ਡੇਮੀ ਲੋਵਾਟੋ
ਡੈਮੇਟਰੀਆ ਡੇਵੋਨ ਲੋਵਾਟੋ (ਜਨਮ 20 ਅਗਸਤ, 1992) ਇੱਕ ਅਮਰੀਕੀ ਗਾਇਕਾ, ਗੀਤਕਾਰ, ਅਦਾਕਾਰਾ, ਲੇਖਿਕਾ, ਸਮਾਜ-ਸੇਵੀ ਹੈ। ਬੱਚਿਆਂ ਦੀ ਟੈਲੀਵਿਜ਼ਨ ਲੜੀ ਬਾਰਨੀ ਐਂਡ ਫਰੈਡਜ਼ ਵਿੱਚ ਇੱਕ ਬੱਚੇ ਦੀ ਭੂਮਿਕਾ ਨਿਭਾਉਣ ਤੋਂ ਬਾਅਦ, ਉਸ ਨੂੰ ਡਿਜ਼ਨੀ ਚੈਨਲ ਟੈਲੀਵੀਜ਼ਨ ਫਿਲਮ ਕੈਪ ਰਾਕ (2008) ਅਤੇ ਇਸਦੇ ਦੂਜੇ ਭਾਗ ਕੈਪ ਰਾਕ 2: ਦ ਫਾਈਨਲ ਜੈਮ (2010) ਵਿੱਚ ਕੰਮ ਕਰਨ 'ਤੇ ਸਫਲਤਾ ਪ੍ਰਾਪਤ ਹੋਈ। ਹਾਲੀਵੁੱਡ ਰਿਕਾਰਡਜ਼ ਨਾਲ ਹਸਤਾਖਰ ਹੋਣ 'ਤੇ, ਲੋਵਾਟੋ ਨੇ ਅਮਰੀਕੀ ਬਿਲਬੋਰਡ 200 ਤੇ ਨੰਬਰ 1 ਐਲਬਮ ਹੇਅਰ ਵੀ ਗੋ ਅਗੇਨ (2009) ਅਤੇ ਟਾੱਪ 5 ਐਲਬਮ ਡੌਟ ਡੌਰਗੈੱਟ (2008), ਅਨਬ੍ਰੋਕਨ (2011), ਡੇਮੀ (2013), ਕੌਨਫੀਡੈਨਟ (2015) ਅਤੇ ਟੈੱਲ ਮੀ ਯੂ ਲਵ ਮੀ (2017) ਕੀਤੀਆ। ਉਸਦੇ 7 ਗਾਣੇ ਦਿਸ ਇਜ਼ ਮੀ, ਹੇਅਰ ਵੀ ਗੋ ਅਗੇਨ, ਸਕਾਈਸਕ੍ਰੈਪਰ, ਗਿਵ ਯੂਅਰ ਹਾਰਟ ਅ ਬ੍ਰੇਕ, ਹਾਰਟ ਅਟੈਕ, ਕੂਲ ਫਾਰ ਦੀ ਸਮਰ ਅਤੇ ਸੌਰੀ ਨੌਟ ਸੌਰੀ ਬਿਲਬੋਰਡ 200 ਦੇ ਟਾੱਪ 20 ਗਾਣਿਆਂ ਵਿੱਚ ਰਹੇ। ਉਹ ਐਕਸ ਫੈਕਰਟ (ਅਮਰੀਕਾ) ਦੀ ਜੱਜ ਵੀ ਰਹੀ ਹੈ। ਸੰਗੀਤਕ ਤੌਰ ਤੇ ਲੋਵਾਟੋ ਨੂੰ ਇੱਕ ਪੌਪ,[5] ਪੌਪ ਰੌਕ,[6][7] ਅਤੇ ਆਰ ਐਂਡ ਬੀ ਕਲਾਕਾਰ ਵਜੋ ਜਾਣਿਆ ਜਾਂਦਾ ਹੈ।