ਡੇਵਿਡ ਪੈਟਰੀ
ਸਰ ਡੇਵਿਡ ਪੈਟਰੀ, (1879–1961)[1] ਯੁਨਾਈਟਿਡ ਕਿੰਗਡਮ ਦੀ ਘਰੇਲੂ ਸੁਰਖਿਆ, ਐਮI5 ਦਾ 1941 ਤੋਂ 1946 ਡਾਇਰੈਕਟਰ ਜਨਰਲ ਸੀ। ਉਹ ਇੱਕ "ਦਿਆਲੂ ਸੁਭਾ ਵਾਲਾ ਸਕੌਟ ਸੀ, ਜੋ ਬੇਅੰਤ ਸਰੀਰਕ ਅਤੇ ਨੈਤਿਕ ਸ਼ਕਤੀ ਦਾ ਮਾਲਕ ਸੀ।"[2] ਜੀਵਨੀਪੈਟਰੀ ਨੇ 1900 ਅਤੇ 1936 ਦੇ ਵਿਚਕਾਰ ਭਾਰਤੀ ਪੁਲਿਸ ਵਿੱਚ ਕੰਮ ਕੀਤਾ। ਭਾਰਤ ਵਿੱਚ ਉਸ ਦੀ ਉੱਚਤਮ ਪਦਵੀ ਭਾਰਤੀ ਲੋਕ ਸੇਵਾ ਕਮਿਸ਼ਨ ਦੀ ਚੇਅਰਮੈਨੀ ਸੀ। ਅਪਰੈਲ 1941 ਵਿਚ, ਉਸ ਨੂੰ ਐਮI5 ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ। ਉਸ ਦਾ ਕੰਮ ਸੇਵਾ ਨੂੰ ਮੁੜ ਸੰਗਠਿਤ ਕਰਨਾ ਸੀ, ਤਾਂ ਜੋ ਇਸ ਦੀ ਕੁਸ਼ਲਤਾ ਵਿੱਚ ਸੁਧਾਰ ਕੀਤਾ ਜਾ ਸਕੇ। 1946 ਦੀ ਬਸੰਤ ਵਿੱਚ ਉਹ ਸੇਵਾ ਮੁਕਤ ਹੋਇਆ।[3] ਕਾਮਾਗਾਟਾ ਮਾਰੂ ਅਤੇ ਪੈਟਰੀਕਾਮਾਗਾਟਾ ਮਾਰੂ ਕਲਕੱਤੇ ਵੱਲ ਜਾ ਰਿਹਾ ਸੀ ਤਾਂ ਪੈਟਰੀ ਨੇ ਯਾਤਰੀਆਂ ਨੂੰ ਬਜ ਬਜ ਦੇ ਘਾਟ ਤੇ ਉਤਾਰਨ ਦੇ ਫੈਸਲੇ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਦਿਨ ਦੀ ਸ਼ਾਮ ਨੂੰ ਫਸਾਦ ਹੋਏ ਤੇ ਉਸ ਨੇ ਸਤ ਗੋਲੀਆਂ ਚਲਾਈਆਂ ਤੇ ਉਸ ਨੂੰ ਵੀ ਦੋ ਗੋਲੀਆਂ ਲਗੀਆਂ ਸਨ। ਇਸ ਤੋ ਇੱਕ ਹਫਤੇ ਕੁ ਬਾਅਦ ਪੈਟਰੀ ਦੀ ਗੁਪਤ ਲਿਖਤ ਲਿਖੀ, ਜੋ ਬਜ ਬਜ ਘਾਟ ਦੀ ਘਟਨਾ ਬਾਰੇ ਜਾਂਚ ਕਮੇਟੀ ਰਿਪੋਰਟ ਦਾ ਮੁੱਖ ਹਿੱਸਾ ਬਣੀ।[4] ਹਵਾਲੇ
|
Portal di Ensiklopedia Dunia