ਡਾਰਲਿੰਗ ਦਰਿਆ
ਡਰਲਿੰਗ ਦਰਿਆ ਆਸਟਰੇਲੀਆ ਦਾ ਤੀਜਾ ਸਭ ਤੋਂ ਵੱਡਾ ਦਰਿਆ ਹੈ ਜਿਸਦੀ ਉੱਤਰੀ ਨਿਊ ਸਾਊਥ ਵੇਲਜ਼ ਵਿੱਚ ਆਪਣੇ ਸੋਮੇ ਤੋਂ ਲੈ ਕੇ ਵੈਂਟਵਰਦ, ਨਿਊ ਸਾਊਥ ਵੇਲਜ਼ ਵਿਖੇ ਮੁਰੇ ਦਰਿਆ ਨਾਲ਼ ਸੰਗਮ ਤੱਕ ਦੀ ਲੰਬਾਈ 1,472 ਕਿ.ਮੀ. ਹੈ। ਆਪਣੇ ਸਭ ਤੋਂ ਲੰਬੇ ਸਹਾਇਕ ਦਰਿਆਵਾਂ ਨੂੰ ਮਿਲਾ ਕੇ ਇਸ ਦੀ ਲੰਬਾਈ 2,844 ਕਿ.ਮੀ. ਹੈ ਜਿਸ ਕਰ ਕੇ ਇਹ ਆਸਟਰੇਲੀਆ ਦਾ ਸਭ ਤੋਂ ਲੰਮਾ ਦਰਿਆ ਪ੍ਰਬੰਧ ਹੈ।[1] ਡਰਲਿੰਗ ਦਰਿਆ ਆਸਟਰੇਲੀਆ ਦੇ ਆਊਟਬੈਕ ਨਾਮਕ ਸੁੱਕੇ ਬੰਜਰ ਖੇਤਰ ਦਾ ਸਭ ਤੋਂ ਪ੍ਰਸਿੱਧ ਜਲ-ਮਾਰਗ ਹੈ।[2] ਇਸ ਦੀ ਸਿਹਤ ਪਾਣੀ ਦੀ ਬਹੁਤੀ-ਵਰਤੋਂ, ਕੀੜੇਮਾਰ ਦਵਾਈਆਂ ਦੇ ਪ੍ਰਦੂਸ਼ਣ ਅਤੇ ਬਹੁਤੇ ਸਮੇਂ ਚੱਲਣ ਵਾਲੇ ਸੋਕੇ ਹੁਣ ਬਹੁਤ ਖ਼ਰਾਬ ਹੋ ਚੁੱਕੀ ਹੈ। ਕੁਝ ਸਾਲਾਂ ਤੋਂ ਤਾਂ ਇਹ ਮਸਾਂ ਹੀ ਵਹਿ ਰਿਹਾ ਹੈ। ਇਸ ਦੇ ਪਾਣੀ ਬਹੁਤ ਖਾਰਾ ਹੈ ਜਿਸਦੀ ਕੁਆਲਟੀ ਦਿਨੋ-ਦਿਨ ਡਿੱਗਦੀ ਜਾ ਰਹੀ ਹੈ। ਇਸ ਦਰਿਆ ਪਿੱਛੋਂ ਡਰਲਿੰਗ ਵਿਭਾਗ, ਰਿਵਰੀਨਾ-ਡਾਰਲਿੰਗ ਵਿਭਾਗ, ਡਰਲਿੰਗ ਨਿਰਵਾਚਕੀ ਜ਼ਿਲ੍ਹੇ, ਲਾਚਲਾਨ ਅਤੇ ਹੇਠਲਾ ਡਾਰਲਿੰਗ ਨਿਰਵਾਚਕੀ ਜ਼ਿਲ੍ਹਾ ਦੇ ਨਾਂ ਰੱਖੇ ਗਏ ਹਨ। ਹਵਾਲੇ
|
Portal di Ensiklopedia Dunia