ਡਿਸਲੈਕਸੀਆ , ਜੋ ਪੜ੍ਹਨ ਦੀ ਦਿੱਕਤ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ, ਇਸ ਵਿੱਚ ਆਮ ਅਕਲ ਦੇ ਬਾਵਜੂਦ ਪੜ੍ਹਨ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ।[ 1] [ 2] ਇਸ ਤੋਂ ਵੱਖ-ਵੱਖ ਲੋਕ ਵੱਖ-ਵੱਖ ਡਿਗਰੀਆਂ ਤੱਕ ਪ੍ਰਭਾਵਿਤ ਹੁੰਦੇ ਹਨ। ਇਹਨਾਂ ਸਮੱਸਿਆਵਾਂ ਵਿੱਚ ਸ਼ਬਦ ਉਠਾਲਣ, ਤੇਜ਼ੀ ਨਾਲ ਪੜ੍ਹਨ, ਸ਼ਬਦ ਲਿਖਣ, ਸ਼ਬਦਾਂ ਨੂੰ ਸੁਣਨ, ਉੱਚੀ ਪੜ੍ਹਦਿਆਂ ਸਮੇਂ ਸ਼ਬਦਾਂ ਨੂੰ ਉਚਾਰਣ ਅਤੇ ਜੋ ਪੜ੍ਹਦਾ ਹੈ ਉਸ ਨੂੰ ਸਮਝਣ ਦੀਆਂ ਮੁਸ਼ਕਲਾਂ ਇਸ ਦੇ ਘੇਰੇ ਵਿੱਚ ਸ਼ਾਮਲ ਹੋ ਸਕਦੀਆਂ ਹਨ। [ 3] ਆਮ ਤੌਰ 'ਤੇ ਇਹ ਮੁਸ਼ਕਲਾਂ ਪਹਿਲਾਂ ਸਕੂਲ ਵਿੱਚ ਨਜ਼ਰ ਆਉਂਦੀਆਂ ਹਨ। ਜਦੋਂ ਕੋਈ ਜਿਹੜਾ ਪਹਿਲਾਂ ਪੜ੍ਹ ਸਕਦਾ ਸੀ, ਆਪਣੀ ਇਸ ਯੋਗਤਾ ਨੂੰ ਗਵਾ ਲੈਂਦਾ ਹੈ, ਇਸ ਨੂੰ ਐਲੇਕਸੀਆ ਕਿਹਾ ਜਾਂਦਾ ਹੈ। ਮੁਸ਼ਕਲਾਂ ਆਪਮੁਹਾਰੇ ਹੁੰਦੀਆਂ ਹਨ ਅਤੇ ਇਸ ਬਿਮਾਰੀ ਵਾਲੇ ਲੋਕਾਂ ਵਿੱਚ ਸਿੱਖਣ ਦੀ ਨਾਰਮਲ ਇੱਛਾ ਹੁੰਦੀ ਹੈ।[ 4]
ਡਿਸਲੈਕਸੀਆ ਹੋਣ ਲਈ ਵਿਸ਼ਵਾਸ ਕੀਤਾ ਹੈ ਇਸ ਦੇ ਜੈਨੇਟਿਕ ਅਤੇ ਵਾਤਾਵਰਣ ਦੋਵੇਂ ਕਾਰਨ ਹਨ। ਕੁਝ ਹਾਲਤਾਂ ਵਿੱਚ ਇਹ ਵਿਗਾੜ ਪਰਿਵਾਰਾਂ ਵਿੱਚ ਚੱਲਦਾ ਹੈ। ਇਹ ਅਕਸਰ ਅਟੈਨਸ਼ਨ ਡੈਫੀਸਿਟ ਹਾਈਪਰ ਐਕਟੀਵਿਟੀ (ADHD) ਵਾਲੇ ਲੋਕਾਂ ਨੂੰ ਹੁੰਦਾ ਹੈ ਅਤੇ ਅੰਕਾਂ ਸੰਬੰਧੀ ਮੁਸ਼ਕਿਲਾਂ ਨਾਲ ਜੁੜਿਆ ਹੁੰਦਾ ਹੈ। ਇਹ ਭਿਅੰਕਰ ਮਾਨਸਿਕ ਸੱਟ, ਸਟਰੋਕ, ਜਾਂ ਦਿਮਾਗੀ ਕਮਜ਼ੋਰੀ (ਡਿਮੈਂਸੀਆ) ਦੇ ਨਤੀਜੇ ਵਜੋਂ ਬਾਲਗ਼ ਅਵਸਥਾ ਵਿੱਚ ਵੀ ਸ਼ੁਰੂ ਹੋ ਸਕਦਾ ਹੈ। ਡਿਸਲੈਕਸੀਆ ਦੀਆਂ ਅਧਾਰ-ਗਤ ਕਾਰਜਵਿਧੀਆਂ ਦਿਮਾਗ ਦੀ ਭਾਸ਼ਾ ਪ੍ਰਕਿਰਿਆ ਵਿੱਚ ਸਮੱਸਿਆਵਾਂ ਹੁੰਦੀਆਂ ਹਨ। ਡਿਸਲੈਕਸੀਆ ਦੀ ਪਰਖ ਮੈਮੋਰੀ, ਸਪੈਲਿੰਗ, ਦ੍ਰਿਸ਼ਟੀ, ਅਤੇ ਪੜ੍ਹਨ ਦੀ ਯੋਗਤਾ ਦੇ ਟੈਸਟਾਂ ਦੀ ਇੱਕ ਲੜੀ ਰਾਹੀਂ ਕੀਤੀ ਜਾਂਦੀ ਹੈ।