[8][9] ਲੋਵਾਟੋ ਨੇ ਇੱਕ ਐਮਟੀਵੀ ਵੀਡੀਓ ਮਿਊਜ਼ਿਕ ਅਵਾਰਡ, 13 ਟੀਨ ਚੁਆਇਸ ਅਵਾਰਡ, 5 ਪੀਪਲਜ਼ ਚੁਆਇਸ ਅਵਾਰਡ, ਇੱਕ ਅਮੈਰੀਕਨ ਲੈਟੀਨੋ ਮੀਡੀਆ ਆਰਟਸ ਅਵਾਰਡ ਅਤੇ ਇੱਕ ਲੈਟਿਨ ਅਮੈਰੀਕਨ ਮਿਊਜ਼ਿਕ ਅਵਾਰਡ ਪ੍ਰਾਪਤ ਕੀਤੇ ਹਨ। ਮੁੱਢਲਾ ਜੀਵਨਲੋਵਾਟੋ ਦਾ ਜਨਮ 20 ਅਗਸਤ 1992 ਨੂੰ ਅਲਬੂਕਰਕੀ, ਨਿਊ ਮੈਕਸੀਕੋ, ਅਮਰੀਕਾ ਵਿਖੇ ਹੋਇਆ ਸੀ। ਉਸਦੀ ਮਾਂ ਡਿਆਨਾ ਲੋਵਾਟੋ ਇੱਕ ਸਾਬਕਾ ਕੰਟ੍ਰੀ ਸਿੰਗਰ ਰਿਕਾਰਡਿੰਗ ਕਲਾਕਾਰ ਅਤੇ ਡਲਾਸ ਕਾਅਬਾਏ ਚੀਅਰਲੀਡਰ ਸੀ।[10] ਉਸਦਾ ਪਿਤਾ ਪੈਟਰਿਕ ਮਾਰਟਿਨ ਲੋਵਾਟੋ ਇੱਕ ਇੰਜੀਨੀਅਰ ਅਤੇ ਸੰਗੀਤਕਾਰ ਸੀ। ਉਸ ਦੀ ਇੱਕ ਵੱਡੀ ਭੈਣ ਹੈ ਜਿਸ ਦਾ ਨਾਮ ਡੱਲਾਸ ਅਤੇ ਇੱਕ ਭੈਣ ਮੈਡਿਸਨ ਹੈ। ਲੋਵਾਟੋ ਦੇ ਮਾਪਿਆਂ ਨੇ ਉਸਦੇ ਦੂਜੇ ਜਨਮਦਿਨ ਦੇ ਥੋੜੇ ਸਮੇਂ ਬਾਅਦ, 1994 ਦੇ ਅੱਧ ਵਿੱਚ ਤਲਾਕ ਲੈ ਲਿਆ ਸੀ। ਲੋਵਾਟੋ ਡਾਲਸ, ਟੈਕਸਾਸ ਵਿੱਚ ਵੱਡੀ ਹੋਈ ਸੀ। 2002 ਵਿੱਚ, ਉਸਨੇ ਬੱਚਿਆਂ ਦੀ ਟੈਲੀਵਿਜ਼ਨ ਲੜੀ ਬਾਰਨੀ ਐਂਡ ਫਰੈਂਡਜ਼ ਵਿੱਚ ਆਪਣੇ ਅਦਾਕਾਰੀ ਕੈਰੀਅਰ ਦੀ ਸ਼ੁਰੂਆਤ ਕੀਤੀ।[11] ਉਹ ਸੱਤ ਸਾਲ ਦੀ ਉਮਰ ਵਿੱਚ ਪਿਆਨੋ ਅਤੇ ਦਸ ਸਾਲ ਦੀ ਉਰ ਵਿੱਚ ਗਿਟਾਰ ਵਜਾੳੇਣਾ ਸ਼ੁਰੂ ਕਰ ਦਿੱਤਾ ਸੀ। ਸਕੂਲ ਵਿੱਚ ਉਸਨੂੰ ਬਹੁਤ ਤੰਗ ਕੀਤਾ ਜਾਂਦਾ ਸੀ ਜਿਸ ਕਰੇ ਉਸਨੇ ਘਰ ਰਹਿ ਕੇ ਪੜ੍ਹਨ ਦੀ ਮੰਗ ਕੀਤੀ[12] ਅਤੇ ਉਸਨੇ ਆਪਣਾ ਹਾਈ ਸਕੂਲ ਡਿਪਲੋਮਾ ਵੀ ਘਰੇ ਪੜ੍ਹਾਈ ਕਰਕੇ ਪ੍ਰਾਪਤ ਕੀਤਾ।[13] ਹਵਾਲੇ
|
Portal di Ensiklopedia Dunia