ਡਾ. ਗੁਰਮੀਤ ਸਿੰਘਡਾ. ਗੁਰਮੀਤ ਸਿੰਘ ਇੱਕ ਪੰਜਾਬੀ ਵਿਦਵਾਨ ਹੈ ਜਿਸਦਾ ਅਧਿਐਨ ਖੇਤਰ ਲੋਕਧਾਰਾ ਹੈ। ਇਹ ਉਹਨਾਂ ਮੁਢਲੇ ਵਿਦਵਾਨਾਂ ਵਿਚੋਂ ਹਨ, ਜਿਹਨਾਂ ਨੇ ਲੋਕਧਾਰਾ ਦੇ ਸਰੂਪ ਨੂੰ ਇਸਦੇ ਬਦਲਦੇ ਰੂਪ ਵਿੱਚ ਸਮਝਣ ਸਮਝਾਉਣ ਦੀ ਕੋਸਿਸ਼ ਕੀਤੀ।[1] ਜਨਮ ਤੇ ਮਾਤਾ ਪਿਤਾਡਾ. ਗੁਰਮੀਤ ਸਿੰਘ ਦਾ ਜਨਮ 2 ਦਸੰਬਰ 1956 ਪਿੰਡ ਗਜਨੀਪੁਰ ਤਹਿਸੀਲ ਤੇ ਜ਼ਿਲਾ ਗੁਰਦਾਸਪੁਰ ਵਿਖੇ ਸ਼: ਕਰਤਾਰ ਸਿੰਘ ਤੇ ਮਾਤਾ ਦਲੀਪ ਕੋਰ ਦੇ ਘਰ ਹੋਇਆ।[2] ਪਰਿਵਾਰਕ ਪਿਛੋਕੜਡਾ.ਗੁਰਮੀਤ ਸਿੰਘ ਦੇ ਵਡੇ ਵਡੇਰੇ ਜਿਲ੍ਹਾ ਗੁਰਦਸਪੂਰ ਦੀ ਸਕਰਗੜ ਤਹਿਸੀਲ ਦੇ ਪਿੰਡ ਝੁਨਮਾਨ ਸਿੰਘ ਤੋਂ ਇਥੇ ਆ ਕੇ ਵਸੇ ਗੁਰਮੀਤ ਸਿੰਘ ਦੇ ਜਨਮ ਸਮੇਂ ਉਹਨਾ ਦੇ ਪਿਤਾ ਜੀ ਰੇਵਨਿਊ ਵਿਭਾਗ ਦੇ ਵਿੱਚ ਅਸਿਸਟੇਂਟ ਕਾਨਸਾਲਿਡੇਸਨ ਅਫਸਰ ਸਨ।[2] ਸਿੱਖਿਆਡਾ.ਗੁਰਮੀਤ ਨੇ ਪ੍ਰਾਇਮਰੀ ਦੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਪੰਜਵੀ ਤੋਂ ਵਆਦਪਿੰਡ ਤੋਂ ਹੀ ਦੋ ਕੁ ਕਿਲੋਮੀਟਰ ਦੀ ਵਿਥ ਤੇ ਪੇਂਦੇ ਪਿੰਡ ਜੋੜ ਛਤਰਾ ਦੇ ਹਾਈ ਸਕੂਲ ਵਿੱਚ ਦਾਖਲਾ ਲਿਆ। ਦੱਸਵੀਂ ਤੋਂ ਬਾਅਦ ਗੋਰਮਿੰਟ ਕਾਲਜ ਗੁਰਦਸਪੂਰ ਵਿੱਚ ਮੈਡੀਕਲ ਵਿੱਚ ਦਾਖਲਾ ਲਿਆ ਪਰ ਵਧੇਰੇ ਰੁਚੀ ਨਾ ਹੋਣ ਕਾਰਨ ਜਲਦੀ ਹੀ ਮੈਡੀਕਲ ਛੱਡ ਕੇ ਆਰਟ ਵਿੱਚ ਦਾਖਲਾ ਲੈ ਲਿਆ4 ਪੀਰ ਬੀ.ਏ. ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਵਿੱਚ ਐਮ.ਏ. ਪੰਜਾਬੀ ਵਿੱਚ ਦਾਖਲਾ ਲਿਆ ,ਇਥੋਂ ਹੀ ਐਮ.ਫਿਲ ਅਤੇ ਪੀ-ਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀਇਸ ਤੋਂ ਬਾਅਦ ਉਹਨਾ ਨੇ ਕਰਨੈਲ ਸਿੰਘ ਥਿੰਦ ਨਾਲ ਪੰਜਾਬੀ ਲੋਕ ਚਿਕਤਸਾ ਦੇ ਵਿਸ਼ੇ ਤੇ ਪੀ-ਐਚ.