[ 5] ਡਿਸਲੈਕਸੀਆ ਸੁਣਨ ਦੀਆਂ ਜਾਂ ਦੇਖਣ ਦੀਆਂ ਸਮੱਸਿਆਵਾਂ ਕਰਕੇ ਆਉਂਦੀਆਂ ਪੜ੍ਹਣ ਦੀਆਂ ਮੁਸ਼ਕਿਲਾਂ ਤੋਂ ਅਲੱਗ ਰੋਗ ਹੁੰਦਾ ਹੈ।
ਇਸ ਦੇ ਇਲਾਜ ਵਿੱਚ ਵਿਅਕਤੀ ਦੀਆਂ ਲੋੜਾਂ ਦੀ ਪੂਰਤੀ ਲਈ ਸਿਖਲਾਈ ਦੇ ਢੰਗਾਂ ਨੂੰ ਬਦਲਣਾ ਸ਼ਾਮਲ ਹੈ। ਅਧਾਰਗਤ ਸਮੱਸਿਆ ਦਾ ਇਲਾਜ ਨਾ ਕਰਦੇ ਹੋਏ ਵੀ, ਇਹ ਗੱਲ ਲੱਛਣਾਂ ਦੀ ਡਿਗਰੀ ਘੱਟ ਕਰ ਸਕਦੀ ਹੈ।[ 6] ਨਿਗਾਹ ਨੂੰ ਮੁੱਖ ਰੱਖ ਕੇ ਕੀਤੇ ਇਲਾਜ ਅਸਰਦਾਰ ਨਹੀਂ ਹਨ। [ 7] ਡਿਸਲੈਕਸੀਆ ਸਭ ਤੋਂ ਆਮ ਸਿੱਖਣ ਦੀ ਬੀਮਾਰੀ ਹੈ ਅਤੇ ਦੁਨੀਆ ਦੇ ਸਾਰੇ ਖੇਤਰਾਂ ਵਿੱਚ ਵਾਪਰਦੀ ਹੈ।[ 8] [ 9] ਇਹ ਜਨਸੰਖਿਆ ਦੇ 3-7% ਹਿੱਸੇ ਨੂੰ ਪ੍ਰਭਾਵਿਤ ਕਰਦੀ ਹੈ, [ 10] ਹਾਲਾਂਕਿ, 20% ਤੱਕ ਵਿੱਚ ਕੁਝ ਹੱਦ ਤੱਕ ਇਸਦੇ ਲੱਛਣ ਹੋ ਸਕਦੇ ਹਨ। [ 11] ਹਾਲਾਂਕਿ ਡਿਸਲੈਕਸੀਆ ਅਕਸਰ ਮਰਦਾਂ ਵਿੱਚ ਦੇਖਣ ਨੂੰ ਮਿਲਦਾ ਹੈ, ਪਰ ਇਹ ਮਰਦਾਂ ਅਤੇ ਔਰਤਾਂ ਨੂੰ ਬਰਾਬਰ ਪ੍ਰਭਾਵਿਤ ਕਰਨ ਵਾਲਾ ਰੋਗ ਹੈ। ਕੁਝ ਲੋਕ ਮੰਨਦੇ ਹਨ ਕਿ ਡਿਸਲੈਕਸੀਆ ਨੂੰ ਸਿਖਣ ਦਾ ਇੱਕ ਵੱਖਰਾ ਤਰੀਕਾ ਸਮਝਿਆ ਜਾਣਾ ਚਾਹੀਦਾ ਹੈ, ਜਿਸਦੇ ਕੁਝ ਲਾਭ ਵੀ ਹਨ ਅਤੇ ਕੁਝ ਨੁਕਸਾਨ ਵੀ।[ 12] [ 13]
ਹਵਾਲੇ
↑ "NINDS Dyslexia Information Page" . National Institute of Neurological Disorders and Stroke . National Institutes of Health. 11 ਸਤੰਬਰ 2015. Archived from the original on 27 ਜੁਲਾਈ 2016. Retrieved 27 ਜੁਲਾਈ 2016 .
