂਰੀ) ਅਤੇ ਮੋਮੈਂਟਮ (ਪੁੰਜ ਅਤੇ ਵਿਲੌਸਿਟੀ ਦੀ ਇਕਾਈ ਦਾ ਗੁਣਨਫਲ) ਵਰਗੀਆਂ ਮਾਤਰਾਵਾਂ ਸ਼ਾਮਿਲ ਕਰਦਾ ਹੈ। ਰੋਟੇਸ਼ਨਲ ਡਾਇਨਾਮਿਕਸ ਉਹਨਾਂ ਵਸਤੂਆਂ ਨਾਲ ਸਬੰਧਤ ਹੁੰਦਾ ਹੈ ਜੋ ਘੁੰਮ ਰਹੀਆਂ ਹੁੰਦੀਆਂ ਹਨ ਜਾਂ ਕਿਸੇ ਵਕਰਿਤ ਰਸਤੇ ਵਿੱਚ ਗਤੀ ਕਰ ਰਹੀਆਂ ਹੁੰਦੀਆਂ ਹਨ ਅਤੇ ਇਸਦੇ ਵਿੱਚ ਟੌਰਕ, ਇਨਰਸ਼ੀਆ ਦਾ ਮੋਮੈਂਟ/ਰੋਟੇਸ਼ਨਲ ਇਨਰਸ਼ੀਆ, ਐਂਗੁਲਰ ਡਿਸਪਲੇਸਮੈਂਟ (ਰੇਡੀਅਨਾਂ ਵਿੱਚ ਜਾਂ ਡਿਗਰੀਆਂ ਵਿੱਚ), ਐਂਗੁਲਰ ਵਿਲੌਸਿਟੀ (ਇਕਾਈ ਵਕਤ ਦੇ ਰੇਡੀਅਨ), ਐਂਗੁਲਰ ਐਕਸਲਰੇਸ਼ਨ (ਇਕਾਈ ਵਰਗ ਵਕਤ ਦੇ ਰੇਡੀਅਨ) ਅਤੇ ਐਂਗੁਲਰ ਮੋਮੈਂਟਮ (ਇਨਰਸ਼ੀਆ ਦਾ ਮੋਮੈਂਟ ਅਤੇ ਇਕਾਈ ਐਂਗੁਲਰ ਵਿਲੌਸਿਟੀ ਦਾ ਗੁਣਨਫਲ) ਸ਼ਾਮਿਲ ਹਨ। ਬਹੁਤ ਵਾਰ ਅਕਸਰ, ਵਸਤੂਆਂ ਰੇਖਿਕ ਅਤੇ ਰੋਟੇਸ਼ਨਲ ਗਤੀ ਦਿਖਾਉਂਦੀਆਂ ਹਨ। ਕਲਾਸੀਕਲ ਇਲੈਕਟ੍ਰੋਮੈਗਨੈਟਿਜ਼ਮ ਲਈ, ਮੈਕਸਵੈੱਲ ਸਮੀਕਰਨਾਂ ਡਾਇਨਾਮਿਕਸ ਨੂੰ ਦਰਸਾਉਂਦੀਆਂ ਹਨ। ਅਤੇ ਕਲਾਸੀਕਲ ਸਿਸਟਮਾਂ ਦਾ ਡਾਇਨਾਮਿਕਸ ਜਿਸ ਵਿੱਚ ਮਕੈਨਿਕਸ ਅਤੇ ਇਲੈਕਟ੍ਰੋਮੈਗਨੈਟਿਜ਼ਮ ਦੋਵੇਂ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ, ਨਿਊਟਨ ਦੇ ਨਿਯਮਾਂ, ਮੈਕਸਵੈੱਲ ਦੀਆਂ ਸਮੀਕਰਨਾਂ, ਅਤੇ ਲੌਰੰਟਜ਼ ਫੋਰਸਾਂ ਦੇ ਮੇਲ ਨੂੰ ਦਰਸਾਉਂਦਾ ਹੈ। ਬਲਨਿਊਟਨ ਮੁਤਾਬਕ, ਬਲ ਨੂੰ ਇੱਕ ਤਨਾਓ ਜਾਂ ਦਬਾਓ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜੋ ਕਿਸੇ ਵਸਤੂ ਦੀ ਗਤੀ ਨੂੰ ਐਕਸਲਰੇਟ (ਤੇਜ਼, ਪ੍ਰਵੇਗਿਤ) ਕਰ ਸਕਦਾ ਹੈ। ਬਲ ਦਾ ਸਕੰਲਪ ਇੱਕ ਅਜਿਹੇ ਪ੍ਰਭਾਵ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ ਜੋ ਕਿਸੇ ਸੁਤੰਤਰ ਵਸਤੂ ਨੂੰ ਐਕਸਲਰੇਟ ਕਰਦਾ ਹੈ। ਇਹ ਇੱਕ ਖਿੱਚ ਜਾਂ ਧੱਕਾ ਹੋ ਸਕਦਾ ਹੈ, ਜੋ ਕਿਸੇ ਵਸਤੂ ਨੂੰ ਦਿਸ਼ਾ ਬਦਲਣ ਲਈ ਮਜਬੂਰ ਕਰਦਾ ਹੈ, ਨਵੀਂ ਗਤੀ ਦਿੰਦਾ ਹੈ, ਜਾਂ ਅਸਥਾਈ ਜਾਂ ਸਥਾਈ ਤੌਰ ਤੇ ਵਸਤੂ ਦੀ ਸ਼ਕਲ ਵਿਗਾੜ ਦਿੰਦਾ ਹੈ। ਆਮ ਗੱਲ ਕਹਿੰਦੇ ਹੋਏ, ਬਲ, ਕਿਸੇ ਵਸਤੂ ਦੀ ਗਤੀ ਦੀ ਅਵਸਥਾ ਬਦਲਣ ਲਈ ਜ਼ਿੰਮੇਵਾਰ ਹੁੰਦਾ ਹੈ। ਨਿਊਟਨ ਦੇ ਨਿਯਮਨਿਊਟਨ ਨੇ ਬਲ ਨੂੰ ਕਿਸੇ ਪੁੰਜ ਦੀ ਗਤੀ ਵਿੱਚ ਵਾਧਾ ਕਰਨ ਵਾਲੀ ਯੋਗਤਾ ਦੇ ਰੂਪ ਵਿੱਚ ਦਰਸਾਇਆ। ਉਸਦੇ ਤਿੰਨ ਨਿਯਮ ਇਸ ਤਰਾਂ ਸਾਰਾਂਸ਼ਬੱਧ ਕੀਤੇ ਜਾ ਸਕਦੇ ਹਨ:
ਨਿਊਟਨ ਦੇ ਗਤੀ ਦੇ ਨਿਯਮ ਸਿਰਫ ਕਿਸੇ ਇਸ਼ਾਰੀਆ ਇਨਰਸ਼ੀਅਨ ਢਾਂਚੇ ਵਿੱਚ ਹੀ ਪ੍ਰਮਾਣਿਤ ਰਹਿੰਦੇ ਹਨ। ਹਵਾਲੇ
|
Portal di Ensiklopedia Dunia