ਡੀ ਦਾ ਸੋਧ ਕਾਰਜ ਯੂ.ਜੀ.ਸੀ.ਫੈਲੋ ਵਜੋਂ ਕੀਤਾ।[3] ਪਧੱਵੀਡਾ.ਗੁਰਮੀਤ ਸਿੰਘ ਨੇ 1983 ਵਿੱਚ ਆਪਣੀ ਪੀ-ਐਚ.ਡੀ ਡਿਗਰੀ ਮਕਮਲ ਕਰਕੇ ‘ਗੁਰੂ ਨਾਨਕ ਦੇਵ ਯੂਨੀਵਰਸਿਟੀ’ ਦੇ ਪੰਜਾਬੀ ਅਧਿਐਨ ਸਕੂਲ ਵਿੱਚ ਲੈਕਚਰਾਰ ਲੱਗੇ। ਉਹ ਨੇਸ਼ਨਲ ਫੋਕਲੋਰ ਕਾਗਰਸ ਤੇ ਫੇਰੀ ਲੋਕਧਾਰਾ ਦੀਆਂ ਮਹਤਵਪੂਰਨ ਸੰਸਥਾਵਾਂ ਦੇ ਮੈਬਰ ਰਹੇ। ਉਹ ਹੁਣ ਵੀ ਬਤੋਰ ਪ੍ਰੋਫ਼ੇਸਰ ਅਧਿਆਪਨ ਦਾ ਕਾਰਜ ਕਰ ਰਹੇ ਹਨ ਤੇ ਆਪਣਾ ਰਚਨਾਤਮਕ ਖੋਜ ਕਾਰਜ ਵੀ ਨਿਰੰਤਰ ਕਰ ਰਹੇ ਹਨ। ਡਾ.ਗੁਰਮੀਤ ਸਿੰਘ 14 ਪੀ-ਐਚ.ਡੀ.ਦੇ ਖੋਜ ਪ੍ਰਬੰਧ ਅਤੇ 40ਐਮ.ਫਿਲ.ਦੇਖੋਜ ਨਿਬੰਧ ਕਰਵਾ ਚੁਕੇ ਸਨ।[4] ਪੁਸਤਕ ਚਰਚਾ‘ਪੰਜਾਬੀ ਲੋਕਧਾਰਾ ਦੇ ਕੁਝ ਪੱਖ:-ਇਸ ਪੁਸਤਕ ਵਿੱਚ ਲੋਕਧਾਰਾ ਦੇ ਖੇਤਰ ਵਿਚ ਹੁਣ ਤੱਕ ਅਣਗੋਲੇ ਅਤੇ ਅਨ੍ਖੋਘੇ ਖੇਤਰਾਂ ਨੂੰ ਅਧਿਆਨ ਦਾ ਅਧਾਰ ਬਣਾਇਆ ਹੈ।ਲੋਕ ਧਰਮ ,ਲੋਕ ਵਿਸ਼ਵਾਸ਼ ,ਲੋਕ ਚਿਕ੍ਸਤਾ ,ਸਾਇਆ ਤੇ ਸੀਏ ਦੇ ਇਲਾਜ ਦੇ ਸਿਰਲੇਖਾਂ ਦੇ ਅੰਤਰਗਤ ਲੋਕਧਾਰਾ ਦੇ ਅਹਿਮ ਪਹਿਲੂਆਂ ਨੂੰ ਵਿਚਾਰਿਆ ਗਿਆ ਹੈ। ‘ਲੋਕ ਧਰਮ ’:- ਇਸ ਪੁਸਤਕ ਵਿੱਚ ਲੋਕ ਧਰਮ ਦੀ ਪ੍ਰਕਿਰਤੀ ਦਾ ਵਰਣਨ ਕੀਤਾ ਗਿਆ ਹੈ। ‘ਲੋਕ ਵਿਸ਼ਵਾਸ’ :- ਇਸ ਪੁਸਤਕ ਵਿੱਚ ਭਾਰਤੀ ਅਤੇ ਪਛਮੀ ਵਿਦਵਾਨਾ ਦੇ ਇਸ ਸੰਕਲਪ ਸਬੰਧੀ ਵਿਚਾਰਾਂ ਨੂੰ ਪਰਿਭਾਸ਼ਿਤ ਤੇ ਨਿਖੇੜਨ ਦਾ ਯਤਨ ਕੀਤਾ ਗਿਆ ਹੈ ਕਿ ਮਨੁਖੀ ਅਤੇ ਪ੍ਰਕਿਰਤਕ ਵਰਤਾਰੇ ਬੜੇ ਪੇਚੀਦਾ ਅਤੇ ਵਿਸ਼ਾਲ ਸਨ। ‘ਲੋਕ ਚਿਕਸਤਾ’ :-ਵਿੱਚ ਜੜੀ ਬੂਟਿਆਂ ਅਤੇ ਜਾਦੂ ਟੂਣੇਨਾਲ ਸਬੰਧਿਤ ਲੋਕ ਚਿਕਸਤਾ ਦਾ ਵਿਸਥਾਰ ਸਹਿਤ ਵਰਣਨ ਕੀਤਾ ਗਿਆ ਹੈ।[5] ਪੁਸਤਕਾਂ
ਹਵਾਲੇ
|
Portal di Ensiklopedia Dunia