↑ Siegel, LS (November 2006). "Perspectives on dyslexia" . Paediatrics & child health . 11 (9): 581–7. PMC 2528651 . PMID 19030329 .
↑ "What are the symptoms of reading disorders?" . National Institutes of Health. Archived from the original on 2 ਅਪਰੈਲ 2015. Retrieved 15 ਮਾਰਚ 2015 .
↑ "What are reading disorders?" . National Institutes of Health. Archived from the original on 2 ਅਪਰੈਲ 2015. Retrieved 15 ਮਾਰਚ 2015 .
↑ "How are reading disorders diagnosed?" . National Institutes of Health. Archived from the original on 2 ਅਪਰੈਲ 2015. Retrieved 15 ਮਾਰਚ 2015 .
↑ "What are common treatments for reading disorders?" . National Institutes of Health. Archived from the original on 2 ਅਪਰੈਲ 2015. Retrieved 15 ਮਾਰਚ 2015 .
↑ Handler, SM; Fierson, WM; Section on, Ophthalmology; Council on Children with, Disabilities; American Academy of, Ophthalmology; American Association for Pediatric Ophthalmology and, Strabismus; American Association of Certified, Orthoptists (March 2011). "Learning disabilities, dyslexia, and vision". Pediatrics . 127 (3): e818–56. doi :10.1542/peds.2010-3670 . PMID 21357342 .
↑ Peterson, RL; Pennington, BF (26 ਮਈ 2012). "Developmental dyslexia" (PDF) . Lancet . 379 (9830): 1997–2007. doi :10.1016/s0140-6736(12)60198-6 . PMC 3465717 . PMID 22513218 . Archived from the original (PDF) on 2 ਅਪਰੈਲ 2015.
↑ Umphred, Darcy Ann; Lazaro, Rolando T.; Roller, Margaret; Burton, Gordon (2013). Neurological Rehabilitation . Elsevier Health Sciences. p. 383. ISBN 978-0-323-26649-9 . Archived from the original on 9 ਜਨਵਰੀ 2017.
↑ Kooij, J. J. Sandra (2013). Adult ADHD diagnostic assessment and treatment (3rd ed.). London: Springer. p. 83. ISBN 9781447141389 . Archived from the original on 30 ਅਪਰੈਲ 2016.
↑ "How many people are affected by/at risk for reading disorders?" . National Institutes of Health. Archived from the original on 2 ਅਪਰੈਲ 2015. Retrieved 15 ਮਾਰਚ 2015 .
↑ Venton, Danielle (ਸਤੰਬਰ 2011). "The Unappreciated Benefits of Dyslexia" . Wired.com . Wired. Archived from the original on 5 ਅਗਸਤ 2016. Retrieved 10 ਅਗਸਤ 2016 .
↑ Mathew, Schneps (ਅਗਸਤ 2014). "The Advantages of Dyslexia" . ScientificAmerican.com . Scientific American. Archived from the original on 4 ਅਗਸਤ 2016. Retrieved 10 ਅਗਸਤ 2016 .