ਡਾ. ਤੇਜਵੰਤ ਮਾਨ
ਡਾ. ਤੇਜਵੰਤ ਸਿੰਘ ਮਾਨ (ਜਨਮ 1 ਜਨਵਰੀ 1944), ਪ੍ਰਚਲਿਤ ਨਾਮ ਤੇਜਵੰਤ ਮਾਨ ਡਾ. ਰਵਿੰਦਰ ਰਵੀ ਯਾਦਗਾਰੀ ਪੁਰਸਕਾਰ ਸਨਮਾਨਿਤ[1] ਪੰਜਾਬੀ ਆਲੋਚਕ ਅਤੇ ਸਾਹਿਤਕ ਗਤੀਵਿਧੀਆਂ ਕਰਨ ਵਾਲਾ ਸਰਗਰਮ ਕਾਰਕੁਨ ਹੈ। ਜੀਵਨੀਤੇਜਵੰਤ ਮਾਨ ਦਾ ਜਨਮ 1 ਜਨਵਰੀ 1944 ਨੂੰ ਮਾਤਾ ਵਰਿਆਮ ਕੌਰ ਦੀ ਕੁੱਖੋਂ, ਪਿਤਾ ਸਰਦਾਰ ਅਜੀਤ ਸਿੰਘ ਦੇ ਘਰ, ਭਾਰਤੀ ਪੰਜਾਬ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੌੜਾਂ ਵਿਖੇ ਹੋਇਆ। ਉਸਦਾ ਵਿਆਹ ਸ਼੍ਰੀਮਤੀ ਧਮਿੰਦਰ ਪਾਲ ਨਾਲ ਹੋਇਆ। ਉਸਦੇ ਤੇਜਿੰਦਰ ਕੌਰ, ਸਤਿੰਦਰ ਕੌਰ, ਰਾਜਵੰਤ ਕੌਰ ਤਿੰਨ ਧੀਆਂ ਅਤੇ ਇੱਕ ਪੁੱਤਰ ਓਂਕਾਰ ਸਿੰਘ ਮਾਨ ਹੈ। ਡਾ. ਤੇਜਵੰਤ ਮਾਨ ਅਜਰਾਲੀ, ਰਣਬੀਰ ਕਾਲਜ ਸੰਗਰੂਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਪੜ੍ਹਿਆ। ਉਸ ਨੇ ਐਮਏ, ਐਮਲਿਟ, ਪੀਐਚਡੀ ਤੱਕ ਉੱਚ ਪੜ੍ਹਾਈ ਕੀਤੀ। ਉਸਨੇ ਕਾਲਜ ਅਧਿਆਪਕ ਵਜੋਂ ਪੂਰੇ 30 ਸਾਲ ਸੇਵਾ ਨਿਭਾਈ। ਪ੍ਰਕਾਸ਼ਿਤ ਕਿਤਾਬਾਂ
ਇਨਾਮ ਸਨਮਾਨਪੰਜਾਬ ਰਤਨ, ਵਿਰਸੇ ਦਾ ਵਾਰਸ, ਪੰਜਾਬੀ ਸੱਥ ਲਾਂਬੜਾ ਵੱਲੋਂ ਐਵਾਰਡ, ਸਾਹਿਤ ਰਤਨ, ਸੰਤ ਅਤਰ ਸਿੰਘ ਮਸਤੂਆਣਾ ਯਾਦਗਾਰੀ, ਕਿਰਤੀ ਐਵਾਰਡ, ਸਾਹਿਤ ਟਰੱਸਟ ਢੁੱਡੀਕੇ, ਧਨੀ ਰਾਮ ਚਾਤ੍ਰਿਕ ਯਾਦਗਾਰੀ ਇਨਾਮ, ਸਾਹਿਤ ਫੁਲਵਾੜੀ, ਕਾਹਨ ਸਿੰਘ ਨਾਭਾ ਯਾਦਗਾਰੀ ਇਨਾਮ, ਡਾ. ਰਵਿੰਦਰ ਰਵੀ ਯਾਦਗਾਰੀ ਇਨਾਮ, ਸੰਤ ਰਾਮ ਉਦਾਸੀ ਯਾਦਗਾਰੀ ਇਨਾਮ, ਗਿਆਨੀ ਲਾਲ ਸਿੰਘ ਯਾਦਗਾਰੀ ਇਨਾਮ, ਰਸਲੋਕ ਹਰਿਆਣਾ, ਸੁਰਿੰਦਰ ਹੋਮ ਜੋਯੋਤੀ ਯਾਦਗਾਰੀ ਇਨਾਮ, ਸਾਹਿਤ ਅਚਾਰੀਆ, ਦੇਵਿੰਦਰ ਸਤਿਆਰਥੀ ਯਾਦਗਾਰੀ ਇਨਾਮ, ਸੰਤ ਸਿੰਘ ਸੇਖੋਂ ਯਾਦਗਾਰੀ ਇਨਾਮ, ਪੰਜਾਬੀ ਸਾਹਿਤ ਸਮੀਖਿਆ ਬੋਰਡ, ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ[2] ਹਵਾਲੇ
|
Portal di Ensiklopedia Dunia