ਡੇਕ![]() ਡੇਕ (ਅੰਗ੍ਰੇਜ਼ੀ ਵਿੱਚ: Melia azedarach) ਜਾਂ ਧ੍ਰੇਕ[1] ਇਹ ਦਰਮਿਆਨੇ ਕੱਦ ਵਾਲਾ ਪੱਤਝੜ੍ਹੀ ਰੁੱਖ ਹੈ। ਇਹ ਦਰੱਖਤ ਨਿੰਮ ਵਰਗਾ ਹੁੰਦਾ ਹੈ, ਇਸਨੂੰ ਚਾਈਨਾਬੇਰੀ ਰੁੱਖ, ਭਾਰਤ ਦਾ ਮਾਣ, ਮਣਕਿਆਂ ਦਾ ਰੁੱਖ (ਬੀਡ ਟ੍ਰੀ), ਕੇਪ ਲਿਲਾਕ, ਸਿਰਿੰਗਾ ਬੇਰੀ ਦਾ ਰੁੱਖ, ਫਾਰਸੀ ਲਿਲਾਕ, ਇੰਡੀਅਨ ਲਿਲਾਕ, ਜਾਂ ਵ੍ਹਾਇਟ ਸੀਡਰ ਵਰਗੇ ਅਲੱਗ[ਅਲੱਗ ਨਾਵਾਂ ਨਾਲ ਜਾਣਿਆ ਜਾਂਦਾ ਹੈ। ਰੁੱਖ ਦੀ ਛਿੱਲ ਗੂੜ੍ਹੇ ਭੂਰੇ ਰੰਗ ਦੀ ਤੇ ਚੀਕਣੀ ਹੁੰਦੀ ਹੈ। ਇਹ ਰੁੱਖ ਛੇਤੀ ਵਧਦਾ ਹੈ ਤੇ ਇਹਦਾ ਛੱਤਰ ਗੋਲ ਹੁੰਦਾ ਹੈ। ਇਸ ਦੇ ਫੁੱਲ ਖੁਸ਼ਬੂਦਾਰ ਤੇ ਕਾਸ਼ਨੀ ਜਾਂ ਪਿਆਜੀ ਰੰਗ ਦੇ ਹੁੰਦੇ ਹਨ। ਇਹ ਇੱਕ ਬਹੁਤ ਘਣਾ ਅਤੇ ਛਾਂ-ਦਾਰ ਦਰਖ਼ਤ ਹੈ। ਇਸ ਰੁੱਖ ਦਾ ਮੂਲ ਸਥਾਨ ਫਾਰਸ ਮੰਨਿਆ ਜਾਂਦਾ ਹੈ। ਇਸ ਰੁੱਖ ਨੂੰ ਮੁਸਲਮਾਨ ਹੀ ਫਾਰਸ ਤੋ ਲੈ ਕੇ ਆਏ ਸਨ। ਹੁਣ ਇਸ ਦਾ ਪੂਰਾ ਦੇਸੀਕਰਨ ਹੋ ਚੁੱਕਾ ਹੈ। ਇਹ ਉੱਤਰੀ ਭਾਰਤ ਤੇ ਹਿਮਾਲਾ ਦੀਆ ਬਾਹਰੀ ਪਹਾੜੀਆਂ ਵਿੱਚ ਆਪਣੇ ਆਪ ਉੱਗਦਾ ਹੈ। ਡੇਕ ਦਾ ਫਲ, ਫੁਲ ਅਤੇ ਪੱਤੇ ਨਿੰਮ ਦੇ ਦਰਖ਼ਤ ਨਾਲ ਮਿਲਦੇ ਹੁੰਦੇ ਹਨ ਲੇਕਿਨ ਫਲ ਦੇ ਚਾਰ ਖਾਨੇ ਹੁੰਦੇ ਹਨ ਜਿਹਨਾਂ ਵਿੱਚੋਂ ਹਰੇਕ ਵਿੱਚ ਇੱਕ ਸਿਆਹ ਝਿੱਲੀ ਵਾਲਾ ਬੀਜ ਹੁੰਦਾ ਹੈ ਜੋ ਅੰਦਰ ਤੋਂ ਸਫੈਦ ਹੁੰਦਾ ਹੈ। ਇਸ ਬੀਜ ਨੂੰ ਬੀਜ ਡਕੋਲੀਆਂ ਜਾਂ ਧਰਕੋਨੇ ਕਿਹਾ ਜਾਂਦਾ ਹੈ। ਗੈਲਰੀ
ਹਵਾਲੇ |
Portal di Ensiklopedia Dunia