ਡਿਪਟੀ ਕਮਿਸ਼ਨਰਡਿਪਟੀ ਕਮਿਸ਼ਨਰ ਜ਼ਿਲ੍ਹੇ ਦਾ ਆਮ ਪ੍ਰਬੰਧਨ ਜਾਂ ਪ੍ਰਸ਼ਾਸਨ ਅਧਿਕਾਰੀ ਹੈ। ਉਹ ਬਤੌਰ ਡਿਪਟੀ ਕਮਿਸ਼ਨਰ, ਜ਼ਿਲ੍ਹਾ ਕੁਲੈਕਟਰ, ਜ਼ਿਲ੍ਹਾ ਮੈਜਿਸਟ੍ਰੇਟ ਤੌਰ ਤੇ ਕੰਮ ਕਰਦਾ ਹੈ। ਜ਼ਿਲ੍ਹਾ ਕੁਲੈਕਟਰ ਵਜੋਂ ਪ੍ਰਮੁੱਖ ਮਾਲੀਆ ਅਫਸਰ ਹੈ ਅਤੇ ਭੌਂ ਮਾਲੀਆ ਦੇ ਬਕਾਏ ਵਜੋਂ ਮਾਲੀਆ ਅਤੇ ਹੋਰ ਵਸੂਲੀ ਯੋਗ ਸਰਕਾਰੀ ਬਕਾਇਆ ਦੀ ਵਸੂਲੀ ਲਈ ਜ਼ਿੰਮੇਵਾਰ ਹੈ। ਉਹ ਕੁਦਰਤੀ ਆਫਤਾਂ ਜਿਵੇਂ ਕਿ ਸੋਕਾ, ਬੇਮੌਸਮੀ ਬਰਸਾਤ, ਗੜੇ, ਹੜ੍ਹ ਅਤੇ ਅੱਗ ਆਦਿ ਨਾਲ ਨਜਿੱਠਦਾ ਹੈ।[1] ਇਸ ਤੋਂ ਇਲਾਵਾ ਉਹ ਆਪਣੇ ਜ਼ਿਲ੍ਹੇ ਦੇ ਹੇਠ ਲਿਖੇ ਅਧਿਕਾਰੀਆਂ ਦੀ ਮੱਦਦ ਵੀ ਕਰਦਾ ਹੈ। ਜਿਹਨਾਂ ਵਿੱਚ ਸਾਮਿਲ ਹਨ, ਵਧੀਕ ਡਿਪਟੀ ਕਮਿਸ਼ਨਰ, ਸਹਾਇਕ ਕਮਿਸ਼ਨਰ (ਜਨਰਲ), ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਕਾਰਜਕਾਰੀ ਮੈਜਿਸਟ੍ਰੇਟ, ਜ਼ਿਲ੍ਹਾ ਮਾਲ ਅਫਸਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਉਪ ਮੰਡਲ ਮੈਜਿਸਟਰੇਟ, ਸਿਵਲ ਸੁਰੱਖਿਆ ਅਫਸਰ, ਅਰਬਨ ਸੀਲਿੰਗ ਅਫਸਰ ਆਦਿ। ਇਸ ਪੋਸਟ ਨੂੰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਉਹ ਦੱਖਣੀ ਭਾਰਤੀ ਰਾਜਾਂ ਵਿੱਚ ਜ਼ਿਲ੍ਹਾ ਕੁਲੈਕਟਰ, ਉੱਤਰੀ ਭਾਰਤੀ ਰਾਜਾਂ ਵਿੱਚ ਜ਼ਿਲ੍ਹਾ ਮੈਜਿਸਟਰੇਟ ਅਤੇ ਕੁਝ ਹੋਰ ਹਿੱਸਿਆਂ ਵਿੱਚ ਡਿਪਟੀ ਕਮਿਸ਼ਨਰ ਵਜੋਂ ਜਾਣਿਆ ਜਾਂਦਾ ਹੈ। ਹਾਲਾਂਕਿ, ਉਹਨਾਂ ਦੇ ਕਰਤੱਵ ਅਤੇ ਕਾਰਜ ਆਮ ਤੌਰ 'ਤੇ ਇੱਕੋ ਜਿਹੇ ਹੁੰਦੇ ਹਨ। ਕੰਮ
ਹਵਾਲੇ |
Portal di Ensiklopedia Dunia